
ਸਿੱਖਾਂ ਨੂੰ ਨਕਸਲੀ ਭਾਜਪਾ ਨੇ ਨਹੀਂ, ਸੁਖਬੀਰ ਬਾਦਲ ਨੇ ਕਿਹਾ : ਸਰੀਨ
ਚੰਡੀਗੜ੍ਹ, 19 ਦਸੰਬਰ (ਸਪੋਕਸਮੈਨ ਸਮਾਚਾਰ ਸੇਵਾ): ਹਰਸਿਮਰਤ ਬਾਦਲ ਨੇ ਭਾਰਤੀ ਜਨਤਾ ਪਾਰਟੀ ਵਲੋਂ ਕਿਸਾਨਾਂ ਨੂੰ ਨਕਸਲਵਾਦੀ ਕਹਿਣ 'ਤੇ ਭਾਜਪਾ ਆਗੂ ਅਸ਼ੋਕ ਸਰੀਨ ਖੁੱਲ੍ਹੀ ਬਹਿਸ ਕਰਨ ਦੀ ਖੁੱਲ੍ਹੀ ਚੁਣੌਤੀ ਦਿਤੀ ਹੈ | ਇਸ ਬਿਆਨ ਤੋਂ ਬਾਅਦ ਭੜਕੇ ਭਾਜਪਾ ਆਗੂ ਅਸ਼ੋਕ ਸਰੀਨ ਦੇ ਵਲੋਂ ਇਕ ਵੀਡੀਉ ਸ਼ੋਸਲ ਮੀਡੀਆ 'ਤੇ ਸ਼ੇਅਰ ਕੀਤੀ ਗਈ, ਜਿਸ ਵਿਚ ਹਰਸਿਮਰਤ ਕੌਰ ਬਾਦਲ ਦੇ ਇਸ ਬਿਆਨ ਦਾ ਜਵਾਬ ਵੀ ਦਿਤਾ ਗਿਆ ਹੈ ਨਾਲ ਇਹ ਵੀ ਕਿਹਾ ਹੈ ਕਿ ਸਿੱਖਾਂ ਨੂੰ ਨਕਸਲੀ ਕਹਿਣ ਵਾਲੇ ਹਰਸਿਮਰਤ ਬਾਦਲ ਦੇ ਪਤੀ ਸੁਖਬੀਰ ਬਾਦਲ ਹੀ ਹਨ, ਇਸ ਦੇ ਉਨ੍ਹਾਂ ਕੋਲ ਪੁਖਤਾ ਸਬੂਤ ਹਨ |
ਜ਼ਿਕਰਯੋਗ ਹੈ ਕਿ ਹਰਸਿਮਰਤ ਵਲੋਂ ਸਟੇਜ 'ਤੇ ਸੰਬੋਧਨ ਕਰਦਿਆਂ ਹੋਇਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਤੁਲਨਾ ਇੰਦਰਾ ਨਾਲ ਇੰਦਰਾ ਗਾਂਧੀ ਨਾਲ ਕੀਤੀ ਗਈ ਸੀ ਤੇ ਨਾਲ ਇਹ ਵੀ ਗੱਲ ਕੀਤੀ ਗਈ ਅਤੇ ਕਿਹਾ ਕਿ ਇਕ ਦਿਨ ਮੁਗ਼ਲਾਂ ਦਾ ਖ਼ਾਤਮਾ ਵੀ ਹੋਇਆ ਸੀ | ਸਰਕਾਰ ਨੂੰ ਇਹ ਗੱਲ ਵੀ ਯਾਦ ਰਖਣੀ ਚਾਹੀਦੀ ਹੈ | ਇਸ ਦੇ ਨਾਲ ਹੀ ਉਨ੍ਹਾਂ ਸਿੱਖਾਂ ਨੂੰ ਨਕਸਲੀ ਕਹਿਣ ਦੇ ਇਲਜ਼ਾਮ ਵੀ ਲਾਏ ਸੀ ਅਤੇ ਭਾਜਪਾ 'ਤੇ ਤਿੱਖੇ ਨਿਸ਼ਾਨੇ ਵੀ ਸਾਧੇ ਗਏ ਸੀ |
ਹਰਸਿਮਰਤ ਕੌਰ ਬਾਦਲ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਭਾਰਤੀ ਜਨਤਾ ਪਾਰਟੀ 'ਤੇ ਨਿਸਾਨਾ ਸਾਧਦਿਆਂ ਕਿਹਾ ਸੀ ਕਿ ਕੇਂਦਰ ਸਰਕਾਰ ਵਲੋਂ ਪੰਜਾਬੀਆਂ ਨੂੰ ਵੱਖਵਾਦੀ, ਅਤਿਵਾਦੀ ਅਤੇ ਅਰਬਨ ਨਕਸਲ ਕਹਿ ਕੇ ਬਦਨਾਮ ਕੀਤਾ ਜਾ ਰਿਹਾ ਹੈ, ਉਨ੍ਹਾਂ ਨਾਲ ਇਹ ਵੀ ਕਿਹਾ ਕਿ ਜਦੋਂ ਤਕ ਕਿਸਾਨ ਜਥੇਬੰਦੀਆਂ ਭਾਜਪਾ ਨਾਲ ਗੱਲਬਾਤ ਕਰ ਰਹੀਆਂ ਸਨ, ਉਸ ਸਮੇਂ ਉਨ੍ਹਾਂ ਨੂੰ ਕਿਸਾਨ ਵੱਖਵਾਦੀ, ਅਤਿਵਾਦੀ ਨਹੀਂ ਲੱਗੇ ਪਰ ਜਦੋਂ ਗੱਲਬਾਤ ਟੁੱਟ ਗਈ ਤਾਂ ਇਨ੍ਹਾਂ ਨੂੰ ਪੰਜਾਬ ਦੇ ਕਿਸਾਨ ਅਤਿਵਾਦੀ ਲਗਣ ਲੱਗ ਪਏ ਹਨ |
ਇਸ ਬਿਆਨ ਤੋਂ ਬਾਅਦ ਭੜਕੇ ਭਾਜਪਾ ਆਗੂ ਅਸ਼ੋਕ ਸਰੀਨ ਦੇ ਵੱਲੋਂ ਇਕ ਵੀਡੀਓ ਸ਼ੋਸਲ ਮੀਡੀਏ 'ਤੇ ਸ਼ੇਅਰ ਕੀਤੀ ਗਈ , ਜਿਸ ਦਾ ਜਿਸ ਵਿਚ ਹਰਸਿਮਰਤ ਕੌਰ ਬਾਦਲ ਦੇ ਇਸ ਬਿਆਨ ਦਾ ਜਵਾਬ ਵੀ ਦਿੱਤਾ ਗਿਆ ਹੈ ਨਾਲ ਇਹ ਵੀ ਕਿਹਾ ਹੈ ਕਿ ਸਿੱਖਾਂ ਨੂੰ ਨਕਸਲੀ ਕਹਿਣ ਵਾਲੇ ਹਰਸਿਮਰਤ ਬਾਦਲ ਦੇ ਪਤੀ ਸੁਖਬੀਰ ਬਾਦਲ ਹੀ ਹਨ, ਇਸ ਦੇ ਉਨ੍ਹਾਂ ਕੋਲ ਪੁਖਤਾ ਸਬੂਤ ਹਨ |
ਉਨ੍ਹਾਂ ਕਿਹਾ ਕਿ ਜਿਹੀ ਤੁਸੀਂ ਇੰਦਰਾ ਗਾਂਧੀ ਦੀ ਤੁਲਨਾ ਕਰਨੀ ਹੈ ਤਾਂ ਆਪਣੇ ਪੇਕੇ ਪਰਿਵਾਰ ਨਾਲ ਕਰੋ ਕਿਉਾਕਿ ਜਦੋਂ ਜਲਿ੍ਹਆਂਵਾਲੇ ਬਾਗ ਦਾ ਸਾਕਾ ਹੋਇਆ ਸੀ ਤਾਂ ਉਸ ਤੋਂ ਬਾਅਦ ਜਨਰਲ ਡਾਇਰ ਉਹ ਤੁਹਾਡੇ ਘਰ ਹੀ ਗਿਆ ਸੀ ਅਤੇ ਨਾਲ ਹੀ ਉਨ੍ਹਾਂ ਕਿਹਾ ਕਿ ਤੁਹਾਡੇ ਹੀ ਪੇਕੇ ਪਰਿਵਾਰ ਨੇ ਜਨਰਲ ਡਾਇਰ ਨੂੰ ਸਨਮਾਨਿਤ ਕੀਤਾ ਸੀ |