
ਮਾਪੇ ਬੱਚਿਆਂ ਨੂੰ ਪ੍ਰਾਈਵੇਟ ਸਕੂਲਾਂ 'ਚੋਂ ਹਟਾ ਕੇ ਪਾ ਰਹੇ ਨੇ ਸਰਕਾਰੀ ਸਕੂਲਾਂ 'ਚ ਪੜ੍ਹਨੇ
ਪੰਡੋਰੀ ਗੋਲਾ (ਦਿਲਬਾਗ ਸਿੰਘ ਜੌਹਲ) ਪੰਜਾਬ ਦੇ ਸਰਕਾਰੀ ਸਕੂਲਾਂ ਨੇ ਪ੍ਰਾਈਵੇਟ ਸਕੂਲਾਂ ਨੂੰ ਪਿੱਛੇ ਛੱਡ ਦਿੱਤਾ। ਪਹਿਲਾਂ ਮਾਪੇ ਆਪਣੇ ਬੱਚਿਆਂ ਨੂੰ ਪ੍ਰਾਈਵੇਟ ਸਕੂਲਾਂ ਵਿੱਚ ਦਾਖਲ ਕਰਵਾਉਂਦੇ ਸਨ ਕਿ ਉਨ੍ਹਾਂ ਦੇ ਬੱਚੇ ਅੰਗਰੇਜ਼ੀ ਮਾਧਿਅਮ ਵਿੱਚ ਪੜ੍ਹਨ ਸਕਣ ਪਰ ਅੱਜ ਮਾਪੇ ਆਪਣੇ ਬੱਚਿਆਂ ਨੂੰ ਪਾਈਵੇਟ ਸਕੂਲਾਂ ਚੋਂ ਹਟਾ ਕੇ ਸਰਕਾਰੀ ਸਕੂਲਾਂ ਵਿਚ ਲਗਾ ਰਹੇ ਹਨ।
MehakPreet Kaur
ਸਪੋਕਸਮੈਨ ਵਲੋਂ ਤਰਨਤਾਰਨ ਦੇ ਪਿੰਡ ਪੰਡੋਰੀ ਗੋਲਾ ਦੇ ਸਰਕਾਰੀ ਸਕੂਲ ਦੇ ਬੱਚਿਆਂ ਤੇ ਅਧਿਆਪਕਾਂ ਨਾਲ ਗੱਲਬਾਤ ਕੀਤੀ। ਵਿਦਿਆਰਥਣ ਸੁਮਨਜੀਤ ਕੌਰ ਨੇ ਗੱਲਬਾਤ ਕਰਦਿਆਂ ਕਿਹਾ ਕਿ ਉਹ ਅੱਠਵੀਂ ਜਮਾਤ 'ਚ ਪੜਦੀ ਹੈ। ਸੁਮਨ ਨੇ ਕਿਹਾ ਕਿ ਉਹਨਾਂ ਦੇ ਸਕੂਲ ਵਿਚ ਅੰਗਰੇਜ਼ੀ ਤੇ ਪੰਜਾਬੀ ਦੋਨੋਂ ਮੀਡੀਅਮ ਹਨ। ਬੱਚੇ ਆਪਣੇ ਮਰਜ਼ੀ ਨਾਲ ਅੰਗਰੇਜ਼ੀ ਜਾਂ ਪੰਜਾਬੀ ਮੀਡੀਅਮ ਰੱਖ ਸਕਦੇ ਹਨ।
Sumanpreet Kaur
ਸੱਤਵੀਂ ਜਮਾਤ ਦੀ ਵਿਦਿਆਰਥਣ ਮਹਿਕਪ੍ਰੀਤ ਕੌਰ ਨੇ ਕਿਹਾ ਕਿ ਉਹ ਪਹਿਲੀ ਕਲਾਸ ਤੋਂ ਲੈ ਕੇ ਛੇਵੀਂ ਕਲਾਸ ਤੱਕ ਅੰਗਰੇਜ਼ੀ ਸਕੂਲ ਵਿਚ ਪੜ੍ਹੀ। ਸੱਤਵੀਂ ਕਲਾਸ ਵਿਚ ਮੈਂ ਸਰਕਾਰੀ ਸਕੂਲ ਵਿਚ ਦਾਖਲਾ ਲਿਆ। ਮਹਿਕ ਨੇ ਕਿਹਾ ਕਿ ਅੰਗਰੇਜ਼ੀ ਸਕੂਲ ਵਿਚ ਫੀਸ ਬਹੁਤ ਜ਼ਿਆਦਾ ਲਈ ਜਾਂਦੀ ਸੀ ਪਰ ਸਰਕਾਰੀ ਸਕੂਲ ਵਿਚ ਕੋਈ ਫੀਸ ਨਹੀਂ ਹੈ।
MehakPreet Kaur
ਪੜ੍ਹਾਈ ਉਥੇ ਵੀ ਇਹੀ ਸੀ ਤੇ ਇਥੇ ਵੀ ਉਹੀ ਹੈ। ਇਥੇ ਸਾਨੂੰ ਮਿਡ ਏ ਮੀਲ ਦੀ ਸਹੂਲਤ ਵੀ ਦਿੱਤੀ ਜਾਂਦੀ। ਅਧਿਆਪਕ ਗੁਰਮੀਤ ਸਿੰਘ ਨੇ ਗੱਲਬਾਤ ਕਰਦਿਆਂ ਕਿਹਾ ਅੱਜ ਦੇ ਸਮੇਂ ਪ੍ਰਾਈਵੇਟ ਸਕੂਲਾਂ ਦੇ ਮੁਕਾਬਲੇ ਸਰਕਾਰੀ ਸਕੂਲਾਂ ਦੇ ਵਧੀਆਂ ਨਤੀਜੇ ਆ ਰਹੇ ਹਨ।
Gurmit Singh
ਉਹਨਾਂ ਕਿਹਾ ਕਿ ਪੰਡੋਰੀ ਗੋਲਾ ਦੇ ਸਰਕਾਰੀ ਸਕੂਲ ਪੂਰੇ ਤਰਨਤਾਰਨ ਵਿਚੋਂ ਪਹਿਲੇ ਨੰਬਰ 'ਤੇ ਆਇਆ ਹੈ। ਇਸਨੂੰ ਸਟੇਟ ਅਵਾਰਡ ਨਾਲ ਸਨਮਾਨਿਤ ਵੀ ਕੀਤਾ ਗਿਆ। ਗੁਰਮੀਤ ਸਿੰਘ ਨੇ ਦੱਸਿਆ ਕਿ ਬੱਚਿਆਂ ਨੂੰ ਮਿਡ-ਏ-ਮੀਲ ਅਤੇ ਵਰਦੀਆਂ ਮੁਫਤ ਵਿਚ ਦਿੱਤੀਆਂ ਜਾਂਦੀਆਂ ਹਨ। ਉਹਨਾਂ ਕਿਹਾ ਕਿ ਪੰਡੋਰੀ ਗੋਲਾਂ ਪਿੰਡ ਦੇ ਨਾਲ ਲੱਗਦੇ ਤਿੰਨ-ਚਾਰ ਪਿੰਡਾਂ ਦੇ ਬੱਚੇ ਸਕੂਲ ਵਿਚ ਪੜ੍ਹਨ ਲਈ ਆਉਂਦੇ ਹਨ।
Sir Gurmit Singh
ਸਭ ਤੋਂ ਵੱਡੀ ਗੱਲ ਪ੍ਰਾਈਵੇਟ ਸਕੂਲਾਂ ਤੋਂ ਬੱਚੇ ਹਟ ਕੇ ਸਰਕਾਰੀ ਸਕੂਲਾਂ ਵਿਚ ਲੱਗ ਰਹੇ ਹਨ। ਉਹਨਾਂ ਕਿਹਾ ਕਿ ਇਸ ਸਮੇਂ 477 ਦੇ ਕਰੀਬ ਬੱਚੇ ਸਕੂਲ ਵਿਚ ਪੜ੍ਹ ਰਹੇ ਹਨ ਤੇ 26 ਅਧਿਆਪਕ ਉਹਨਾਂ ਨੂੰ ਪੜ੍ਹਾ ਰਹੇ ਹਨ। ਮੈਡਮ ਪ੍ਰਭਜੋਤ ਕੌਰ ਨੇ ਕਿਹਾ ਕਿ ਸਾਰੇ ਅਧਿਆਪਕ ਬਹੁਤ ਮਿਹਨਤੀ ਹੈ। ਅਧਿਆਪਕ ਆਪਣੇ ਬੱਚਿਆਂ ਦੀ ਤਰ੍ਹਾਂ ਹੀ ਸਕੂਲ ਦੇ ਬੱਚਿਆਂ ਨੂੰ ਪੜ੍ਹਾਉਂਦੇ ਹਨ।
Madam Prabhjit Kaur