ਪਤਨੀ ਰੁਪਿੰਦਰ ਨੇ ਪ੍ਰੇਮੀ ਨਾਲ ਮਿਲ ਕੇ ਆਪਣੇ ਪਤੀ ਗੁਰਵਿੰਦਰ ਸਿੰਘ ਦਾ ਕੀਤਾ ਸੀ ਕਤਲ
ਫਰੀਦਕੋਟ: 28, 29 ਨਵੰਬਰ ਦੀ ਰਾਤ ਨੂੰ ਗੁਰਵਿੰਦਰ ਸਿੰਘ ਸੁੱਖਣਵਾਲਾ ਦਾ ਪਤਨੀ ਰੁਪਿੰਦਰ ਨੇ ਆਪਣੇ ਪ੍ਰੇਮੀ ਨਾਲ ਮਿਲ ਕੇ ਕਤਲ ਕਰ ਦਿੱਤਾ ਸੀ। ਇਸ ਕੇਸ ਨੂੰ ਅੱਜ 21 ਦਿਨ ਹੋ ਗਏ। ਡੀ ਐਸ ਪੀ ਤਰਲੋਚਨ ਸਿੰਘ ਫਰੀਦਕੋਟ ਨੇ ਦੱਸਿਆ ਕਿ ਇਹਨਾਂ ਨੂੰ ਜੇਲ ਭੇਜ ਚੁੱਕੇ ਹਾਂ। ਇਸ ਮੁਕਦਮੇ ਸਬੰਧੀ ਇਨਵੈਸਟੀਗੇਸ਼ਨ ਜਾਰੀ ਹੈ। ਇਸ ਦੇ ਵਿੱਚ ਇੱਕ ਨਾਮ ਸਾਹਮਣੇ ਆਇਆ ਸੀ, ਜਿਸ ਦਾ ਨਾਂ ਵੀਰਇੰਦਰ ਕੌਰ ਹੈ। ਇਹ ਖੋਖਰ ਫਰੀਦਕੋਟ ਦੀ ਰਹਿਣ ਵਾਲੀ ਹੈ। ਇਹ ਰਪਿੰਦਰ ਕੌਰ ਦੀ ਫਰੈਂਡ ਸੀ, ਬਹੁਤ ਚੰਗੀ ਫਰੈਂਡ ਸੀ, ਕਿਉਂਕਿ ਇਹ 10 ਪਲਸ ਟੂ ਦੇ ਵਿੱਚ ਇਕੱਠੀਆਂ ਨੇ ਸਟਡੀ ਕੀਤੀ ਸੀ। ਦੋਸ਼ੀ ਰੁਪਿੰਦਰ ਕੌਰ ਉਸ ਤੋਂ ਬਾਅਦ ਕੈਨੇਡਾ ਚਲੀ ਗਈ ਤੇ 2025 ਦੇ ਵਿੱਚ ਇਹ ਵਾਪਸ ਆਈ ਤੇ ਦੁਬਾਰਾ ਫਿਰ ਇਹਨਾਂ ਦਾ ਆਪਸ ਦੇ ਵਿੱਚ ਤਾਲਮੇਲ ਹੋ ਗਿਆ। ਇਸ ਮੁਕਦਮੇ ਦੇ ਵਿੱਚ ਦੋਸ਼ੀ ਵੀਰਿੰਦਰ ਕੌਰ ਦੀ ਗ੍ਰਿਫਤਾਰੀ ਹੋਈ ਹੈ। ਇਸ ਦਾ ਰਿਮਾਂਡ 3 ਦਿਨਾਂ ਲਿਆ ਗਿਆ। ਉਸ ਬਾਰੇ ਇਸਦੀ ਫਰੈਂਡ ਰਪਿੰਦਰ ਕੌਰ ਨੇ ਇਸ ਨਾਲ ਗੱਲ ਕਲੀਅਰ ਕੀਤੀ ਹੋਈ ਸੀ ਵੀ ਮੈਂ ਇਹ ਜਿਹੜੇ ਵਾਰਦਾਤ ਨੂੰ ਅੰਜਾਮ ਦੇਣਾ ਤੇ ਉਸ ਕਰਕੇ ਆਪਣੀ ਸਹੇਲੀ ਨੂੰ ਦੱਸਿਆ ਸੀ। ਮਾਨਯੋਗ ਅਦਾਲਤ ਦੇ ਵਿੱਚ ਪੇਸ਼ ਕਰਕੇ ਰਿਮਾਂਡ ਲੈ ਕੇ ਇਸ ਤੋਂ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਏਗੀ। ਇਸ ਦੀ ਉਮਰ 26 ਸਾਲ ਹੈ। ਇਹ ਬੀਐਸਸੀ ਓਟੀਟੀ ਮੋਗੇ ਤੋਂ ਕਰ ਰਹੀ ਸੀ।
