ਭਗਵੰਤ ਮਾਨ ਦੇ ਸ਼ਰਾਬ ਛੱਡਣ ਦੇ ਐਲਾਨ ਨੂੰ ਲੈ ਕੇ ਵਿਰੋਧੀਆਂ ਨੇ ਕੀਤੇ ਤਿੱਖੇ ਹਮਲੇ
Published : Jan 21, 2019, 1:16 pm IST
Updated : Jan 21, 2019, 1:16 pm IST
SHARE ARTICLE
Bhagwant Maan
Bhagwant Maan

ਤਰੁਣ ਚੁੰਘ ਨੇ ਕਿਹਾ ਕਿ ਇਹ ਉਹ ਹੀ ਪਾਰਟੀ ਹੈ ਜਿਹੜੀ ਨਸ਼ਿਆ ਵਿਰੁੱਧ ਸੰਘਰਸ਼ ਕਰਕੇ ਸਾਹਮਣੇ ਆਈ ਸੀ ਪਰ ਨਸ਼ਾ ਇਸ ਲੀਡਰਸ਼ਿਪ ਦੇ ਖੂਨ ਵਿਚ ਵਸਿਆ ਹੋਇਆ ਹੈ...

ਚੰਡੀਗੜ੍ਹ : ਆਮ ਆਦਮੀ ਪਾਰਟੀ ਦੇ ਐਮ.ਪੀ ਭਗਵੰਤ ਮਾਨ ਨੇ ਸ਼ਰਾਬ ਛੱਡਣ ਦਾ ਐਲਾਨ ਵਿਰੋਧੀਆਂ ਦੀਆਂ ਅੱਖਾਂ ਵਿਚ ਰੜਕ ਰਿਹਾ ਹੈ। ਭਗਵੰਤ ਮਾਨ ਦੇ ਇਸ ਬਿਆਨ ਤੋਂ ਵਿਰੋਧੀਆਂ ਨੇ ਉਹਨਾਂ ਨੂੰ ਲਮੇ ਹੱਥੀਂ ਲਿਆ ਹੈ। ਇਸ ਸਬੰਧੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਭਾਜਪਾ ਆਗੂ ਤਰੁਣ ਚੁੰਘ ਨੇ ਕਿਹਾ ਕਿ ਭਗਵੰਤ ਮਾਨ ਸੰਸਦ ਵਿਚ ਵੀ ਸ਼ਰਾਬ ਪੀ ਕੇ ਗਏ ਸਨ ਤੇ ਸੰਸਦ ਦੇ ਅੰਦਰ ਬੈਠੇ ਲੋਕਾਂ ਨੇ ਸ਼ਿਕਾਇਤ ਕੀਤੀ ਸੀ ਕਿ ਭਗਵੰਤ ਮਾਨ ਕੋਲੋਂ ਸ਼ਰਾਬ ਦੀ ਬਦਬੂ ਆ ਰਹੀ ਹੈ।

Kejriwal with Bhagwant Maan Kejriwal with Bhagwant Maan

ਤਰੁਣ ਚੁੰਘ ਨੇ ਕਿਹਾ ਕਿ ਇਸ ਦਾ ਜਵਾਬ ਵੀ ਕੇਜਰੀਵਾਲ ਨੂੰ ਹੀ ਦੇਣਾ ਚਾਹੀਦੈ। ਤਰੁਣ ਚੁੰਘ ਨੇ ਕਿਹਾ ਕਿ ਇਹ ਉਹ ਹੀ ਪਾਰਟੀ ਹੈ ਜਿਹੜੀ ਨਸ਼ਿਆ ਵਿਰੁੱਧ ਸੰਘਰਸ਼ ਕਰਕੇ ਸਾਹਮਣੇ ਆਈ ਸੀ ਪਰ ਨਸ਼ਾ ਇਸ ਲੀਡਰਸ਼ਿਪ ਦੇ ਖੂਨ ਵਿਚ ਵਸਿਆ ਹੋਇਆ ਹੈ। ਉਹਨਾਂ ਨੇ ਕਿਹਾ ਕਿ ਕੇਜਰੀਵਾਲ ਸਾਹਿਬ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਨਾ ਕਰੋ। ਇਸ ਉਪਰੰਤ ਰਾਜ ਕੁਮਾਰ ਵੇਰਕਾ ਨੇ ਵੀ ਭਗਵੰਤ ਮਾਨ ‘ਤੇ ਕਈ ਸ਼ਬਦੀ ਹਮਲੇ ਕੀਤੇ।

Tarun Chugh Tarun Chugh

ਉਹਨਾਂ ਨੇ ਕਿਹਾ ਕਿ ਭਗਵੰਤ ਮਾਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿਚ ਸ਼ਰਾਬ ਪੀ ਕੇ ਪਹੁੰਚ ਗਏ ਤੇ ਉਸ ਸਮੇਂ ਲੋਕਾਂ ਨੇ ਉਹਨਾਂ ਦਾ ਕਾਫ਼ੀ ਵਿਰੋਧ ਕੀਤਾ ਸੀ ਤੇ ਪਾਰਲੀਮੈਂਟ ਵਿਚ ਵੀ ਉਹਨਾਂ ‘ਤੇ ਅਜਿਹੇ ਇਲਜ਼ਾਮ ਲੱਗੇ ਸਨ। ਉਹਨਾਂ ਨੇ ਕਿਹਾ ਕਿ ਇਸ ਤਰ੍ਹਾਂ ਕੇਜਰੀਵਾਲ ਢੂਠ ਬੋਲਣਾ ਨਹੀਂ ਛੱਡ ਸਕਦੇ ਉਸ ਤਰ੍ਹਾਂ ਭਗਵੰਤ ਮਾਨ ਸ਼ਰਾਬ ਨਹੀਂ ਛੱਡ ਸਕਦੇ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਨਸ਼ੇ ਦੀ ਖੇਪ ਨਾਲ਼ ਫੜੇ ਕਥਿਤ ਸਰਪੰਚ ਮਾਮਲੇ 'ਤੇ ਤਲਬੀਰ ਗਿੱਲ ਨੇ ਘੇਰੇ ਅਕਾਲੀ

20 Mar 2026 3:01 PM

ਜਲੰਧਰ 'ਚ ਜ਼ਬਰਦਸਤ ਹੰਗਾਮਾ, ਪੁਲਿਸ ਤੇ ਪਰਿਵਾਰ ਵਿਚਾਲੇ ਝੜਪ, CCTV ਆਈ ਸਾਹਮਣੇ

20 Mar 2026 3:00 PM

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM
Advertisement