
ਧਰਨੇ 'ਤੇ ਬੈਠੇ ਸੁਖਰਾਜ ਸਿੰਘ ਨੂੰ ਮਿਲੇ ਨਵਜੋਤ ਸਿੱਧੂ
ਫਰੀਦਕੋਟ- ਨਵਜੋਤ ਸਿੱਧੂ ਅੱਜ ਬਹਿਬਲ ਕਲਾਂ ਪਹੁੰਚੇ। ਇਥੇ ਉਹਨਾਂ ਨੇ ਧਰਨੇ ’ਤੇ ਬੈਠੇ ਮ੍ਰਿਤਕ ਕ੍ਰਿਸ਼ਨ ਭਗਵਾਨ ਦੇ ਪੁੱਤਰ ਸੁਖਰਾਜ ਸਿੰਘ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਧਰਨੇ ’ਤੇ ਬੈਠੇ ਸੁਖਰਾਜ ਨੇ ਨਵਜੋਤ ਸਿੱਧੂ ਨੂੰ ਸਵਾਲ ਕੀਤਾ ਕਿ ਤੁਸੀਂ ਪਿਛਲੇ 3 ਮਹੀਨੇ ਤੋਂ ਕੀ ਕੀਤਾ?
Navjot Singh Sidhu
ਇਸ ਦੌਰਾਨ ਨਵਜੋਤ ਨੇ ਕਿਹਾ ਕਿ ਮੈਨੂੰ ਇਸ ਸਬੰਧ ’ਚ ਕੋਈ ਫ਼ੈਸਲੇ ਲੈਣ ਦੀ ਤਾਕਤ ਮਿਲੇ ਤਾਂ ਮੈਂ ਇਕ ਦਿਨ ’ਚ ਇਸ ਮਾਮਲੇ ਦਾ ਇਨਸਾਫ਼ ਕਰ ਦੇਵਾ। ਇਸ ਸਬੰਧ ’ਚ ਸਿਸਟਮ ਨੂੰ ਜਵਾਬ ਦੇਣਾ ਪਵੇਗਾ।
Navjot Singh Sidhu
ਨਵਜੋਤ ਸਿੱਧੂ ਨੇ ਕਿਹਾ ਕਿ ਮੈ ਤੁਹਾਡਾ ਸਾਥ ਦੇਣ ਆਇਆ ਹਾਂ ਅਤੇ ਤੁਹਾਡੇ ਨਾਲ ਹਾਂ। ਮੈਂ ਮਰਦਾ ਮਰ ਜਾਵਾਂਗਾ ਪਰ ਕਦੇ ਝੂਠ ਦਾ ਸਾਥ ਨਹੀਂ ਦੇਵਾਂਗਾ। ਮੈਂ ਕਦੇ ਗੁਰੂ ਦਾ ਪੱਲਾ ਨਹੀਂ ਛੱਡਾਂਗਾ। ਮੈਨੂੰ ਫ਼ੈਸਲੇ ਲੈਣ ਦੀ ਤਾਕਤ ਮਿਲੇ ਤਾਂ ਮੈਂ ਇਕ ਦਿਨ ’ਚ ਇਨਸਾਫ਼ ਕਰ ਦੇਵਾ। ਮੈਨੂੰ ਅਜੇ ਤੱਕ ਇੰਨੀ ਤਾਕਤ ਹੀ ਨਹੀਂ ਮਿਲੀ ਕਿ ਮੈਂ ਲੋਕਾਂ ਦੀ ਆਵਾਜ਼ ਬੁਲੰਦ ਕਰ ਸਕਾ।