
ਪੁੱਤ ਪੜ੍ਹਾਈ ਕਰਨ ਤੋਂ ਬਾਅਦ ਵੇਚਦਾ ਪਤੰਗ
ਮੋਗਾ (ਦਿਲੀਪ ਕੁਮਾਰ) ਕਹਿੰਦੇ ਹਨ ਬੰਦੇ ਦੇ ਮਾੜੇ ਹਾਲਾਤ ਉਸਨੂੰ ਬਹੁਤ ਕੁਝ ਸਿਖਾ ਦਿੰਦੇ ਹਨ। ਕਈ ਵਾਰ ਨਿੱਕੀ ਉਮਰੇ ਵੱਡੀਆਂ ਜ਼ਿੰਮੇਵਾਰੀਆਂ ਵੀ ਪਾ ਦਿੰਦੇ ਹਨ। ਅਜਿਹੀ ਹੀ ਮੋਗਾ ਦੇ ਲਾਲ ਸਿੰਘ ਰੋਡ ਦੇ ਰਹਿਣ ਵਾਲੇ 13 ਸਾਲਾ ਪ੍ਰਿੰਸ ਦੀ ਕਹਾਣੀ ਹੈ।
Prince and his Mother
13 ਸਾਲਾ ਪ੍ਰਿੰਸ ਜਨਮ ਤੋਂ ਹੀ ਅਪਾਹਜ ਹੈ ਪਰ ਉਸ ਨੇ ਆਪਣਾ ਹੌਸਲਾ ਨਹੀਂ ਹਾਰਿਆ। ਉਸ ਦੀ ਮਾਤਾ ਵੀ ਅਪਾਹਜ ਹੈ ਘਰ ਦੇ ਹਾਲਾਤ ਬਹੁਤ ਹੀ ਮਾੜੇ ਹਨ। ਜਦੋਂ ਵੀ ਮੀਂਹ ਆਉਂਦਾ ਹੈ ਘਰ ਦਾ ਕਮਰਾ ਚੌਂਣ ਲੱਗ ਜਾਂਦਾ ਹੈ। ਘਰ ਵਿੱਚ ਕੋਈ ਕਮਾਈ ਦਾ ਕੋਈ ਸਾਧਨ ਨਹੀਂ ਹੈ ਪਰ ਮਾਂ ਪੁੱਤ ਦੇ ਹੌਂਸਲੇ ਨੂੰ ਸਲਾਮ ਹੈ।
Prince and his Mother
ਪ੍ਰਿੰਸ ਪਹਿਲਾਂ ਸਕੂਲ ਤੋਂ ਪੜਾਈ ਕਰ ਕੇ ਆਉਂਦਾ ਹੈ। ਫਿਰ ਮੰਜੇ ਉੱਤੇ ਪਤੰਗ ਲਾ ਕੇ ਵੇਚਦਾ ਹੈ। ਮਾਂ ਵੀ ਸਿਲਾਈ ਕਰ ਕੇ ਕਿਸੇ ਤਰ੍ਹਾਂ ਗੁਜ਼ਾਰਾ ਕਰ ਰਹੀਂ ਹੈ। ਦੋਵੇਂ ਮਾਂ-ਪੁੱਤ ਕਿਸੇਂ ਅੱਗੇ ਹੱਥ ਫੈਲਾਉਣ ਨਾਲੋਂ ਰੱਬ ਦਾ ਭਾਣਾ ਮੰਨ ਕੇ ਜਿੰਦਗੀ ਜੀ ਰਹੇ ਹਨ।
Prince and his Mother
ਗੱਲਬਾਤ ਕਰਦਿਆਂ ਕਿਰਨ ਨੇ ਕਿਹਾ ਕਿ ਮੈਂ ਅਤੇ ਮੇਰਾ ਬੇਟਾ ਅਪਾਹਜ ਹਾਂ ਅਤੇ ਮੈਂ ਇਕ ਬੇਟਾ ਅਪਣੇ ਭਰਾ ਦਾ ਗੋਦ ਲਿਆ ਤਾਂ ਜੋ ਉਹ ਵੱਡਾ ਹੋ ਕੇ ਸਾਡਾ ਸਹਾਰਾ ਬਣੇ ਮੈਂ ਘਰ ਵਿੱਚ ਕੰਮ ਕਰਕੇ ਘਰ ਚਲਾਉਣੀ ਹਾਂ ਅਤੇ ਮੇਰਾ ਬੇਟਾ ਪਤੰਗ ਵੇਚਦਾ ਹੈ ਪਰ ਅਸੀਂ ਕਿਸੇਂ ਕੋਲੋਂ ਮੰਗਣਾ ਠੀਕ ਨਹੀਂ ਸਮਝਦੇ। ਪ੍ਰਿੰਸ ਦੇ ਦੱਸਿਆ ਕਿ ਮੇਰੇ ਘਰ ਦੇ ਹਾਲਾਤ ਬਹੁਤ ਮਾੜੇ ਹਨ ਪਰ ਮੈਂ ਕੰਮ ਕਰਕੇ ਘਰ ਚਲਾ ਰਿਹਾ ਹਾਂ।
Prince and his Mother