‘ਜੀ.ਬੀ.ਐਸ. ਸਿੱਧੂ ਦੀ ਲਿਖੀ ਕਿਤਾਬ ‘ਦਿ ਖਾਲਿਸਤਾਨ ਕਾਂਸਪੀਰੇਸੀ’ ’ਤੇ ਹੋਈ ਵਿਚਾਰ ਚਰਚਾ
Published : Dec 20, 2020, 4:44 pm IST
Updated : Dec 20, 2020, 4:44 pm IST
SHARE ARTICLE
GBS Sidhu
GBS Sidhu

ਪੈਨਲਿਸਟਾਂ ਵੱਲੋਂ ਮੁੱਦਿਆਂ ਦਾ ਨਿਪਟਾਰਾ ਜ਼ੋਰ-ਜਬਰਦਸਤੀ ਦੀ ਥਾਂ ਰਾਜਨੀਤਿਕ ਢੰਗ ਨਾਲ ਕਰਨ ਦੀ ਵਕਾਲਤ

ਚੰਡੀਗੜ: ਚੌਥੇ ਮਿਲਟਰੀ ਲਿਟਰੇਚਰ ਫੈਸਟੀਵਲ -2020 ਦੇ ਆਖਰੀ ਦਿਨ ਦੇ ਪਹਿਲੇ ਸੈਸ਼ਨ ਦੀ ਸ਼ੁੁਰੂਆਤ ‘ਜੀ.ਬੀ.ਐਸ. ਸਿੱਧੂ ਦੀ ਲਿਖੀ ਕਿਤਾਬ ‘ਦਿ  ਖਾਲਿਸਤਾਨ ਕਾਂਸਪੀਰੇਸੀ’  ’ਤੇ ਵਿਚਾਰ ਚਰਚਾ ਨਾਲ ਕੀਤੀ ਗਈ। ਜਿਸ ਵਿੱਚ ਪੈਨਲਿਸਟਾਂ ਨੇ ਵਕਾਲਤ ਕੀਤੀ ਕਿ ਮੁੱਦਿਆਂ ਦਾ ਨਿਪਟਾਰਾ ਜ਼ੋਰ-ਜ਼ਬਰਦਸਤੀ  ਦੀ ਥਾਂ ਰਾਜਨੀਤਿਕ ਢੰਗ ਨਾਲ ਕੀਤਾ ਜਾਣਾ ਚਾਹੀਦਾ ਹੈ।

ਸੈਸ਼ਨ ਦਾ ਸੰਚਾਲਨ ਸਾਬਕਾ ਆਈ.ਪੀ.ਐਸ. ਅਧਿਕਾਰੀ ਜੀ.ਐਸ. ਔਜਲਾ ਨੇ ਕੀਤਾ। ਇਸ ਪੈਨਲ ਵਿਚਾਰ ਚਰਚਾ ਦੌਰਾਨ ਪੁਸਤਕ ਦੇ ਲੇਖਕ ਅਤੇ ਰਾਅ ਦੇ ਸਾਬਕਾ ਅਧਿਕਾਰੀ ਜੀ.ਬੀ.ਐਸ. ਸਿੱਧੂ,  ਸਮੇਤ ਸਾਬਕਾ ਡੀ.ਜੀ.ਪੀ. ਐਮ.ਪੀ.ਐਸ.ਔਲਖ ਅਤੇ ਕਈ ਦਹਾਕਿਆਂ ਤੱਕ ਸੂਬੇ ਵਿੱਚ ਪੱਤਰਕਾਰੀ ਕਰਨ ਵਾਲੇ ਸੀਨੀਅਰ ਪੱਤਰਕਾਰ ਜਗਤਾਰ ਸਿੰਘ ਉੱਘੇ ਪੈਨਲਿਸਟਾਂ ਵਜੋਂ ਸ਼ਾਮਲ ਹੋਏ।    

First session on MLF's final day starts with discussion on book 'The Khalistan Conspiracy' by GBS SidhuFirst session on MLF's final day starts with discussion on book 'The Khalistan Conspiracy' by GBS Sidhu

ਸਿੱਕਿਮ ਨੂੰ ਭਾਰਤੀ ਖਿੱਤੇ ਵਿਚ ਸ਼ਾਮਲ ਕਰਨ ਲਈ ਅਹਿਮ ਭੂਮਿਕਾ ਨਿਭਾਉਣ ਵਾਲੇ ਜੀ.ਬੀ.ਐਸ. ਸਿੱਧੂ ਨੇ ਵਿਚਾਰ ਵਟਾਂਦਰੇ ਵਿਚ ਭਾਗ ਲੈਂਦਿਆਂ ਪੰਜਾਬ ਅਤੇ ਵਿਦੇਸ਼ਾਂ ਵਿਸ਼ੇਸ਼ ਤੌਰ ‘ਤੇ ਕੈਨੇਡਾ ਅਤੇ ਹੋਰ ਯੂਰਪੀਅਨ ਦੇਸ਼ਾਂ ਵਿਚ ਅੱਤਵਾਦ ਦੇ ਵਧਣ ਨਾਲ ਜੁੜੇ ਪਹਿਲੂਆਂ ਨੂੰ ਯਾਦ ਕੀਤਾ, ਜਿੱਥੇ 1970 ਦੌਰਾਨ ਸਿੱਖਾਂ ਨੇ ਪਰਵਾਸ ਕੀਤਾ ਸੀ। ਉਨਾਂ ਉਸ ਸਮੇਂ ਦੀ ਕੇਂਦਰ ਸਰਕਾਰ ਦੀਆਂ ਅੱਤਵਾਦ ਸਬੰਧੀ ਮਸਲਿਆਂ ਨੂੰ ਸੁਲਝਾਉਣ ਦੀਆਂ ਕੋਸ਼ਿਸ਼ਾਂ ਬਾਰੇ ਵੀ ਚਾਨਣਾ ਪਾਇਆ।

ਜੀ.ਐਸ. ਔਜਲਾ ਨੇ ਕਿਹਾ ਕਿ ਉਸ ਸਮੇਂ ਸਿਆਸੀ ਪੱਧਰ ‘ਤੇ ਮੁੱਦੇ  ਵੱਲ ਕੋਈ ਧਿਆਨ ਨਹੀਂ ਦਿੱਤਾ ਗਿਆ ਸੀ ਅਤੇ ਇਤਿਹਾਸ ਦੱਸਦਾ ਹੈ ਕਿ ਉਸ ਸਮੇਂ ਇਸ ਮਸਲੇ ਨੂੰ ਸੁਲਝਾਉਣ ਲਈ ਰਾਜਨੀਤਿਕ ਇੱਛਾ ਸ਼ਕਤੀ ਦੀ ਘਾਟ ਸੀ। ਇੰਟੈਲੀਜੈਂਸ ਬਿਊਰੋ ਵਿੱਚ ਅਹਿਮ ਅਹੁਦਿਆਂ ‘ਤੇ ਰਹੇ ਸਾਬਕਾ ਡੀ.ਜੀ.ਪੀ.  ਐਮ.ਪੀ.ਐਸ. ਔਲਖ ਨੇ ਉਸ ਸਮੇਂ ਵਾਪਰੀਆਂ ਘਟਨਾਵਾਂ ਨੂੰ ਲੜੀਵਾਰ ਢੰਗ ਨਾਲ ਦਰਸਾਇਆ।

First session on MLF's final day starts with discussion on book 'The Khalistan Conspiracy' by GBS SidhuFirst session on MLF's final day starts with discussion on book 'The Khalistan Conspiracy' by GBS Sidhu

ਸੀਨੀਅਰ ਪੱਤਰਕਾਰ ਜਗਤਾਰ ਸਿੰਘ ਜਿਹਨਾਂ ਨੇ ‘ਰੀਵਰਜ਼ ਆਨ ਫ਼ਾਇਰ: ਖਾਲਿਸਤਾਨ ਸਟ੍ਰਗਲ ’ ਕਿਤਾਬ ਵੀ ਲਿਖੀ, ਨੇ ਅੱਤਵਾਦ ਦੇ ਦੌਰ ਬਾਰੇ ਗੱਲ ਕੀਤੀ। ਇਹ ਉਹ ਕਾਲਾ ਦੌਰ ਸੀ ਜਿਸਨੇੇ 40,000 ਜਾਨਾਂ ਲਈਆਂ। ਉਹਨਾਂ ਕਿਹਾ ਕਿ ਖਾਲਿਸਤਾਨ ਦੇ ਮੁੱਦੇ ਨੇ ਪਿਛਲੇ ਸਮੇਂ ਵਿੱਚ ਕੈਨੇਡਾ ਵਰਗੇ ਦੇਸ਼ਾਂ ਨਾਲ ਸਬੰਧਾਂ ਨੂੰ ਪ੍ਰਭਾਵਿਤ ਕੀਤਾ ਸੀ ਅਤੇ ਇਹ ਮੁੱਦਾ ਅੱਜ ਵੀ ਕਾਇਮ ਹੈ। ਉਨਾਂ ਕਿਹਾ ਕਿ ਭਾਰਤ ਸਰਕਾਰ ਨੂੰ ਉਸ ਸਮੇਂ ਦੇ ਦਸਤਾਵੇਜ਼ ਜਨਤਕ ਕਰਨੇ ਚਾਹੀਦੇ ਹਨ ਤਾਂ ਜੋ ਇਸ ਸਬੰਧੀ ਪੂਰੀ ਜਾਣਕਾਰੀ ਮਿਲ ਸਕੇ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement