ਅਧਿਕਾਰ ਖੇਤਰ ਬਾਰੇ ਜੱਜਮੈਂਟਾਂ ਪੜ੍ਹ ਕੇ ਨੋਟ ਦਾਖ਼ਲ ਕਰੇ ਸੈਸ਼ਨ ਜੱਜ ਲੁਧਿਆਣਾ : ਹਾਈ ਕੋਰਟ
Published : Jan 21, 2021, 12:01 am IST
Updated : Jan 21, 2021, 12:01 am IST
SHARE ARTICLE
image
image

ਅਧਿਕਾਰ ਖੇਤਰ ਬਾਰੇ ਜੱਜਮੈਂਟਾਂ ਪੜ੍ਹ ਕੇ ਨੋਟ ਦਾਖ਼ਲ ਕਰੇ ਸੈਸ਼ਨ ਜੱਜ ਲੁਧਿਆਣਾ : ਹਾਈ ਕੋਰਟ


ਚੰਡੀਗੜ੍ਹ, 20 ਜਨਵਰੀ (ਸੁਰਜੀਤ ਸਿੰਘ ਸੱਤੀ) : ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਲੁਧਿਆਣਾ ਦੇ ਵਧੀਕ ਸੈਸ਼ਨ ਜੱਜ ਨੂੰ ਜਮਾਨਤ 'ਤੇ ਫੈਸਲਾ ਲੈਣ ਦੇ ਅਧਿਕਾਰ ਖੇਤਰ ਬਾਰੇ ਸੁਪਰੀਮ ਕੋਰਟ ਦੀ ਸੰਵਿਧਾਨਕ ਬੈਂਚਾਂ ਦੀ ਦੋ ਜੱਜਮੈਂਟਾਂ ਸਮੇਤ 10 ਜੱਜਮੈਂਟਾਂ ਪੜ੍ਹ ਕੇ ਨੋਟ ਦਾਖ਼ਲ ਕਰਨ ਦੀ ਹਦਾਇਤ ਕੀਤੀ ਹੈ | ਇੱਕ ਜਮਾਨਤ ਦੇ ਮਾਮਲੇ 'ਚ ਬੈਂਚ ਨੇ ਮੰਨਿਆ ਹੈ ਕਿ ਸਬੰਧਤ ਵਧੀਕ ਸੈਸ਼ਨ ਜੱਜ ਆਪਣੇ ਅਧਿਕਾਰ ਖੇਤਰ ਦੀ ਵਰਤੋਂ ਕਰਨ 'ਚ ਨਾਕਾਮ ਰਹੇ ਹਨ | ਜਸਟਿਸ ਅਰਵਿੰਦ ਸਿੰਘ ਸਾਂਗਵਾਨ ਨੇ ਉਕਤ ਹਦਾਇਤ ਝੂਠੇ ਪੁਲਿਸ ਮੁਕਾਬਲੇ 'ਚ ਇੱਕ ਵਿਅਕਤੀ ਦੇ ਮਰੇ ਹੋਏ ਦੱਸੇ ਜਾਣ ਦੇ ਬਾਵਜੂਦ ਉਸ ਵਿਅਕਤੀ ਦੇ ਜਿੰਦਾ ਹੋਣ ਦੀ ਜਾਣਕਾਰੀ ਦਿੱਤੇ ਜਾਣ 'ਤੇ ਵੀ ਜਮਾਨਤ ਅਰਜੀ ਨਾ ਮੰਜੂਰ ਕਰਨ ਦਾ ਦੋਸ਼ ਲਗਾਉਂਦੀ ਤਿੰਨ ਪੁਲਿਸ ਮੁਲਾਜਮਾਂ ਦੀ ਅਗਾਉਂ ਜਮਾਨਤ ਦੀ ਇਕ ਅਰਜੀ 'ਤੇ ਸੁਣਵਾਈ ਕਰਦਿਆਂ ਦਿੱਤੀ ਹੈ | ਬੈਂਚ ਨੇ ਏਡੀਜੇ ਨੂੰ ਕਿਹਾ ਹੈ ਕਿ ਉਹ ਜੱਜਮੈਂਟਾਂ ਪੜ੍ਹ ਕੇ ਨੋਟ ਜੁਡੀਸ਼ੀਅਲ ਅਕੈਡਮੀ 'ਚ ਦਾਖ਼ਲ ਕਰਵਾਉਣ | ਇਸ ਦੇ ਨਾਲ ਹੀ ਉਕਤ ਮਾਮਲੇ 'ਚ ਫਸੇ ਪੁਲਿਸ ਮੁਲਾਜਮਾਂ ਦੀ ਜਮਾਨਤ ਅਰਜੀ ਵੀ ਮੰਜੂਰ ਕਰ ਲਈ ਗਈ ਹੈ | ਦਰਅਸਲ ਮਾਮਲੇ ਮੁਤਾਬਕ ਡੇਹਲੋਂ (ਲੁਧਿਆਣਾ) ਪੁਲਿਸ ਨੇ ਸਾਲ 2015 'ਚ ਹਰਦੀਪ ਸਿੰਘ ਨਾਂ ਦੇ ਇਕ ਵਿਅਕਤੀ ਨੂੰ ਪੁਲਿਸ ਨੇ ਹਿਰਾਸਤ 'ਚ ਲਿਆ ਸੀ ਤੇ ਅਦਾਲਤ 'ਚ ਪੇਸ਼ ਕਰਨ ਜਾਣ ਵੇਲੇ ਹਰਦੀਪ ਸਿੰਘ ਨੱਸ ਗਿਆ ਸੀ ਤੇ ਕੁਝ ਦਿਨ ਬਾਅਦ ਇੱਕ ਅਣਪਛਾਤੇ ਵਿਅਕਤੀ ਦੀ ਲਾਸ਼ ਮਿਲੀ ਸੀ ਤੇ ਹਰਦੀਪ ਦੇ ਪਿਤਾ ਨਗਿੰਦਰ ਸਿੰਘ ਨੇ ਦੋਸ਼ ਲਗਾਇਆ ਸੀ ਕਿ ਲਾਸ਼ ਹਰਦੀਪ ਦੀ ਹੈ ਤੇ ਪੁਲਿਸ ਨੇ ਉਸ ਨੂੰ ਮਾਰਿਆ ਹੈ, ਜਿਸ ਕਾਰਨ ਅਮਰਜੀਤ ਸਿੰਘ, ਜਸਵੰਤ ਸਿੰਘ ਤੇ ਕਾਬਲ ਸਿੰਘ ਨਾਂ ਦੇ ਤਿੰਨ ਪੁਲਿਸ ਮੁਲਾਜਮਾਂ ਵਿਰੁੱਧ ਕਤਲ ਕੇਸ ਦਰਜ ਕੀਤਾ ਗਿਆ ਸੀ | ਬਾਅਦ ਵਿਚ ਏਡੀਜੀਪੀ ਪੱਧਰ ਦੇ ਇੱਕ ਅਫਸਰ ਵੱਲੋਂ ਜਾਂਚ ਕੀਤੇ ਜਾਣ 'ਤੇ ਪਤਾ ਲੱਗਿਆ ਕਿ ਹਰਦੀਪ ਜਿੰਦਾ ਹੈ ਤੇ ਕਿਸੇ ਕੇਸ ਵਿਚ ਜੇਲ੍ਹ 'ਚ ਬੰਦ ਹੈ | ਇਸ 'ਤੇ ਪੁਲਿਸ ਨੇ ਮਾਮਲੇ ਦੀ ਕਲੋਜਰ ਰੀਪੋਰਟ ਲੁਧਿਆਣਾ ਅਦਾਲਤ 'ਚ ਦਾਖ਼ਲ ਕੀਤੀ ਸੀ ਤੇ ਹਰਦੀਪ ਦੇ ਪਿਤਾ ਨਗਿੰਦਰ ਸਿੰਘ ਨੇ ਕਲੋਜਰ ਰੀਪੋਰਟ ਨੂੰ ਚੁਣੌਤੀ ਦਿੱਤੀ ਸੀ, ਜਿਸ 'ਤੇ ਉਕਤ ਤਿੰਨ ਪੁਲਿਸ ਵਾਲਿਆਂ ਨੂੰ ਪਹਿਲਾਂ ਸੰਮਨ ਜਾਰੀ ਹੋਏ ਤੇ ਬਾਅਦ ਵਿਚ ਉਨ੍ਹਾਂ ਦੇ ਵਾਰੰਟ ਜਾਰੀ ਕੀਤੇ ਗਏ | ਇਨ੍ਹਾਂ ਤਿੰਨਾਂ ਵੱਲੋ ਜਮਾਨਤ ਲਈ ਹੇਠਲੀ ਅਦਾਲਤ ਵਿਚ ਇਹ ਕਿਹਾ ਵੀ ਗਿਆ ਕਿ ਹਰਦੀਪ ਜਿੰਦਾ ਹੈ ਪਰ ਜਮਾਨਤ ਤੋਂ ਇਨਕਾਰ ਕਰ ਦਿੱਤਾ ਗਿਆ ਤੇ ਹੁਣ ਇਹ ਤੱਥ ਹਾਈਕੋਰਟ ਦੇ ਧਿਆਨ 'ਚ ਲਿਆਂਦਾ ਗਿਆ imageimageਤਾਂ ਜਸਟਿਸ ਸਾਂਗਵਾਨ ਨੇ ਏਡੀਜੇ ਨੂੰ ਉਕਤ ਹਦਾਇਤ ਕੀਤੀ ਹੈ |

SHARE ARTICLE

ਏਜੰਸੀ

Advertisement

Raja Warring ਨੇ ਜਿੱਤਣ ਸਾਰ ਕਰ'ਤਾ ਕੰਮ ਸ਼ੁਰੂ, ਵੱਡੇ ਐਲਾਨਾਂ ਨਾਲ ਖਿੱਚ ਲਈ ਤਿਆਰੀ ! Live

14 Jun 2024 4:52 PM

ਦੇਖੋ ਕਿਵੇਂ ਸਾਫ਼ ਸੁਥਰੇ ਪਾਣੀ ਨੂੰ ਕਰ ਰਹੇ Polluted, ਤਰਕਸ਼ੀਲ ਵਿਭਾਗ ਦੇ ਦਿੱਤੇ ਤਰਕਾਂ ਦਾ ਵੀ ਕੋਈ ਅਸਰ ਨਹੀਂ |

14 Jun 2024 4:46 PM

Amritsar News: 16 ਜੂਨ ਨੂੰ ਰੱਖਿਆ ਧੀ ਦਾ Marriage, ਪਰ ਗ਼ਰੀਬੀ ਕਰਕੇ ਨਹੀਂ ਕੋਈ ਤਿਆਰੀ, ਰੋਂਦੇ ਮਾਪੇ ਸਮਾਜ..

14 Jun 2024 2:59 PM

Ravneet Bittu ਨੂੰ ਮੰਤਰੀ ਬਣਾ ਕੇ ਵੱਡਾ ਦਾਅ ਖੇਡ ਗਈ BJP, ਕਿਸਾਨਾਂ ਤੋਂ ਲੈ ਕੇ Kangana ਤੱਕ ਤੇ ਬਦਲੇ ਸੁਰ !

14 Jun 2024 2:42 PM

"ਪੰਜਾਬ ਪੁਲਿਸ ਦੇ ਇਨ੍ਹਾਂ ਮੁਲਾਜ਼ਮਾਂ ਦੀ ਤਰੀਫ਼ ਕਰਨੀ ਤਾਂ ਬਣਦੀ ਆ ਯਾਰ, ਗੱਡੀ ਚੋਰ ਨੂੰ ਕੁਝ ਘੰਟਿਆਂ 'ਚ ਹੀ ਕਰ

14 Jun 2024 12:33 PM
Advertisement