Pick & Drop ਦੇ ਨਾਂ 'ਤੇ ਠੱਗੀ, ਸਿਰਫ਼ 30 ਸੈਕਿੰਡ ਦੀ ਹੋਈ ਦੇਰੀ ਤਾਂ ਰੇਲਵੇ ਨੇ ਵਸੂਲ ਲਏ 200 ਰੁਪਏ 
Published : Dec 20, 2022, 1:59 pm IST
Updated : Dec 20, 2022, 1:59 pm IST
SHARE ARTICLE
File Photo
File Photo

ਇਕ ਵਿਅਕਤੀ ਨੂੰ ਪਿੱਕ ਐਂਡ ਡਰਾਪ ਕਰਨ ਵਿਚ ਸਿਰਫ਼ 8 ਸੈਕਿੰਡ ਹੀ ਲੱਗੇ ਸਨ ਬਾਵਜੂਦ ਇਸ ਦੇ ਉਹਨਾਂ ਤੋਂ 50 ਰੁਪਏ ਵਸੂਲ ਲਏ ਗਏ 

 

ਚੰਡੀਗੜ੍ਹ - ਰੇਲਵੇ ਸਟੇਸ਼ਨ 'ਤੇ ਪਿਕ ਐਂਡ ਡਰਾਪ ਚਾਰਜ ਦੇ ਵਿਰੋਧ ਵਿਚ ਲੋਕਾਂ ਦਾ ਗੁੱਸਾ ਵਧਦਾ ਹੀ ਜਾ ਰਿਹਾ ਹੈ। ਉਹਨਾਂ ਦਾ ਕਹਿਣਾ ਹੈ ਕਿ ਪਿਕ ਡਰਾਪ ਦੇ ਨਾਂ 'ਤੇ ਠੱਗੀ ਹੋ ਰਹੀ ਹੈ। ਬੀਤੇ ਦਿਨੀਂ ਪਰਿਵਾਰਕ ਮੈਂਬਰ ਨੂੰ ਰੇਲਵੇ ਸਟੇਸ਼ਨ 'ਤੇ ਛੱਡਣ ਆਈ ਇਕ ਮਹਿਲਾ ਜੈਸਮੀਨ ਨੇ ਦੱਸਿਆ ਕਿ ਉਹਨਾਂ ਨੇ ਰੇਲਵੇ ਸਟੇਸ਼ਨ 'ਤੇ ਸਿਰਫ਼ 15 ਤੋਂ 30 ਮਿੰਟ ਹੀ ਹੋਏ ਸਨ ਤੇ ਇਸ ਦੇ ਬਦਲੇ ਉਹਨਾਂ ਤੋਂ ਪਿਕ ਐਂਡ ਡਰਾਪ ਦੇ 200 ਰੁਪਏ ਵਸੂਲ ਲਏ। 

ਉਹਨਾਂ ਕਿਹਾ ਕਿ 10 ਮਿੰਟ ਤੋਂ ਜ਼ਿਆਦਾ ਸਮਾਂ ਤਾਂ ਟੋਲ ਬੈਰੀਅਰ 'ਤੇ ਲੱਗੇ ਜਾਮ ਕਰ ਕੇ ਹੀ ਹੋ ਗਿਆ ਸੀ। ਰੇਲਵੇ ਜੇ ਚਾਰਜ ਲੈ ਵੀ ਰਹੀ ਹੈ ਤਾਂ ਐਗਜ਼ਿਟ ਪੁਆਇੰਟ ਤੋਂ ਜਾਮ ਹਟਾਉਣਾ ਵੀ ਉਹਨਾਂ ਦੀ ਹੀ ਜ਼ਿੰਮੇਵਾਰੀ ਹੈ ਪਰ ਵਸੂਲੀ ਕਰਨ ਵਾਲੇ ਇਹ ਜ਼ਿੰਮੇਵਾਰੀ ਚੁੱਕਣ ਨੂੰ ਤਿਆਰ ਨਹੀਂ ਹਨ। ਇਕ ਹੋਰ ਯਾਤਰੀ ਹਰੀਓਮ ਬੰਸਲ ਨੇ ਕਿਹਾ ਕਿ ਉਹਨਾਂ ਨੂੰ ਪਿੱਕ ਐਂਡ ਡਰਾਪ ਕਰਨ ਵਿਚ ਸਿਰਫ਼ 8 ਸੈਕਿੰਡ ਹੀ ਲੱਗੇ ਸਨ ਬਾਵਜੂਦ ਇਸ ਦੇ ਉਹਨਾਂ ਤੋਂ 50 ਰੁਪਏ ਵਸੂਲ ਲਏ ਗਏ 

ਉਹਨਾਂ ਕਿਹਾ ਕਿ ਵਸੂਲੀ ਕਰਨ ਵਾਲੇ ਕਹਿ ਰਹੇ ਹਨ ਕਿ ਇਹ ਅਧਿਕਾਰ ਉਹਨਾਂ ਨੂੰ ਰੇਲਵੇ ਨੇ ਦਿੱਤਾ ਹੈ ਤਾਂ ਇਸ ਕਰ ਕੇ ਉਹਨਾਂ ਨੂੰ ਇਹ ਚਾਰਜ ਦੇਣਾ ਹੋਵੇਗਾ। 
ਜ਼ਿਕਰਯੋਗ ਹੈ ਕਿ ਕਾਂਗਰਸ ਆਗੂ ਮਨੋਜ ਲੁਬਾਨਾ ਪਿਛਲੇ 3 ਦਿਨਾਂ ਤੋਂ ਪਿਕ ਐਂਡ ਡਰਾਪ ਨੀਤੀ ਖਿਲਾਫ਼ ਧਰਨੇ 'ਤੇ ਬੈਠੇ ਹੋਏ ਹਨ ਪਰ ਉਹਨਾਂ ਦੀ ਕਿਸੇ ਨੇ ਵੀ ਕੋਈ ਸੁੱਧ ਨਹੀਂ ਲਈ। 

ਇਸ ਦੇ ਬਾਵਜੂਦ ਹੁਣ ਤੱਕ ਕਿਸੇ ਵੀ ਅੰਬਾਲਾ ਮੰਡਲ ਦੇ ਕਿਸੇ ਵੀ ਅਧਿਕਾਰੀ ਨੇ ਉਹਨਾਂ ਨੂੰ ਮਿਲਣ ਦੀ ਹਿੰਮਤ ਨਹੀਂ ਕੀਤੀ ਹੈ।  ਮਨੋਜ ਲੁਬਾਨਾ ਦਾ ਕਹਿਣਾ ਹੈ ਕਿ ਜੀਆਰਪੀ ਚੰਡੀਗੜ੍ਹ ਪੁਲਿਸ ਅਤੇ ਅੰਬਾਲਾ ਰੇਲਵੇ ਮੰਡਲ ਦੀ ਸੀਆਈਡੀ ਟੀਮ ਜ਼ਰੂਰ ਧਰਨੇ ਵਾਲੀ ਜਗ੍ਹਾ 'ਤੇ ਆਈ ਸੀ ਪਰ ਕਿਸੇ ਵੀ ਰੇਲਵੇ ਅਧਿਕਾਰੀ ਨੇ ਉਹਨਾਂ ਨੂੰ ਕੋਈ ਭਰੋਸਾ ਨਹੀਂ ਦਿੱਤਾ। ਲੁਬਾਨਾ ਨੇ ਕਿਹਾ ਕਿ ਸਰਕਾਰ ਅਹੰਕਾਰੀ ਅਤੇ ਤਾਨਾਸ਼ਾਹੀ ਹੋ ਗਈ ਹੈ। 

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਪੁਲਿਸ ਕਤਲਕਾਂਡ ‘ਚ ਮਾਸਟਰਮਾਈਂਡ ਰਣਜੀਤ ਸਿੰਘ ਦੇ ਐਨਕਾਊਂਟਰ ‘ਤੇ ਪਰਿਵਾਰ ਨੇ ਚੁੱਕੇ ਸਵਾਲ

26 Feb 2026 1:38 PM

2027 ਵਿਧਾਨ ਸਭਾ ਚੋਣਾਂ ਲਈ ਸਾਰੀਆਂ ਪਾਰਟੀਆਂ ਪੱਬਾਂ ਭਾਰ, 14 ਮਾਰਚ ਨੂੰ ਮੋਗਾ 'ਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ...

26 Feb 2026 1:37 PM

'ਭਾਜਪਾ ਵੱਲੋਂ ਮੋਗਾ 'ਚ 14 ਮਾਰਚ ਨੂੰ ਕੀਤੀ ਜਾਵੇਗੀ ਬਦਲਾਅ ਰੈਲੀ'

26 Feb 2026 1:36 PM

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM
Advertisement