ਸਵ. ਇੰਜਨੀਅਰ ਜਸਵੰਤ ਸਿੰਘ ਗਿੱਲ ਨੂੰ ਐਵਾਰਡ 'ਕੋਹਿਨੂਰ-ਏ-ਹਿੰਦ' ਨਾਲ ਕੀਤਾ ਜਾਵੇਗਾ ਸਨਮਾਨਿਤ
Published : Nov 20, 2024, 4:22 pm IST
Updated : Nov 20, 2024, 4:22 pm IST
SHARE ARTICLE
Late Engineer Jaswant Singh Gill to be honoured with 'Kohinoor-e-Hind' award
Late Engineer Jaswant Singh Gill to be honoured with 'Kohinoor-e-Hind' award

ਕੋਲਮਾਈਨ ਵਿੱਚ ਫਸੇ 65 ਲੋਕਾਂ ਦੀ ਬਚਾਈ ਸੀ ਜਾਨ

ਅੰਮ੍ਰਿਤਸਰ: ਸਵ. ਇੰਜਨੀਅਰ ਜਸਵੰਤ ਸਿੰਘ ਗਿੱਲ ਨੂੰ 'ਕੋਹਿਨੂਰ-ਏ-ਹਿੰਦ' ਐਵਾਰਡ ਨਾਲ ਨਵਾਜ਼ਿਆ ਜਾਵੇਗਾ। ਜਸਵੰਤ ਸਿੰਘ ਗਿੱਲ ਨੇ ਆਪਣੀ ਜਾਨ ਖ਼ਤਰੇ ਵਿਚ ਪਾ ਕੇ ਕੋਲਮਾਈਨ ’ਚ ਫਸੇ 65 ਲੋਕਾਂ ਦੀ ਜਾਨ ਬਚਾਈ ਸੀ। ਉਨ੍ਹਾਂ ਦੇ ਇਸ ਕਾਰਨਾਮੇ 'ਤੇ ਬਾਲੀਵੁੱਡ ਫ਼ਿਲਮ 'ਮਿਸ਼ਨ ਰਾਣੀਗੰਜ' ਵੀ ਬਣ ਚੁੱਕੀ ਹੈ, ਜਿਸ ਵਿਚ ਅਕਸ਼ੇ ਕੁਮਾਰ ਨੇ ਉਨ੍ਹਾਂ ਦੀ ਭੂਮਿਕਾ ਨਿਭਾਈ ਸੀ। 

ਦੱਸ ਦੇਈਏ ਕਿ 26 ਨਵੰਬਰ ਨੂੰ ਉਨ੍ਹਾਂ ਦੀ ਬਰਸੀ ਮੌਕੇ ਬੈਂਗਲੁਰੂ ਵਿਚ ਹੋਣ ਵਾਲੇ ਸਮਾਗਮ ਦੌਰਾਨ ਕਰਨਾਟਕ ਦੇ ਮੁੱਖ ਮੰਤਰੀ ਸਿੱਧਰਮਈਆ, ISRO ਦੇ ਚੇਅਰਮੈਨ ਡਾ. ਕਿਰਨ ਕੁਮਾਰ ਤੇ ਹੋਰ ਮੁੱਖ ਹਸਤੀਆਂ ਵੱਲੋਂ ਇਹ ਐਵਾਰਡ ਸਵ. ਇੰਜਨੀਅਰ ਜਸਵੰਤ ਸਿੰਘ ਗਿੱਲ ਦੇ ਸਪੁੱਤਰ ਜਸਪ੍ਰੀਤ ਸਿੰਘ ਗਿੱਲ ਨੂੰ ਦਿੱਤਾ 
ਜ਼ਿਕਰਯੋਗ ਹੈ ਕਿ ਜਸਵੰਤ ਸਿੰਘ ਗਿੱਲ ਨੂੰ ਇਹ ਐਵਾਰਡ ਮਦਰ ਇੰਡੀਆ ਕੇਅਰ ਵੱਲੋਂ ਦਿੱਤਾ ਜਾਵੇਗਾ। ਟਰੱਸਟ ਵੱਲੋਂ ਆਪਣੀ ਸਥਾਪਨਾ ਦੀ 10ਵੀਂ ਵਰ੍ਹੇਗੰਢ ਮੌਕੇ ਦੇਸ਼ ਭਰ ਵਿਚੋਂ 10 ਲੋਕਾਂ ਦੀ ਚੋਣ ਕੀਤੀ ਹੈ। ਇਸ ਵਿਚੋਂ ਸਭ ਤੋਂ ਵੱਡਾ ਐਵਾਰਡ 'ਕੋਹਿਨੂਰ-ਏ-ਹਿੰਦ' ਹੈ, ਜੋ ਸਵ. ਇੰਜੀਅਨਰ ਜਸਵੰਤ ਸਿੰਘ ਗਿੱਲ ਨੂੰ ਦਿੱਤਾ ਜਾ ਰਿਹਾ ਹੈ। 

1989 ਵਿਚ ਇੰਜੀਨੀਅਰ ਜਸਵੰਤ ਸਿੰਘ ਗਿੱਲ ਪੱਛਮੀ ਬੰਗਾਲ ਦੇ ਰਾਣੀਗੰਜ ਵਿਚ ਮੁੱਖ ਮਾਈਨਿੰਗ ਅਫ਼ਸਰ ਵਜੋਂ ਤਾਇਨਾਤ ਸਨ। ਉੱਥੇ ਮਹਾਬੀਰ ਮਾਈਨ ਵਿਚ ਪਾਣੀ ਅਤੇ ਗੈਸ ਭਰਨ ਲੱਗ ਪਈ। ਮਾਈਨ ਵਿਚ 350 ਫੁੱਟ ਹੇਠਾਂ 65 ਮਜ਼ਦੂਰ ਫਸੇ ਹੋਏ ਸਨ। ਉਨ੍ਹਾਂ ਨੂੰ ਕੱਢਣ ਲਈ ਸਰਕਾਰੀ ਤੇ ਗੈਰ ਸਰਕਾਰੀ ਹਰ ਕੋਸ਼ਿਸ਼ ਅਸਫ਼ਲ ਰਹੀ। ਇੰਜੀਨੀਅਰ ਗਿੱਲ ਨੇ ਸਰਕਾਰ ਅੱਗੇ ਅੱੜ ਕੇ ਮਜ਼ਦੂਰਾਂ ਨੂੰ ਬਾਹਰ ਕੱਢਣ ਦੀ ਜ਼ਿੰਮੇਵਾਰੀ ਆਪ ਸੰਭਾਲੀ। ਉਨ੍ਹਾਂ ਨੇ ਇਕ ਵੱਡਾ ਲੋਹੇ ਦਾ ਕੈਪਸੂਲ ਬਣਾਇਆ ਤੇ ਇਸ ਰਾਹੀਂ ਆਪ ਮਾਈਨ ਵਿਚ ਉਤਰ ਗਏ। ਉੱਥੋਂ ਇਕ-ਇਕ ਕਰ ਕੇ ਸਾਰੇ ਮਜ਼ਦੂਰਾਂ ਨੂੰ ਬਾਹਰ ਕੱਢਿਆ ਤੇ ਫ਼ਿਰ ਆਪ ਬਾਹਰ ਆਏ ਸਨ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement