ਦਲਿਤ ਨਹੀਂ ਡਰਨਗੇ, ਵੱਧ ਚੜ੍ਹ ਕੇ ਕਾਂਗਰਸ ਦਾ ਸਾਥ ਦੇਣਗੇ : ਡਾ. ਵੇਰਕਾ
Published : Jan 21, 2022, 12:15 am IST
Updated : Jan 21, 2022, 12:15 am IST
SHARE ARTICLE
image
image

ਦਲਿਤ ਨਹੀਂ ਡਰਨਗੇ, ਵੱਧ ਚੜ੍ਹ ਕੇ ਕਾਂਗਰਸ ਦਾ ਸਾਥ ਦੇਣਗੇ : ਡਾ. ਵੇਰਕਾ

 

ਚੰਡੀਗੜ੍ਹ, 20 ਜਨਵਰੀ (ਜੀ.ਸੀ.ਭਾਰਦਵਾਜ) : ਕੇਂਦਰੀ ਈ.ਡੀ. ਵਲੋਂ ਮੁੱਖ ਮੰਤਰੀ ਮੰਤਰੀ ਚੰਨੀ ਦੇ ਭਣੇਵਾੇ ਦੇ ਠਿਕਾਣਿਆਂ 'ਤੇ ਪਿਛਲੇ ਕਈ ਦਿਨਾਂ ਤੋਂ ਕੀਤੀ ਜਾ ਰਹੀ ਛਾਪੇਮਾਰੀ ਅਤੇ 10 ਕਰੋੜ ਨਕਦੀ ਸਮੇਤ ਹੋਰ ਕੀਮਤੀ ਵਸਤਾਂ ਦੀ ਬਰਾਮਦਗੀ ਨੂੰ  ਵਡਾ ਮੁੱਦਾ ਬਣਾ ਕੇ, ਲਗਾਤਾਰ ਤਿੰਨ ਮੀਡੀਆ ਕਾਨਫ਼ਰੰਸਾਂ ਰਾਹੀਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਬੀਜੇਪੀ ਵਿਰੁਧ ਭੜਾਸ ਕੱਢਦੇ ਹੋਏ ਪੰਜਾਬ ਕਾਂਗਰਸ ਦੇ ਚੋਟੀ ਦੇ ਨੇਤਾਵਾਂ ਨੇ ਅੱਜ ਫਿਰ ਸ਼ਬਦੀ ਹਮਲਾ ਜਾਰੀ ਰਖਿਆ |
ਕਾਂਗਰਸ ਭਵਨ 'ਚ ਪ੍ਰੈੱਸ ਕਾਨਫ਼ਰੰਸ ਨੂੰ  ਸੰਬੋਧਨ ਕਰਦਿਆਂ ਦਲਿਤ ਕੈਬਿਨਟ ਮੰਤਰੀ ਅਤੇ ਅਨੁਸੂਚਿਤ ਜਾਤੀ ਕਮਿਸ਼ਨ ਦੇ ਸਾਬਕਾ ਵਾਈਸ ਚੇਅਰਮੈਨ ਡਾ.ਰਾਜ ਕੁਮਾਰ ਵੇਰਕਾ ਨੇ ਦਲਿਤ ਮੁੱਖ ਮੰਤਰੀ, ਪੰਜਾਬ ਦੇ ਦਲਿਤ ਵੋਟਰ, ਦਲਿਤ ਵਰਕਰ, ਨਹੀਂ ਡਰਨਗੇ, ਨਹੀਂ ਦਬਣਗੇ, ਉਲਟਾ ਡੱਟ ਕੇ ਮੁਕਾਬਲਾ ਕਰਨਗੇ ਅਤੇ ਕਾਂਗਰਸ ਦਾ ਸਾਥ ਦੇੇਣਗੇ | ਜ਼ਿਕਰਯੋਗ ਹੈ ਕਿ ਇਸ ਈ.ਡੀ. ਛਾਪੇਮਾਰੀ ਨੂੰ  ਚੋਣਾਂ ਮੌਕੇ ਵੱਡਾ ਮੁੱਦਾ ਬਣਾ ਕੇ, ਕਾਂਗਰਸ ਦੇ ਮੁੱਖ ਮੁੰਤਰੀ, ਉਸ ਦੇ ਕੈਬਨਿਟ ਸਾਥੀਆਂ ਤੇ ਹੋਰ ਚੋਟੀ ਦੀ ਲੀਡਰਸ਼ਿੱਪ ਨੇ ਪਿਛਲੇ 4 ਦਿਨਾਂ ਤੋਂ, ਭਾਜਪਾ ਖ਼ਿਲਾਫ਼ ਮੋਰਚਾ ਖੋਲਿ੍ਹਆ ਹੋਇਆ ਹੈ |
ਅੱਜ ਕਾਂਗਰਸੀ ਮੰਤਰੀਆਂ, ਦਲਿਤ ਵਿਧਾਇਕਾਂ ਤੇ ਹੋਰ ਦਲਿਤ ਨੇਤਾਵਾਂ ਨੇ ਪੰਜਾਬ ਦੇ ਕਈ ਜ਼ਿਲ੍ਹਾ ਮੁਕਾਮ 'ਤੇ ਈ.ਡੀ. ਵਲੋਂ ਛਾਪੇਮਾਰੀ ਖ਼ਿਲਾਫ਼ ਮੁਜ਼ਾਹਰੇ ਵੀ ਕੀਤੇ | ਡਾ. ਵੇਰਕਾ ਤੇ ਮੀਡੀਆ ਇਨਚਾਰਜ ਅਲਕਾ ਲਾਂਬਾ ਨੇੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੇ ਉਸ ਦੇ ਕਈ ਮੰਤਰੀਆਂ ਤੇ ਵਿਧਾਇਕਾਂ ਵਿਰੁਧ ਪਿਛਲੇ ਸਾਲਾਂ 'ਚ ਈ.ਡੀ. ਛਾਪੇਮਾਰੀ ਦੀ ਖ਼ਬਰਾਂ, ਤਸਵੀਰਾਂ ਤੇ ਹੋਰ ਦਸਤਾਵੇਜ ਵੀ ਜਾਰੀ ਕੀਤੇ ਅਤੇ ਕਿਹਾ ਕਿ ਮੋਦੀ ਸਰਕਾਰ, ਇਹੋ ਜਿਹੇ ਹੱਥਕੰਡੇ ਅਪਣਾ ਕੇ ਦਲਿਤ ਮੁੱਖ ਮੰਤਰੀ ਚੰਨੀ ਨੂੰ  ਹਟਾਉਣਾ ਚਾਹੁੰਦੀ ਹੈ |
ਉਰਦੁ, ਦੀਆਂ ਕੁੱਝ ਭੜਕਾਉ ਗਜ਼ਲਾਂ ਤੇ ਸ਼ੇਰੋ ਸ਼ਾਇਰੀ, ਪੈ੍ਰੱਸ ਕਾਨਫ਼ਰੰਸ 'ਚ ਦੁਹਰਾਉਂਦੇ ਹੋਏ, ਡਾ.ਵੇਰਕਾ ਨੇ ਤਾਂ ਇਥੋਂ ਕਹਿ ਦਿਤਾ ਕਿ, 'ਜੇ ਮੋਦੀ ਸਰਕਾਰ ਤੇ ਇਸ ਦੀ ਭਾਜਪਾ ਲੀਡਰਸ਼ਿੱਪ ਨੇ ਈ.ਡੀ. ਦੀ ਦੁਰਵਰਤੋਂ ਕਰਨੀ ਜਾਰੀ ਰੱਖੀ ਤਾਂ ਦਲਿਤ ਵਰਗ ਕਲਮ ਛੱਡ ਕੇ ਤਲਵਾਰ ਚੁੱਕ ਲੈਣਗੇ |' ਡਾ.ਵੇਰਕਾ ਨੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਆਪ ਨੇਤਾ ਕੇਜਰੀਵਾਲ ਅਤੇ ਹੋਰ ਕਾਂਗਰਸੀ ਨੇਤਾਵਾਂ, ਜੋ ਪਾਰਟੀ ਛੱਡ ਕੇ ਭਾਜਪਾ 'ਚ ਚਲੇ ਗਏ, ਨੂੰ  ਕੋਸਦਿਆਂ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ, ਨੇ ਦਲਿਤ ਵਿਰੋਧੀ ਮੁਹਿੰਮ ਚਲਾਈ ਹੋਈ ਹੈ ਅਤੇ ਪਜੰਾਬ 'ਚ ਅਨੁਸੂਚਿਤ ਜਾਤੀ ਵੋਟਰ, ਲਾਮਬੰਦ ਹੋ ਕੇ, 20 ਫ਼ਰਵਰੀ ਦੀਆਂ ਚੋਣਾਂ 'ਚ ਭਾਜਪਾ ਨੂੰ  ਸਬਕ ਸਿਖਾਉਣਗੇ |    

SHARE ARTICLE

ਏਜੰਸੀ

Advertisement

"ਜੇ ਮੈਂ ਪ੍ਰੋਡਿਊਸਰ ਹੁੰਦਾ ਮੈਂ 'PUNJAB 95' ਚਲਾ ਦੇਣੀ ਸੀ', ਦਿਲਜੀਤ ਦੋਸਾਂਝ ਦੇ ਦਿਲ ਦੇ ਫੁੱਟੇ ਜਜ਼ਬਾਤ "

19 Oct 2025 3:06 PM

ਜਿਗਰੀ ਯਾਰ ਰਾਜਵੀਰ ਜਵੰਦਾ ਦੀ ਅੰਤਮ ਅਰਦਾਸ 'ਚ ਰੋ ਪਿਆ ਰੇਸ਼ਮ ਅਨਮੋਲ

18 Oct 2025 3:17 PM

Haryana: Pharma company owner gifts Brand New Cars to Employees on Diwali | Panchkula Diwali

17 Oct 2025 3:21 PM

Rajvir Jawanda daughter very emotional & touching speech on antim ardaas of Rajvir Jawanda

17 Oct 2025 3:17 PM

2 ਭੈਣਾਂ ਨੂੰ ਕੁਚਲਿਆ Thar ਨੇ, ਇਕ ਦੀ ਹੋਈ ਮੌਤ | Chd Thar News

16 Oct 2025 3:10 PM
Advertisement