
Nawanshahr News: ਡੂੰਘੇ ਛੱਪੜ ‘ਚ ਕਾਰ ਡਿੱਗਣ ਕਾਰਨ ਦੋ ਵਿਅਕਤੀਆਂ ਦੀ ਮੌਤ
Car fell into a deep pond, two people died in Nawanshahr News in punjabi : ਫਗਵਾੜਾ-ਰੋਪੜ ਮੁੱਖ ਮਾਰਗ ਨੇੜੇ ਪਿੰਡ ਬਹੂਆ ਚ ਵੱਡਾ ਹਾਦਸਾ ਵਾਪਰ ਗਿਆ। ਇਥੇ ਬੇਕਾਬੂ ਕਾਰ ਛੱਪੜ ਵਿਚ ਡਿੱਗ ਗਈ। ਇਸ ਹਾਦਸੇ ਵਿਚ ਕਾਰ ਚਾਲਕ ਅਤੇ ਇਕ ਔਰਤ ਦੀ ਮੌਤ ਹੋ ਗਈ। ਮ੍ਰਿਤਕਾਂ ਦੀ ਪਹਿਚਾਣ ਇੰਦਰਜੀਤ ਸਿੰਘ(42) ਪੁੱਤਰ ਅਵਤਾਰ ਸਿੰਘ ਵਾਸੀ ਪਿੰਡ ਬਗਵਾਈ(ਗੜ੍ਹਸ਼ੰਕਰ) ਜ਼ਿਲ੍ਹਾ ਹੁਸ਼ਿਆਰਪੁਰ ਤੇ ਉਸ ਦੀ ਮਾਸੀ ਪ੍ਰਸ਼ੌਤਮ ਕੌਰ ਵਾਸੀ ਸੋਨਾ ਬਰਨਾਲਾ ਵਜੋਂ ਹੋਈ ਹੈ।
ਇਹ ਵੀ ਪੜ੍ਹੋ: Jalandhar News: ਲੰਬੇ ਸਮੇਂ ਤੋਂ ਡਿਊਟੀ 'ਤੇ ਗੈਰਹਾਜ਼ਰ ਚੱਲ ਰਹੇ 6 ਪੁਲਿਸ ਮੁਲਾਜ਼ਮਾਂ ਨੂੰ ਕੀਤਾ ਬਰਖ਼ਾਸਤ
ਜਾਣਕਾਰੀ ਅਨੁਸਾਰ ਇਕ ਕਾਰ ਜੋ ਬਹਿਰਾਮ ਸਾਈਡ ਤੋਂ ਫਗਵਾੜਾ ਸਾਈਡ ਵੱਲ ਜਾ ਰਹੀ ਸੀ, ਜਿਸ ਨੂੰ ਇੰਦਰਜੀਤ ਸਿੰਘ(42) ਚਲਾ ਰਿਹਾ ਸੀ, ਕਾਰ ਚਾਲਕ ਦੀ ਪਤਨੀ ਹਰਪ੍ਰੀਤ ਕੌਰ, ਉਸ ਦੀ ਮਾਸੀ ਪ੍ਰਸ਼ੌਤਮ ਕੌਰ ਅਤੇ ਚਾਲਕ ਦਾ ਪੁੱਤਰ ਗੁਰਬਾਜ ਸਿੰਘ(7) ਸਵਾਰ ਸਨ । ਮ੍ਰਿਤਕ ਦੀ ਪਤਨੀ ਹਰਪ੍ਰੀਤ ਕੌਰ ਨੇ ਦੱਸਿਆ ਕਿ ਮੇਰੇ ਪਤੀ ਦੀ ਸਿਹਤ ਇਕਦਮ ਵਿਗੜ ਗਈ, ਜਿਸ ਕਾਰਨ ਕਾਰ ਬੇਕਾਬੂ ਹੋ ਗਈ ਅਤੇ ਸੜਕ ਕਿਨਾਰੇ ਪਿੰਡ ਬਹੂਆ ਦਾ ਜੋ ਡੂੰਘਾ ਛੱਪੜ ਹੈ ਉਸ ਵਿਚ ਜਾ ਡਿੱਗੀ।
ਇਹ ਵੀ ਪੜ੍ਹੋ: Health News: ਸਰਦੀਆਂ ਵਿਚ ਜ਼ਿਆਦਾ ਮਾਤਰਾ ’ਚ ਪ੍ਰੋਟੀਨ ਨਾਲ ਭਰਪੂਰ ਚੀਜ਼ਾਂ ਦੀ ਵਰਤੋਂ ਨਾਲ ਹੁੰਦੀ ਹੈ ਗਲੇ ਵਿਚ ਬਲਗਮ ਦੀ ਪ੍ਰੇਸ਼ਾਨੀ
ਪੁਲਿਸ ਨੇ ਬਹੂਆ ਨਿਵਾਸੀਆਂ ਅਤੇ ਰਾਹਗੀਰਾਂ ਦੀ ਸਹਾਇਤਾ ਨਾਲ ਸਾਨੂੰ ਬਾਹਰ ਕੱਢਿਆ । ਕਾਰ ਚਾਲਕ ਇੰਦਰਜੀਤ ਸਿੰਘ ਅਤੇ ਉਸ ਦੀ ਮਾਸੀ ਪ੍ਰਸ਼ੌਤਮ ਕੌਰ ਨੂੰ ਕਾਫੀ ਜੱਦੋ ਜਹਿਦ ਨਾਲ ਛੱਪੜ ਵਿਚ ਡਿੱਗੀ ਕਾਰ ਵਿਚੋਂ ਬਾਹਰ ਕੱਢਿਆ ਅਤੇ ਫਗਵਾੜਾ ਦੇ ਸਿਵਲ ਹਸਪਤਾਲ ਵਿਖੇ ਲਿਜਾਇਆ ਗਿਆ। ਜਿੱਥੇ ਉਨ੍ਹਾਂ ਨੂੰ ਡਾਕਟਰਾਂ ਦੀ ਟੀਮ ਵਲੋਂ ਮ੍ਰਿਤਕ ਘੌਸ਼ਿਤ ਕੀਤਾ ਗਿਆ।