21 ਸਾਲਾ ਕਿਸਾਨ ਕਮਾ ਰਿਹੈ ਆਪਣੇ ਧੰਦੇ ਤੋਂ ਚੋਖਾ ਮੁਨਾਫਾ, ਦਿੱਤਾ ਲੋੜਵੰਦਾਂ ਨੂੰ ਰੁਜ਼ਗਾਰ !
Published : Jan 8, 2018, 3:48 pm IST
Updated : Jan 8, 2018, 10:18 am IST
SHARE ARTICLE

ਗੁਰਦਾਸਪੁਰ: ਪਿੰਡ ਸਲੋਪੁਰ ਦੇ ਕਿਸਾਨ ਦੇ ਅਗਾਂਹਵਧੂ ਪੁੱਤ ਨੇ ਆਪਣੀ ਪੜ੍ਹਾਈ ਲਿਖਾਈ ਨੂੰ ਸਾਰਥਕ ਕਰਦਿਆਂ ਅਜਿਹੀ ਤਰਕੀਬ ਲਾਈ ਕਿ ਨਾਲੇ ਉਹ ਪਹਿਲਾਂ ਤੋਂ ਵੱਧ ਕਮਾਈ ਕਰ ਰਿਹਾ ਹੈ ਤੇ ਤਕਰੀਬਨ 20 ਲੋਕਾਂ ਨੂੰ ਰੁਜ਼ਗਾਰ ਵੀ ਦੇ ਰਿਹਾ ਹੈ। ਗੰਨਾ ਕਿਸਾਨ ਸੁਰਜੀਤ ਸਿੰਘ ਦੇ ਪੁੱਤ ਕੌਸ਼ਲ ਸਿੰਘ ਨੇ ਆਪਣੇ ਗੰਨੇ ਨੂੰ ਚੀਨੀ ਮਿੱਲ ਭੇਜਣ ਦੀ ਥਾਂ ਆਪੇ ਹੀ ਉੱਚ ਗੁਣਵੱਤਾ ਦਾ ਗੁੜ ਬਣਾਉਣ ਦੇ ਉਪਰਾਲੇ ਨੇ ਉਨ੍ਹਾਂ ਦੇ ਨਾਲ-ਨਾਲ ਕਈ ਹੋਰ ਪਰਿਵਾਰਾਂ ਦੇ ਵੀ ਵਾਰੇ ਨਿਆਰੇ ਕਰ ਦਿੱਤੇ ਹਨ। 21 ਸਾਲ ਦਾ ਇਹ ਨੌਜਵਾਨ ਕਿਸਾਨ ਆਪਣੇ ਧੰਦੇ ਤੋਂ ਚੋਖਾ ਮੁਨਾਫਾ ਵੀ ਕਮਾ ਰਿਹਾ ਹੈ।



ਗੰਨਾ ਕਿਸਾਨਾਂ ਦਾ ਅੰਤਮ ਪੜਾਅ ਹੁੰਦਾ ਹੈ ਚੀਨੀ ਮਿੱਲ ਤੇ ਉੱਥੇ ਅਕਸਰ ਹੀ ਕਿਸਾਨਾਂ ਨਾਲ ਖੱਜਲ-ਖੁਆਰੀ ਹੁੰਦੀ ਹੈ ਪਰ ਕੌਸ਼ਲ ਸਿੰਘ ਨੇ ਆਪਣੇ ਪਿਤਾ ਨੂੰ ਗੰਨੇ ਦੀ ਖੇਤੀ ਤੋਂ ਬਾਅਦ ਮਿੱਲਾਂ ਦੇ ਧੱਕੇ ਖਾ ਕੇ ਪ੍ਰੇਸ਼ਾਨ ਹੁੰਦਾ ਵੇਖਿਆ ਸੀ। ਇਸ ਲਈ ਉਸ ਨੇ ਕਿਸਾਨਾਂ ਵੱਲੋਂ ਗੰਨੇ ਤੋਂ ਗੁੜ ਬਣਾ ਕੇ ਆਪ ਹੀ ਵੇਚਣ ਤੋਂ ਸਿੱਖਿਆ ਲਈ। ਜਦੋਂ ਉਹ 17 ਸਾਲ ਦਾ ਸੀ ਤਾਂ ਖੇਤੀਬਾੜੀ ਸ਼ੁਰੂ ਕਰ ਦਿੱਤੀ ਤੇ 2 ਸਾਲ ਆਮ ਕਿਸਾਨਾਂ ਵਾਂਗ ਗੁੜ ਵੇਚਿਆ। ਉਸ ਨੇ ਵੀ ਗੰਨੇ ਤੋਂ ਗੁੜ ਬਣਾਇਆ ਤੇ ਇਸ ਨੂੰ ਆਮ ਕਿਸਾਨਾਂ ਵਾਂਗ ਲੀਕ ਤੋਂ ਹਟ ਕੇ ਵੇਚਣਾ ਸ਼ੁਰੂ ਕਰ ਦਿੱਤਾ। ਬੀਤੇ 3 ਸਾਲਾਂ ਤੋਂ ਲਗਾਤਾਰ ਆਪਣੇ ਗੁੜ ਦੀ ਬ੍ਰੈਂਡਿੰਗ ਕਰ ਰਿਹਾ ਹੈ।



ਕੌਸ਼ਲ ਸਿੰਘ ਨੇ ਆਪਣੇ ਗੁੜ ਦੀ ‘ਬ੍ਰੈਂਡਿੰਗ’ ਕੀਤੀ ਤੇ ਇਸ ਨੂੰ ਸ਼ਹਿਰਾਂ ਵਿਚ ਵੇਚਣਾ ਸ਼ੁਰੂ ਕੀਤਾ। ਕੇਨ ਫਾਰਮਜ਼ ਦੇ ਨਾਂ ਤੋਂ ਰਜਿਸਟਰ ਗੁੜ ਬ੍ਰੈਂਡ ਦੇ ਮਾਲਕ ਕੌਸ਼ਲ ਸਿੰਘ ਨੇ ਪੰਜਾਬ ਦੀ ਇਸ ਮਸ਼ਹੂਰ ‘ਮਿੱਠੇ’ ਨੂੰ ਕੌਮਾਂਤਰੀ ਪੱਧਰ ਦੇ ਮਿਆਰਾਂ ਹੇਠ ਤਿਆਰ ਕੀਤਾ ਹੈ। ਕੇਨ ਫਾਰਮਜ਼ ਬ੍ਰਾਂਡ ਦੇ ਗੁੜ ਨੂੰ ਜੀ.ਐਸ.ਟੀ. ਨੰਬਰ ਦੇ ਤਹਿਤ ਵੇਚਿਆ ਜਾਂਦਾ ਹੈ। ਖ਼ਾਸ ਗੱਲ ਇਹ ਵੀ ਹੈ ਕਿ ਇਸ ਦੀ ਪੈਕਿੰਗ ‘ਤੇ ‘ਬਾਰ-ਕੋਡ’ ਵੀ ਲੱਗਾ ਹੋਇਆ ਹੈ।



ਕੇਨ ਫਾਰਮਜ਼ ਬ੍ਰਾਂਡ ਵਿਚ ਗੁੜ ਦੇ ਕਈ ਉਤਪਾਦ ਜਿਵੇਂ ਡ੍ਰਾਈ ਫਰੂਟਸ ਗੁੜ, ਪੇਸੀ ਵਾਲਾ ਗੁੜ, ਮਸਾਲਾ ਗੁੜ, ਸ਼ੱਕਰ-ਗੁੜ ਅਤੇ ਵੱਖ-ਵੱਖ ਪੰਜ ਪ੍ਰੋਡਕਟਸ ਬਾਜ਼ਾਰ ਵਿਚ ਉਤਾਰੇ ਹਨ। ਕੌਸ਼ਲ ਸਿੰਘ ਨੇ ਦੱਸਿਆ ਕਿ ਉਸ ਦਾ ਕੇਨ ਫਾਰਮਜ਼ ਜਿੱਥੇ ਪੰਜਾਬ ਦੇ ਲਗਪਗ ਸਾਰੇ ਛੋਟੇ-ਵੱਡੇ ਸ਼ਹਿਰਾਂ ‘ਚ ਵਿਕ ਰਿਹਾ ਹੈ ਉੱਥੇ ਹੀ ਹਿਮਾਚਲ ਵਿਚ ਵੀ ਸਪਲਾਈ ਕੀਤੀ ਜਾ ਰਹੀ ਹੈ। ਕੌਸ਼ਲ ਸਿੰਘ ਨੇ ਦੱਸਿਆ ਕਿ ਵਧਦੀ ਮੰਗ ਕਾਰਨ ਉਨ੍ਹਾਂ ਨੂੰ ਹੋਰਨਾਂ ਕਿਸਾਨਾਂ ਤੋਂ ਵੀ ਗੁੜ ਖਰੀਦਣਾ ਪੈ ਰਿਹਾ ਹੈ। ਕੌਸ਼ਲ ਸਿੰਘ ਨੇ ਕਿਹਾ ਕਿ ਮਿੱਲ ਵਿਚ ਗੰਨਾ ਵੇਚਣ ਨਾਲੋਂ ਉਹ ਆਪਣੇ ਬ੍ਰੈਂਡ ਤੋਂ ਕਿਤੇ ਵੱਧ ਕਮਾ ਰਿਹਾ ਹੈ। ਇਸ ਦੇ ਨਾਲ ਹੀ ਉਸ ਨੇ ਕਿਹਾ ਕਿ ਬੀਤੇ ਦੋ ਸਾਲਾਂ ਦਾ ਘਾਟਾ ਉਸ ਨੇ 2017 ਵਿਚ ਪੂਰਾ ਕਰ ਲਿਆ ਹੈ।



ਇਹ ਨੌਜਵਾਨ ਉੱਦਮੀ ਫਿਲਹਾਲ ਖੇਤੀਬਾੜੀ ਵਿਚ ਗ੍ਰੈਜੂਏਸ਼ਨ ਕਰ ਰਿਹਾ ਹੈ। ਆਪਣੀ ਵਿੱਦਿਆ ਨੂੰ ਉਸ ਨੇ ਨਾ ਸਿਰਫ ਆਪਣੇ ਤੇ ਆਪਣੇ ਪਰਿਵਾਰ ਲਈ ਵਰਤਿਆ ਹੈ, ਬਲਕਿ ਕੌਸ਼ਲ ਸਿੰਘ ਦੀ ਇਸ ਪਹਿਲ ਕਾਰਨ ਪਿੰਡ ਵਿਚ ਤਕਰੀਬਨ 20-25 ਲੋਕਾਂ ਨੂੰ ਰੁਜ਼ਗਾਰ ਵੀ ਮਿਲਿਆ ਹੈ। ਗੁੜ ਬਣਾਉਣ, ਉਸ ਦੀ ਪੈਕਿੰਗ ਤੇ ਲੈਬਲ ਲਾਉਣ ਦਾ ਕੰਮ ਉਸ ਨੇ ਕਾਬਲੀਅਤ ਦੇ ਮੁਤਾਬਕ ਪਿੰਡ ਦੀਆਂ ਔਰਤਾਂ ਦੇ ਬੰਦਿਆਂ ਹਵਾਲੇ ਕੀਤਾ ਹੋਇਆ ਹੈ। ਜਿੱਥੇ ਕੌਸ਼ਲ ਇਨ੍ਹਾਂ ਲੋੜਵੰਦਾਂ ਦੀਆਂ ਅਸੀਸਾਂ ਮਿਲ ਰਹੀਆਂ ਹਨ, ਉੱਥੇ ਹੀ ਪਿੰਡ ਵਾਲਿਆਂ ਤੋਂ ਪ੍ਰਸ਼ੰਸਾ ਵੀ ਖੱਟ ਰਿਹਾ ਹੈ। ਦੇਸ਼ ਨੂੰ ਅਜਿਹੇ ਉੱਦਮੀਆਂ ਦੀ ਸਖ਼ਤ ਲੋੜ ਹੈ।

SHARE ARTICLE
Advertisement

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM

ਵਿਧਾਨ ਸਭਾ 'ਚ ਕੇਂਦਰ ਸਰਕਾਰ ਖਿਲਾਫ਼ ਲੱਗੇ ਨਾਅਰੇ

16 Mar 2026 3:06 PM

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM
Advertisement