
ਨੰਡਿਆਲੀ ਦੇ ਟੋਭੇ ਵਿਚੋਂ ਦਰਜਨਾਂ ਪੰਛੀ ਮਰੇ ਹੋਏ ਮਿਲੇ, ਡਾਕਟਰਾਂ ਦੀ ਟੀਮ ਨੇ ਲਏ ਸੈਂਪਲ
ਦਵਾਈ ਨਾਲ ਮਰਨ ਦਾ ਵੀ ਪ੍ਰਗਟਾਇਆ ਜਾ ਰਿਹਾ ਖ਼ਦਸਾ
ਬਨੂੜ, 20 ਜਨਵਰੀ (ਅਵਤਾਰ ਸਿੰਘ): ਨਜ਼ਦੀਕ ਪਿੰਡ ਨੰਡਿਆਲੀ ਵਿਖੇ ਅੱਜ ਟੋਭੇ ਦੇ ਕਿਨਾਰੇ ਉੱਤੇ ਦਰਜਨ ਦੇ ਕਰੀਬ ਪੰਛੀ ਮਰੇ ਹੋਏ ਪਾਏ ਗਏ ਜਿਸ ਕਾਰਨ ਪਿੰਡ ਵਾਸੀਆਂ ਵਿਚ ਸਹਿਮ ਦਾ ਮਾਹੌਲ ਪਾਇਆ ਜਾ ਰਿਹੈ ਹੈ। ਟੋਬੇ ਨਜ਼ਦੀਕ ਘਰਾਂ ਦੇ ਵਸਨੀਕ ਕਿਸਾਨ ਆਗੂ ਬਲਵੰਤ ਸਿੰਘ ਅਤੇ ਨਿਰਮਲ ਸਿੰਘ ਦੋਧੀ ਨੇ ਦਸਿਆ ਕਿ ਉਹ ਸਵੇਰੇ ਘਰ ਤੋਂ ਟੋਬੇ ਕਿਨਾਰੇ ਜਾ ਰਹੇ ਸਨ, ਕਿ ਉਨ੍ਹਾਂ ਦੇ ਵੇਖਦਿਆਂ-ਵੇਖਦਿਆਂ ਕੁੱਝ ਪੰਛੀ ਪਾਣੀ ਵਿਚ ਅਠਖੇਲੀਆਂ ਕਰਦੇ ਡਿੱਗ ਰਹੇ ਸਨ। ਜਦੋਂ ਉਨ੍ਹਾਂ ਪੰਛੀਆਂ ਨੂੰ ਉਡਾਉਣ ਦੀ ਕੋਸ਼ਿਸ ਕੀਤੀ, ਪਰ ਡਿੱਗ ਹੋਏ ਪੰਛੀ ਮਰ ਚੁੱਕੇ ਸਨ।
ਪਤਾ ਲੱਗਦੇ ਪਿੰਡ ਦੇ ਹੋਰ ਵਸਨੀਕ ਵੀ ਮੌਕੇ ਉੱਤੇ ਪੁੱਜ ਗਏ। ਉਨ੍ਹਾਂ ਦਸਿਆ ਕਿ ਉਨ੍ਹਾਂ ਤੁਰਤ ਇਸ ਬਾਰੇ ਐਸਡੀਐਮ ਮੁਹਾਲੀ ਨੂੰ ਜਾਣੂ ਕਰਾਇਆ। ਐਸਡੀਐਮ ਦੀ ਇਤਲਾਹ ਉੱਤੇ ਬਨੂੜ ਪਸ਼ੂ ਹਸਪਤਾਲ ਦੇ ਡਾ. ਮੁਨੀਸ਼ ਕੁਮਾਰ ਦੀ ਅਗਵਾਈ ਹੇਠ ਜੰਗਲੀ ਜੀਵ ਵਿਭਾਗ ਦੀ ਟੀਮ ਮੌਕੇ ਉੱਤੇ ਪੁੱਜ ਗਈ, ਜਿਨ੍ਹਾਂ ਮਰੇ ਪੰਛੀਆਂ ਨੂੰ ਇਕ ਥਾਂ ਉੱਤੇ ਇੱਕਠਾ ਕੀਤਾ। ਜਿਨ੍ਹਾਂ ਵਿਚ ਕੁੱਝ ਪੰਛੀਆਂ ਨੂੰ ਡੂੰਘੇ ਟੋਏ ਵਿਚ ਦਬਾ ਦਿਤਾ ਤੇ ਇਕ ਪੰਛੀ ਸੈਂਪਲ ਲਈ ਨਾਲ ਲੈ ਗਏ। ਮਰਨ ਵਾਲੀ ਪੰਛੀਆਂ ਵਿਚ ਮਰਗਾਬੀਆਂ ਸਨ। ਇਹ ਪਤਾ ਵੀ ਲੱਗਾ ਹੈ, ਕਿ ਕੁੱਝ ਮਰੀ ਹੋਈ ਮਰਗਾਬੀਆਂ ਨੂੰ ਮਾਸ ਖਾਣ ਦੇ ਸ਼ੌਕੀਨ ਚੁੱਕ ਕੇ ਲੈ ਗਏ। ਟੋਬੇ ਕਿਨਾਰੇ ਚੌਲਾਂ ਵਿਚ ਮਿਲਾਵਟ ਕੀਤਾ, ਲਾਲ ਰੰਗ ਦਾ ਪਾਊਡਰ ਵੀ ਪਾਇਆ ਗਿਆ ਜਿਸ ਕਾਰਨ ਪੰਛੀ ਮਰਨ ਦੇ ਕੱੁਝ ਹੋਰ ਵੀ ਸ਼ੰਕੇ ਪਾਏ ਜਾ ਰਹੇ ਹਨ।
ਡੱਬੀ
ਫੋਟੋ ਕੈਪਸ਼ਨ:-ਟੋਬੇ ਕਿਨਾਰੇ ਮਰੇ ਪੰਛੀਆਂ ਦਾ ਦ੍ਰਿਸ਼
ਦੂਜੀ ਤਸਵੀਰ ਵਿੱਚ ਟੋਬੇ ਕਿਨਾਰੇ ਮਿਲੀ ਕੀਟਨਾਂਸਕ ਵਿਖਾਂਉਦੇ ਹੋਏ ਪਿੰਡ ਵਾਸੀ।