
ਉਹਨਾਂ ਕਿਹਾ ਕਿ ਅੱਜ ਗਾਇਕਾਂ ਦਾ ਗਾਉਣ ਦਾ ਤਰੀਕਾ ਬਦਲ ਰਿਹਾ ਹੈ
ਨਵੀਂ ਦਿੱਲੀ: (ਅਰਪਨ ਕੌਰ) ਕੇਂਦਰ ਸਰਕਾਰ ਵੱਲੋਂ ਬਣਾਏ ਗਏ ਤਿੰਨ ਨਵੇਂ ਖੇਤੀਬਾੜੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਕਿਸਾਨਾਂ ਨੇ ਖੇਤੀ ਕਾਨੂੰਨਾਂ ਦੇ ਵਿਰੋਧ ਵਿਚ ਦਿੱਲੀ ਬਾਰਡਰ ’ਤੇ ਮੋਰਚਾ ਲਾਇਆ ਹੋਇਆ ਹੈ। ਕਿਸਾਨਾਂ ਨੂੰ ਦੇਸ਼ ਦੇ ਹਰ ਕੋਨੇ ਤੋਂ ਹਰ ਕਿੱਤੇ ਨਾਲ ਸਬੰਧਤ ਲੋਕਾਂ ਦਾ ਸਾਥ ਮਿਲ ਰਿਹਾ ਹੈ।
Arpan kaur and Fatehjit Singh
ਇਕੱਲੇ ਪੰਜਾਬ ਦੇ ਕਿਸਾਨ ਹੀ ਨਹੀਂ ਬਲਕਿ ਹਰਿਆਣਾ ਦੇ ਕਿਸਾਨ ਵੀ ਦਿੱਲੀ ਮੋਰਚੇ ਵਿਚ ਡਟੇ ਹੋਏ ਹਨ। ਕਲਾਕਾਰਾਂ ਦਾ ਵੀ ਪੂਰਾ ਸਮਰਥਨ ਮਿਲ ਰਿਹਾ ਹੈ। ਕਲਾਕਾਰ ਲਗਾਤਾਰ ਅਗਵਾਈ ਕਰ ਰਹੇ ਹਨ। ਲਗਾਤਾਰ ਮੋਰਚੇ ਵਿਚ ਆ ਵੀ ਰਹੇ ਹਨ।
Arpan kaur and Fatehjit Singh
ਸਪੋਕਸਮੈਨ ਦੀ ਪੱਤਰਕਾਰ ਵੱਲੋਂ ਦਿੱਲੀ ਵਿਖੇ ਆਏ ਫਤਹਿਜੀਤ ਸਿੰਘ, ਜੀਗੁਰੀ,ਅਤੇ ਗੁਰਮਨਮਾਨ ਨਾਲ ਗੱਲਬਾਤ ਕੀਤੀ ਗਈ। ਫਤਹਿ ਸਿੰਘ ਨੇ ਗੱਲਬਾਤ ਦੌਰਾਨ ਦੱਸਿਆ ਕਿ ਅਸੀਂ ਇਸ ਅੰਦੋਲਨ ਵਿਚ ਲੇਟ ਆਏ ਹਾਂ ਸਾਨੂੰ ਇਥੇ ਆ ਕੇ ਇੰਝ ਲੱਗ ਰਿਹਾ ਹੈ ਕਿ ਅਸੀਂ ਇਸ ਵਿਚ ਪਹਿਲਾਂ ਕਿਉਂ ਨਹੀਂ ਆਏ, ਇਸ ਦਾ ਪਹਿਲਾਂ ਕਿਉਂ ਨਹੀਂ ਹਿੱਸਾ ਬਣੇ।
Arpan kaur and Fatehjit Singh
ਜੀ ਗੁਰੀ ਨੇ ਕਿਹਾ ਕਿ ਸਾਡਾ ਸਾਰਾ ਕੰਮ ਬੰਦ ਹੈ,ਸਾਰਾ ਧਿਆਨ ਇਸ ਮੋਰਚੇ ਵੱਲ ਹੈ ਤੇ ਅਸੀਂ ਇਸ ਮੋਰਚੇ ਵਿਚ ਡਟੇ ਵੀ ਹੋਏ ਹਾਂ। ਗੁਰਮਨ ਮਾਨ ਨੇ ਕਿਹਾ ਕਿ ਜਦੋਂ ਅਸੀਂ ਆ ਰਹੇ ਸੀ ਤਾਂ ਵੇਖਿਆ ਕਿ ਬਜ਼ੁਰਗ ਸਾਇਕਲ ਤੇ ਆ ਰਹੇ ਸੀ ਉਹਨਾਂ ਨੂੰ ਵੇਖ ਕੇ ਲੱਗਿਆ ਵੀ ਇਹ ਬਜ਼ੁਰਗ ਹਨ ਫਿਰ ਵੀ ਸਾਇਕਲ ਤੇ ਆ ਰਹੇ ਹਨ ਉਦੋਂ ਸਾਨੂੰ ਮਹਿਸੂਸ ਹੋਇਆ ਵੀ ਅਸੀਂ ਲੇਟ ਆਏ ਹਾਂ।
Arpan kaur and Fatehjit Singh
ਉਹਨਾਂ ਕਿਹਾ ਕਿ ਪੰਜਾਬੀਆਂ ਨੇ ਹਰ ਪਾਸੇ ਜਿੱਤ ਹਾਸਲ ਕੀਤੀ ਹੈ ਇਸ ਵਾਰ ਵੀ ਦਿੱਲੀ ਵਿਚ ਜਿੱਤ ਦੇ ਝੰਡੇ ਗੱਡ ਕੇ ਜਾਣਗੇ। ਫਤਹਿ ਸਿੰਘ ਨੇ ਕਿਹਾ ਕਿ ਕਿਸਾਨ ਸਾਰੇ ਚੜਦੀ ਕਲਾਂ ਵਿਚ ਹਨ ਕੋਈ ਵੀ ਢਹਿੰਦੀ ਕਲਾ ਵਿਚ ਨਹੀਂ ਹੈ। ਇਹ ਸਾਰੀ ਵਾਹਿਗੁਰੂ ਦੀ ਕਿਰਪਾ ਹੈ।
Arpan kaur and Fatehjit Singh
ਉਹਨਾਂ ਨੇ ਕਿਹਾ ਕਿ ਲੱਗ ਹੀ ਨਹੀਂ ਰਿਹਾ ਵੀ ਦਿੱਲੀ ਹੈ ਇਸ ਤਰ੍ਹਾਂ ਲੱਗ ਰਿਹਾ ਹੈ ਕਿ ਜਿਵੇਂ ਅਸੀਂ ਸਰਹਿੰਦ ਜਾਂ ਫਤਹਿਗੜ੍ਹ ਸਾਹਿਬ ਹੋਈਏ। ਉਹਨਾਂ ਕਿਹਾ ਕਿ ਬਾਹਰੋਂ ਬਿਲਕੁੱਲ ਵੀ ਨਹੀਂ ਲੱਗ ਰਿਹਾ ਕਿ ਅਸੀਂ ਇਕ ਅੰਦੋਲਨ ਤੇ ਆਏ।
Arpan kaur and Fatehjit Singh
ਫਤਿਹ ਸਿੰਘ ਨੇ ਕਿਹਾ ਕਿ ਸਰਕਾਰ ਜ਼ੀਰੋ ਹੋ ਗਈ ਹੈ ਉਹ ਆਪਣੇ ਆਪ ਵਿਚ ਫੇਲ੍ਹ ਹੋ ਚੁੱਕੀ ਹੈ। ਉਹਨਾਂ ਨੇ ਕਿਹਾ ਕਿ ਸਰਕਾਰ ਨੂੰ ਆਪਣੀ ਹਾਰ ਮੰਨ ਲੈਣੀ ਚਾਹੀਦੀ ਹੈ ਨਹੀਂ ਫਿਰ ਕਿਸਾਨ ਤਾਂ ਫਿਰ ਇਥੇ ਬੈਠੇ ਹੀ ਹਨ, ਉਹਨਾਂ ਨੂੰ ਹਾਰ ਮਨਵਾਉਣ ਲਈ।
Arpan kaur and Fatehjit Singh
ਗੁਰਮਨ ਨੇ ਕਿਹਾ ਕਿ ਅੱਜ ਗਾਇਕਾਂ ਦਾ ਗਾਉਣ ਦਾ ਤਰੀਕਾ ਬਦਲ ਰਿਹਾ ਹੈ। ਉਹਨਾਂ ਕਿਹਾ ਕਿ ਲੋਕ ਜਾਗਰੂਕ ਹੋ ਚੁੱਕੇ ਹਨ। ਫਤਿਹ ਸਿੰਘ ਨੇ ਕਿਹਾ ਕਿ ਅਸੀਂ ਕਿਸਾਨ ਅੰਦੋਲਨ ਤੇ ਗੀਤ ਗਾਵਾਂਗੇ। ਜੋ ਅਸੀਂ ਇਥੇ ਵੇਖਿਆ ਉਸਨੂੰ ਆਪਣੇ ਗੀਤ ਰਾਹੀਂ ਬਿਆਨ ਕਰਾਂਗੇ।