
ਸਥਾਨਕ ਗੋਨਿਆਣਾ ਰੋਡ ਵਿਖੇ ਦੋ ਮਹੀਨੇ ਪਹਿਲਾ ਮਾਨਯੋਗ ਡਿਪਟੀ ਕਮਿਸ਼ਨਰ ਐਮ.ਕੇ ਅਰਾਵਿੰਦ ਆਈ.ਏ.ਐਸ. ਵੱਲੋਂ ਨਗਰ ਕੌਂਸਲ ਸ੍ਰੀ ਮੁਕਤਸਰ ਸਾਹਿਬ ਵੱਲੋਂ
ਸ੍ਰੀ ਮੁਕਤਸਰ ਸਾਹਿਬ (ਰਣਜੀਤ ਸਿੰਘ) : ਸਥਾਨਕ ਗੋਨਿਆਣਾ ਰੋਡ ਵਿਖੇ ਦੋ ਮਹੀਨੇ ਪਹਿਲਾ ਮਾਨਯੋਗ ਡਿਪਟੀ ਕਮਿਸ਼ਨਰ ਐਮ.ਕੇ ਅਰਾਵਿੰਦ ਆਈ.ਏ.ਐਸ. ਵੱਲੋਂ ਨਗਰ ਕੌਂਸਲ ਸ੍ਰੀ ਮੁਕਤਸਰ ਸਾਹਿਬ ਵੱਲੋਂ ਬਣਾਏ ਗਏ ਰੈਣ ਬਸੇਰਾ ਦੀ ਜਿੰਮੇਵਾਰੀ ਇਥੋਂ ਦੀ ਪ੍ਰਸਿੱਧ ਸਮਾਜ ਸੇਵੀ ਸੰਸਥਾ ਮਾਨਵਤਾ ਫਾਊਂਡੇਸ਼ਨ ਨੂੰ ਸੌਂਪੀ ਗਈ ਸੀ। ਸੰਸਥਾ ਵੱਲੋਂ ਸਥਾਨਕ ਬੱਸ ਸਟੈਂਡ, ਰੇਲਵੇ ਸਟੇਸ਼ਨ, ਭਾਈ ਮਹਾਂ ਸਿੰਘ ਹਾਲ ਅਤੇ ਹੋਰ ਜਨਤਕ ਥਾਵਾਂ 'ਤੇ ਜਿੱਥੇ ਵੀ ਲੋਕ ਬਿਨ੍ਹਾ ਛੱਤ ਤੋਂ ਸੌ ਕੇ ਆਪਣਾ ਗੁਜਾਰਾ ਕਰਦੇ ਹਨ।
ਉੱਥੇ ਜਾ ਕੇ ਉਹਨਾਂ ਲੋਕਾਂ ਨੂੰ ਇਸ ਰੈਣ ਬਸੇਰੇ ਵਿੱਚ ਜਾ ਕੇ ਸੌਣ ਦੀ ਅਪੀਲ ਕੀਤੀ। ਇਸ ਸਬੰਧੀ ਜਾਣਕਾਰੀ ਦਿੰਦਿਆ ਸੰਸਥਾ ਦੇ ਚੇਅਰਮੈਨ ਡਾ. ਨਰੇਸ਼ ਪਰੂਥੀ ਅਤੇ ਮੈਨੇਜਰ ਖੁਸ਼ਦੀਪ ਸਿੰਘ ਨੇ ਦੱਸਿਆ ਕਿ ਹੁਣ ਤੱਕ ਪਿਛਲੇ ਦੋ ਮਹੀਨਿਆਂ ਦੌਰਾਨ ਲਗਭਗ 55-60 ਉਹ ਲੋਕ ਇੱਥੇ ਰਾਤ ਗੁਜਾਰਦੇ ਹਨ ਜੋ ਦੂਰ ਦਰਾਡੇ ਤੋਂ ਮਜਦੂਰੀ ਲਈ ਆਏ ਹਨ ਜਾਂ ਜਿੰਨਾਂ ਕੋਲ ਰਹਿਣ ਲਈ ਘਰ ਨਹੀਂ ਹੈ ਆਪਣਾ ਗੁਜਾਰਾ ਮਜਦੂਰੀ ਕਰਕੇ ਕਰਦੇ ਹਨ
ਇਸ ਤੋਂ ਇਲਾਵਾ ਉਹ ਲੋਕ ਜਿੰਨਾਂ ਨੂੰ ਬੱਸ ਜਾਂ ਰੇਲਗੱਡੀ ਆਪਣੇ ਟਿਕਾਣੇ 'ਤੇ ਪਹੁੰਚਣ ਲਈ ਨਹੀਂ ਮਿਲਦੀ ਉਹ ਵੀ ਇਸ ਰੈਣ ਬਸੇਰੇ ਵਿੱਚ ਸਹਾਰਾ ਲੈ ਰਹੇ ਹਨ। ਡਾ. ਪਰੂਥੀ ਨੇ ਅੱਗੇ ਦੱਸਿਆ ਕਿ ਇਸ ਰੈਣ ਬਸੇਰੇ ਵਿੱਚ ਲਗਭਗ 40 ਮੰਜੇ ਬਿਸਤਰੇ, ਅਲਮਾਰੀਆਂ, ਕੰਬਲ ਅਤੇ ਰਜਾਈਆਂ ਆਦਿ ਦਾ ਪ੍ਰਬੰਧ ਕੀਤਾ ਗਿਆ ਹੈ। ਚਾਹ ਅਤੇ ਪਾਣੀ ਦਾ ਲੰਗਰ ਸੰਸਥਾ ਵੱਲੋਂ ਮੁਫਤ ਚਲਾਇਆ ਜਾਂਦਾ ਹੈ ਅਤੇ ਕਿਸੇ ਵੀ ਕਿਸਮ ਦਾ ਕੋਈ ਵੀ ਪੈਸਾ ਨਹੀਂ ਲਿਆ ਜਾਂਦਾ।
ਉਹਨਾਂ ਅੱਗੇ ਦੱਸਿਆ ਕਿ ਇਸ ਰਹਿਣ ਬਸੇਰੇ ਵਿੱਚ ਰਹਿਣ ਲਈ ਭਾਵੇਂ ਸਰਕਾਰ ਵੱਲੋਂ ਕੋਈ ਸਨਾਖਤੀ ਪੱਤਰ ਹੋਣਾ ਜਰੂਰੀ ਰੱਖਿਆ ਗਿਆ ਹੈ ਪਰ ਜੇਕਰ ਕਿਸੇ ਵਿਅਕਤੀ ਕੋਲ ਮੌਕੇ 'ਤੇ ਆਪਣਾ ਸਨਾਖਤੀ ਪੱਤਰ ਨਹੀਂ ਹੈ ਤਾਂ ਵੀ ਉਸਨੂੰ ਇੱਥੇ ਰਹਿਣ ਦੀ ਇਜਾਜਤ ਦਿੱਤੀ ਜਾਂਦੀ ਹੈ। ਉਹਨਾਂ ਸ਼ਹਿਰ ਨਿਵਾਸੀਆਂ ਨੂੰ ਬੇਨਤੀ ਕੀਤੀ ਹੈ ਕਿ ਉਹ ਆਪਣੇ ਨਜਦੀਕ ਕਿਤੇ ਵੀ ਸੜ੍ਹਕ, ਫੁੱਟਪਾਥ ਜਾਂ ਬਿਨ੍ਹਾਂ ਛੱਤ ਤੋਂ ਕਿਸੇ ਵੀ ਵਿਅਕਤੀ ਨੂੰ ਪਿਆ ਹੋਇਆ ਪਾਉਂਦੇ ਹਨ ਤਾਂ ਉਸਨੂੰ ਇਸ ਰੈਣ ਬਸੇਰੇ ਵਿੱਚ ਭੇਜਿਆ ਜਾਵੇ ਤਾਂ ਕਿ ਐਨੀ ਠੰਡ ਵਿੱਚ ਕਿਸੇ ਵੀ ਵਿਅਕਤੀ ਦੀ ਜਾਨ ਨਾ ਜਾਵੇ।