ਡੇਰਿਆਂ 'ਚ ਆਖ਼ਰ ਕਦੋਂ ਤੱਕ ਔਰਤਾਂ ਨਾਲ ਹੁੰਦਾ ਰਹੇਗਾ ਬਲਾਤਕਾਰ? 
Published : Dec 20, 2019, 4:42 pm IST
Updated : Dec 20, 2019, 4:42 pm IST
SHARE ARTICLE
Rape
Rape

ਬਾਬੇ ਨੇ ਹੱਥ ਹਥੌਲੇ ਦੇ ਬਹਾਨੇ ਪਾਇਆ ਔਰਤ ਦੀ ਇੱਜਤ ਨੂੰ ਹੱਥ

ਫਿਰੋਜ਼ਪੁਰ- 20 ਦਸੰਬਰ (ਬਲਬੀਰ ਸਿੰਘ ਜੋਸਨ)-: ਪੰਜਾਬ ਵਿੱਚ ਬਾਬਾ ਵਾਦ ਅਤੇ ਡੇਰੇ ਵੱਧ ਫੁੱਲ ਰਹੇ ਹਨ ਜਿਸ ਵਿੱਚ ਭੜਕੇ ਹੋਏ ਲੋਕ ਆਪਣੀਆਂ ਸਮੱਸਿਆਵਾਂ ਨੂੰ ਲੈ ਕੇ ਉਕਤ ਡੇਰਿਆਂ ਵਿੱਚ ਬਾਬਿਆਂ ਕੋਲ ਜਾਂਦੇ ਹਨ ਜਿਨ੍ਹਾਂ ਵਿੱਚ ਬਹੁਤਾਤ ਔਰਤਾਂ ਦੀ ਗਿਣਤੀ ਵਧੇਰੇ ਹੁੰਦੀ ਹੈ ਉੁਕਤ ਬਾਬੇ ਹੱਥ ਹਥੌਲਾ ਕਰਨ ਦੇ ਨਾਲ ਨਾਲ ਔਰਤਾਂ ਦੀ ਇੱਜ਼ਤ ਤੇ ਵੀ ਹੱਥ ਪਾਉਣ ਤੋਂ ਗੁਰੇਜ਼ ਨਹੀਂ ਕਰਦੇ ਅਤੇ ਡੇਰਿਆਂ ਦੇ ਅੰਦਰ ਔਰਤਾਂ ਦੇ ਨਾਲ ਹੁੰਦੇ ਬਲਾਤਕਾਰ ਅਤੇ ਜਿਨਸੀ ਸ਼ੋਸਣ ਦੀਆਂ ਘਟਨਾਵਾਂ ਦਿਨ ਬ ਦਿਨ ਵਧਦੀਆਂ ਹੀ ਜਾ ਰਹੀਆਂ ਹਨ ਅਜਿਹਾ ਹੀ ਮਾਮਲਾ ਜ਼ਿਲਾ ਫਿਰੋਜ਼ਪੁਰ ਵਿੱਚ ਇਕ ਡੇਰੇ ਦੇ ਬਾਬੇ ਅਤੇ ਉਸ ਦੇ ਚੇਲੇ ਵੱਲੋਂ ਇੱਕ ਔਰਤ ਨਾਲ ਦੋ ਮਹੀਨੇ ਤੱਕ ਬਲਾਤਕਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।

Rape Case Rape Case

ਸਿਟੀ ਫਿਰੋਜ਼ਪੁਰ ਪੁਲਿਸ ਦੇ ਵਲੋਂ ਉਕਤ ਔਰਤਾਂ ਦੇ ਪਤੀ ਦੇ ਬਿਆਨਾਂ ਦੇ ਆਧਾਰ 'ਤੇ ਔਰਤ ਦੇ ਨਾਲ ਬਲਾਤਕਾਰ ਕਰਨ ਵਾਲੇ ਡੇਰਾ ਮੁਖੀ ਅਤੇ ਉਸ ਦੇ ਚੇਲੇ ਵਿਰੁੱਧ ਮਾਮਲਾ  ਦਰਜ ਕਰ ਲਿਆ ਗਿਆ ਹੈ। ਦੱਸਣਯੋਗ ਹੈ ਕਿ ਫਿਰੋਜ਼ਪੁਰ ਥਾਣਾ ਸਿਟੀ ਪੁਲਿਸ ਨੂੰ ਦਿੱਤੇ ਬਿਆਨਾਂ ਦੇ ਵਿਚ ਨਿਊ ਏਕਤਾ ਨਗਰ ਫਿਰੋਜ਼ਪੁਰ ਸ਼ਹਿਰ ਦੇ ਰਹਿਣ ਵਾਲੇ ਸੁਖਬੀਰ ਸਿੰਘ  ਨੇ ਦੋਸ਼ ਲਗਾਉਂਦਿਆਂ ਹੋਇਆ ਦੱਸਿਆ ਕਿ ਉਹ ਨੌਕਰੀ ਕਰਦਾ ਹੈ ਅਤੇ ਅਕਸਰ ਹੀ ਘਰ ਤੋਂ ਬਾਹਰ ਹੀ ਰਹਿੰਦਾ ਹੈ।

ਉਸ ਦੀ ਪਤਨੀ ਬਲਵੰਤ ਕੌਰ (ਕਾਲਪਨਿਕ ਨਾਂਅ) ਨੂੰ ਇਕ ਡੇਰੇ ਦੇ ਮੁਖੀ ਜਸਬੀਰ ਸਿੰਘ ਉਰਫ਼ ਜੱਸਾ ਬਾਬਾ ਪੁੱਤਰ ਜਗੀਰ ਸਿੰਘ ਵਾਸੀ ਖੂਹ ਚਿੜੀ ਮਾਰ ਅਤੇ ਉਸ ਦਾ ਚੇਲਾ ਜਸਬੀਰ ਸਿੰਘ ਉਰਫ਼ ਤੋਤੀ ਪੁੱਤਰ ਜਗਤਾਰ ਸਿੰਘ ਵਾਸੀ ਬਸਤੀ ਕੰਬੋਆਂ ਵਾਲੀ ਨੇ ਆਪਣੇ ਜਾਲ ਵਿਚ ਫਸਾ ਲਿਆ ਅਤੇ ਡੇਰੇ ਵਿਚ ਬੁਲਾ ਕੇ ਉਸ ਨੂੰ ਡਰਾ ਧਮਕਾ ਕੇ ਉਸ ਦੇ ਨਾਲ ਮਿਤੀ 21 ਜਨਵਰੀ 2019 ਤੋਂ ਲੈ ਕੇ 27 ਮਾਰਚ 2019 ਤੱਕ ਬਲਾਤਕਾਰ ਕੀਤਾ ਗਿਆ।

Rape CaseRape Case

ਉਕਤ ਵਿਅਕਤੀ ਨੇ ਦੋਸ਼ ਲਗਾਇਆ ਕਿ ਜਦੋਂ ਉਸ ਦੀ ਪਤਨੀ ਅਜਿਹਾ ਕਰਨ ਤੋਂ ਬਾਬੇ ਅਤੇ ਉਸ ਦੇ ਚੇਲੇ ਨੂੰ ਰੋਕਦੀ ਸੀ ਤਾਂ ਬਾਬੇ ਅਤੇ ਉਸ ਦੇ ਚੇਲੇ ਵੱਲੋਂ ਉਸ ਦੀ ਅਸ਼ਲੀਲ ਵੀਡੀਓ ਨੈੱਟ ਤੇ ਪਾਉਣ ਦਾ ਕਹਿ ਕੇ ਬਲੈਕਮੇਲ ਕੀਤਾ ਜਾਂਦਾ ਸੀ ਜਿਸ ਕਾਰਨ  ਉਸ ਦੀ ਪਤਨੀ ਵਲੋਂ ਆਪਣੀ ਬੇਇੱਜਤੀ ਨਾਲ ਸਹਾਰਦੇ ਹੋਏ ਪਹਿਲੋਂ 27 ਮਾਰਚ 2019 ਨੂੰ ਪਿੰਡ ਸ਼ੇਰ ਖ਼ਾਂ ਨੇੜੇ ਪੈਦੀਆਂ ਨਹਿਰਾਂ ਵਿਚ ਛਾਲ ਮਾਰਨ ਦੀ ਕੋਸ਼ਿਸ਼ ਕੀਤੀ। ਪਰ ਉਕਤ ਜੱਸੇ ਬਾਬੇ ਅਤੇ ਤੋਤੀ ਨੇ ਦੁਬਾਰ ਤੋਂ ਮੁੱਦਈ ਦੀ ਪਤਨੀ ਦੇ ਨਾਲ ਸਰੀਰਿਕ ਸਬੰਧ ਬਣਾਉਣ ਲਈ ਦਬਾਅ ਬਣਾਉਣ ਲੱਗੇ।

ਵਿਅਕਤੀ ਨੇ ਦੋਸ਼ ਲਗਾਇਆ ਕਿ ਉਸ ਦੀ ਪਤਨੀ ਵਲੋਂ ਪਿੰਡ ਭੜਾਣਾ ਜੋ ਕਿ ਥਾਣਾ ਮੱਲਾਂਵਾਲਾ ਜ਼ਿਲ੍ਹਾ ਫਿਰੋਜ਼ਪੁਰ ਦੇ ਇਲਾਕੇ ਵਿਚ ਪੈਂਦੀਆਂ ਨਹਿਰਾਂ ਵਿਚ ਛਾਲ ਮਾਰਨ ਦੀ ਕੋਸ਼ਿਸ਼ ਕੀਤੀ, ਪਰ ਕੁਝ ਲੋਕਾਂ ਨੇ ਉਸ ਨੂੰ ਬਚਾ ਲਿਆ। ਵਿਅਕਤੀ ਨੇ ਦੋਸ਼ ਲਗਾਇਆ ਕਿ ਉਸ ਦੀ ਪਤਨੀ ਵਲੋਂ 25 ਅਗਸਤ 2019 ਨੂੰ ਥਾਣਾ ਮੱਲਾਂਵਾਲਾ ਵਿਖੇ ਇਕ ਸ਼ਿਕਾਇਤ ਦਰਜ ਕਰਵਾਈ ਸੀ ਅਤੇ ਉਕਤ ਸ਼ਿਕਾਇਤ ਪੱਤਰ ਨੂੰ ਥਾਣੇ ਵਲੋਂ ਜਾਂਚ ਲਈ ਉੱਚ ਅਧਿਕਾਰੀਆਂ ਨੂੰ ਭੇਜ ਦਿੱਤੀ ਸੀ। ਕਰੀਬ 4 ਮਹੀਨੇ ਲੰਮੀ ਚੱਲੀ ਜਾਂਚ ਤੋਂ ਮਗਰੋਂ ਉੱਚ ਪੁਲਿਸ ਅਧਿਕਾਰੀਆਂ ਨੇ ਡੇਰਾ ਮੁਖੀ ਜੱਸਾ ਬਾਬਾ ਅਤੇ ਉਸ ਦੇ ਚੇਲੇ ਤੋਤੀ ਦੇ ਵਿਰੁੱਧ ਪਰਚਾ ਦਰਜ ਕਰਨ ਦਾ ਹੁਕਮ ਸਬੰਧਤ ਥਾਣੇ ਨੂੰ ਸੁਣਾਇਆ।

Rape CaseRape Case

ਦੂਜੇ ਪਾਸੇ ਇਸ ਮਾਮਲੇ ਦੀ ਜਾਂਚ ਕਰ ਰਹੇ ਏਐਸਆਈ ਜੋਗਿੰਦਰ ਸਿੰਘ ਨੇ ਦੱਸਿਆ ਕਿ ਸ਼ਿਕਾਇਤਕਰਤਾ ਵਿਅਕਤੀ ਦੇ ਬਿਆਨਾਂ ਦੇ ਆਧਾਰ 'ਤੇ ਜਸਬੀਰ ਸਿੰਘ ਉਰਫ਼ ਜੱਸਾ ਬਾਬਾ ਪੁੱਤਰ ਜੰਗੀਰ ਸਿੰਘ ਵਾਸੀ ਖੂਹ ਚਿੜੀਮਾਰ ਫਿਰੋਜ਼ਪੁਰ ਸ਼ਹਿਰ ਅਤੇ ਜਸਬੀਰ ਸਿੰਘ ਉਰਫ਼ ਤੋਤੀ ਪੁੱਤਰ ਜਗਤਾਰ ਸਿੰਘ ਵਾਸੀ ਬਸਤੀ ਕੰਬੋਆਂ ਵਾਲੀ ਫਿਰੋਜ਼ਪੁਰ ਸ਼ਹਿਰ ਦੇ ਵਿਰੁੱਧ 376-ਡੀ, 384, 309 ਆਈਪੀਸੀ ਐਕਟ ਤਹਿਤ ਮੁਕੱਦਮਾ ਦਰਜ ਕਰ ਲਿਆ ਗਿਆ ਹੈ।

ਜਦੋਂ ਇਸ ਮਾਮਲੇ ਸਬੰਧੀ ਥਾਣਾ ਸਿਟੀ ਦੇ ਥਾਣਾ ਮੁਖੀ ਜਤਿੰਦਰ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਦੋਸ਼ੀਆਂ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ ਅਤੇ ਛੇਤੀ ਹੀ ਦੋਸ਼ੀ ਸਲਾਖਾਂ ਦੇ ਪਿੱਛੇ ਹੋਣਗੇ ਦੱਸ ਦਈਏ ਕਿ ਉਕਤ ਕੇਸ ਇਕ ਡੇਰੇ ਦੇ ਨਾਲ ਜੁੜਿਆ ਹੋਇਆ ਹੈ ਅਤੇ ਡੇਰਾ ਮੁਖੀ ਆਪਣੇ ਡੇਰੇ ਦੇ ਅੰਦਰ ਇਕ ਔਰਤ ਨੂੰ ਬੁਲਾ ਕੇ ਉਸ ਦੇ ਨਾਲ ਬਲਾਤਕਾਰ ਕਰਦਾ ਸੀ ਅਤੇ ਔਰਤ ਨੂੰ ਆਪਣੀ ਜੁਬਾਨ ਨੂੰ ਬੰਦ ਰੱਖਣ ਦੇ ਲਈ ਹੀ ਕਹਿੰਦਾ ਸੀ।

 

ਹੁਣ ਸਵਾਲ ਉੱਠਦਾ ਹੈ ਕਿ ਆਖ਼ਰ ਕਦੋਂ ਤੱਕ ਭਾਰਤ ਦੇ ਅੰਦਰ ਬਣੇ ਧਰਮ ਦੇ ਨਾਂਅ 'ਤੇ ਡੇਰਿਆਂ ਦੇ ਅੰਦਰ ਔਰਤਾਂ ਦਾ ਬਲਾਤਕਾਰ ਹੁੰਦਾ ਰਹੇਗਾ? ਕੀ ਧਰਮ ਦੇ ਠੇਕੇਦਾਰਾਂ ਨੂੰ ਪੰਜਾਬ ਵਿੱਚ ਖੁੰਬਾਂ ਵਾਂਗ ਵਧ ਰਹੇ ਡੇਰਾਵਾਦ ਨੂੰ ਨੱਥ ਪਾਉਣ ਲਈ ਕੋਈ ਉਪਰਾਲਾ ਨਹੀਂ ਕਰਨਾ ਚਾਹੀਦਾ  ਉਕਤ ਡੇਰਿਆਂ ਦੇ ਅੰਦਰ ਕਦੋਂ ਤੱਕ ਹੁੰਦੇ ਰਹਿਣਗੇ ਔਰਤਾਂ ਨਾਲ ਬਲਾਤਕਾਰ ਆਪਣੇ ਆਪ ਵਿੱਚ ਇੱਕ ਬਹੁਤ ਵੱਡਾ ਸਵਾਲ ਹੈ ਇਸ ਵਿਰੁੱਧ ਅਵਾਜ਼ ਚੁੱਕਣੀ ਚਾਹੀਦੀ ਹੈ ?


     

SHARE ARTICLE

ਏਜੰਸੀ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement