
ਆੱਡੀ ਕੰਪਨੀ ਦੇ ਡੀਲਰ ਖਿਲਾਫ਼ ਸਟੇਟ ਕੰਜਿਊਮਰ ਕਮੀਸ਼ਨ ਨੇ ਸੁਣਾਇਆ ਫ਼ੈਸਲਾ...
ਚੰਡੀਗੜ: ਕਾਰ ਨਿਰਮਾਤਾ ਕੰਪਨੀ ਆੱਡੀ ਦੇ ਚੰਡੀਗੜ ਸਥਿਤ ਡੀਲਰ ਦੇ ਖ਼ਿਲਾਫ਼ ਸਟੇਟ ਕੰਜਿਊਮਰ ਕਮੀਸ਼ਨ ਨੇ ਸਖ਼ਤ ਫੈਸਲਾ ਸੁਣਾਇਆ ਹੈ। ਕਸਟਮਰ ਨੇ ਇਕ ਲੱਖ ਰੁਪਏ ਦੇ ਕੇ ਆੱਡੀ ਕਾਰ ਬੁੱਕ ਕਰਵਾਈ ਪਰ ਕਿਸੀ ਕਾਰਨ ਅਗਲੇ ਦਿਨ ਹੀ ਬੁਕਿੰਗ ਕੈਂਸਲ ਕਰ ਦਿੱਤੀ। ਡੀਲਰ ਨੇ ਉਨ੍ਹਾਂ ਨੂੰ ਰਿਫੰਡ ਨਾ ਦੇਣ ਦੀ ਬਜਾਇ ਇੱਕ ਐਗਰੀਮੈਂਟ ਦਾ ਹਵਾਲਾ ਦਿੰਦੇ ਹੋਏ ਇੱਕ ਲੱਖ ਰੁਪਏ ਦੀ ਕਰਮ ਜਬਤ ਕਰ ਲਈ। ਇਸ ਪਾਲਿਸ ’ਤੇ ਕੰਜਿਊਮਰ ਕਮੀਸ਼ਨ ਨੇ ਟਿੱਪਣੀ ਕਰਦੇ ਹੋਏ ਕਿਹਾ ਕਿ ਇਹ ਪਾਲਿਸੀ ਜਨਹਿੱਤ ਦੇ ਖ਼ਿਲਾਫ਼ ਹੈ ਅਤੇ ਇਸ ਨੂੰ ਖ਼ਤਮ ਕੀਤਾ ਜਾਣਾ ਚਾਹੀਦਾ ਹੈ। ਅਗਰ ਅਜਿਹੀ ਪਾਲਿਸੀ ਨੂੰ ਜਾਰੀ ਰੱਖਣ ਦਿੱਤਾ ਗਿਆ ਤਾਂ ਇਹ ਕੰਪਨੀ ਨੂੰ ਗ਼ਲਤ ਤਰੀਕੇ ਨਾਲ ਫਾਇਦਾ ਪਹੁੰਚਾਉਣ ਦੇ ਬਰਾਬਰ ਹੋਵੇਗਾ। ਕਮੀਸ਼ਨ ਨੇ ਕਿਹਾ ਕਿ ਇਹ ਇਕ ਤਰਫਾ ਅਤੇ ਅਨਫੇਅਰ ਪਾਲਿਸੀ ਹੈ।
ਕਮੀਸ਼ਨ ਨੇ ਸੁਨਾਮ ਜ਼ਿਲ੍ਹਾ ਸੰਗਰੂਰ ਦੇ ਸੁਨੀਲ ਜੈਨ ਵਲੋਂ ਫਾਈਲ ਕੀਤੇ ਗਏ ਕੇਸ ਵਿਚ ਇਹ ਫੈਸਲਾ ਸੁਣਾਇਆ ਹੈ। ਕਮੀਸ਼ਨ ਨੇ ਡੀਲਰ ਨੂੰ ਇੱਕ ਲੱਖ ਰੁਪਏ 9 ਫੀਸਦ ਵਿਆਜ ਦੇ ਨਾਲ ਰਿਫੰਡ ਕਰਨ ਦੇ ਨਿਰਦੇਸ਼ ਦਿੱਤੇ ਹਨ। ਇਸ ਦੇ ਇਲਾਵਾ ਉਨ੍ਹਾਂ ’ਤੇ 25 ਹਜ਼ਾਰ ਰੁਪਏ ਜੁਰਮਾਨਾ ਲਗਾਇਆ ਅਤੇ ਉਨ੍ਹਾਂ ਨੇ 11 ਹਜ਼ਾਰ ਰੁਪਏ ਮੁਕੱਦਮਾ ਖਰਚ ਅਦਾ ਕਰਨ ਨੂੰ ਕਿਹਾ।