ਰਾਜਨੀਤਕੋ! ਰੱਬ ਦਾ ਵਾਸਤਾ ਜੇ, ਪੰਜਾਬ ਨੂੰ ਗੁਰਾਂ ਦੇ ਨਾਮ ’ਤੇ ਜੀਊਣ ਦਿਓ : ਜਾਚਕ
Published : Jan 21, 2022, 12:15 am IST
Updated : Jan 21, 2022, 12:15 am IST
SHARE ARTICLE
image
image

ਰਾਜਨੀਤਕੋ! ਰੱਬ ਦਾ ਵਾਸਤਾ ਜੇ, ਪੰਜਾਬ ਨੂੰ ਗੁਰਾਂ ਦੇ ਨਾਮ ’ਤੇ ਜੀਊਣ ਦਿਓ : ਜਾਚਕ

ਕੋਟਕਪੂਰਾ, 20 ਜਨਵਰੀ (ਗੁਰਿੰਦਰ ਸਿੰਘ) : ਵਿਧਾਨ ਸਭਾ ਚੋਣਾਂ ਦਾ ਮਾਹੌਲ ਹੋਣ ਨਾਤੇ ਦਿੱਲੀ ਦੇ ਰਿਮੋਟ ਕੰਟਰੋਲ ਨਾਲ ਚੱਲਣ ਵਾਲੀਆਂ ਰਾਜਨੀਤਕ ਪਾਰਟੀਆਂ ਦੇ ਆਗੂ ਅੱਜ-ਕਲ ਨਵੇਂ, ਰੰਗਲੇ ਤੇ ਸੁਨਹਿਰੇ ਪੰਜਾਬ ਦੇ ਸੁਪਨੇ ਵਿਖਾ ਕੇ ਪੰਜਾਬੀਆਂ ਨੂੰ ਲੁੱਟਣ, ਲਭਾਉਣ ਅਤੇ ਅਪਣੇ ਗ਼ੁਲਾਮ ਬਣਾਉਣ ਦੇ ਯਤਨ ਕਰ ਰਹੀਆਂ ਹਨ ਪਰ ਗੁਰੂ ਨਾਨਕ ਸਾਹਿਬ ਜੀ ਦੇ ‘ਕਿਰਤ ਕਰੋ’-ਨਾਮ ਜਪੋ ਤੇ ਵੰਡ ਕੇ ਛਕੋ ਵਰਗੇ ਦੈਵੀ-ਗੁਣਾਂ ’ਤੇ ਅਧਾਰਤ ਮਨੁੱਖੀ ਸਮਾਨਤਾ ਤੇ ਸਰਬੱਤ ਦੇ ਭਲੇ ਵਾਲੇ ਸਮਾਜਕ ਮਾਡਲ ਅਤੇ ਬੇਗਮਪੁਰੇ ਵਾਲੇ ਹਲੇਮੀ ਰਾਜ ਦੀ ਤਾਂਘ ਰੱਖਣ ਵਾਲੇ ਦੇਸ਼-ਵਿਦੇਸ਼ ਅੰਦਰਲੇ ਬਹੁਤੇ ਪੰਜਾਬੀਆਂ ਦੀ ਦਿਲੀ-ਹੂਕ ਹੈ ਕਿ ਰਾਜਨੀਤਕੋ! ਰੱਬ ਦਾ ਵਾਸਤਾ ਜੇ, ਪੰਜਾਬ ਨੂੰ ਗੁਰੂਆਂ ਦੇ ਨਾਮ ’ਤੇ ਜੀਊਣ ਦਿਓ, ਕਿਉਂਕਿ ਇਸ ਤਰ੍ਹਾਂ ਇਹ “ਭਗਤਾਂ ਕੀ ਚਾਲ ਨਿਰਾਲੀ” ਦੇ ਗੁਰਵਾਕ ਮੁਤਾਬਕ ਬਾਕੀ ਸੂਬਿਆਂ ਤੋਂ ਨਵਾਂ, ਨਿਵੇਕਲਾ, ਰੰਗਲਾ ਤੇ ਸੁਨਹਿਰਾ ਅਪਣੇ-ਆਪ ਹੀ ਬਣ ਜਾਵੇਗਾ। 
ਉਕਤ ਵਿਚਾਰ ਹਨ ਆਨਰੇਰੀ ਅੰਤਰਰਾਸ਼ਟਰੀ ਸਿੱਖ ਪ੍ਰਚਾਰਕ ਗਿਆਨੀ ਜਗਤਾਰ ਸਿੰਘ ਜਾਚਕ ਦੇ, ਜੋ ਉਨ੍ਹਾਂ ਅਦਾਰਾ ‘ਰੋਜ਼ਾਨਾ ਸਪੋਕਸਮੈਨ’ ਦੇ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਪ੍ਰਗਟਾਏ ਕਿ ‘ਪੰਜਾਬ ਜਿਊਂਦਾ ਗੁਰਾਂ ਦੇ ਨਾਮ ’ਤੇ’ ਪੰਜਾਬੀ ਦਾ ਪ੍ਰਸਿੱਧ ਕਾਵਿਕ ਕਥਨ ਹੈ ਰੂਹਾਨੀ ਅਨੁਭਵ ਦੇ ਮਾਲਕ ਪ੍ਰੋ. ਪੂਰਨ ਸਿੰਘ (1881-1931) ਜੀ ਦਾ, ਜਿਸ ਦਾ ਭਾਵਾਰਥ ਹੈ ਕਿ ਪੰਜਾਬੀਆਂ ਦੇ ਜੀਵਨ ਦਾ ਆਧਾਰ ਗੁਰੂ ਨਾਨਕ-ਵਿਚਾਰਧਾਰਾ ਹੈ। ਇਸ ਦਾ ਸਰਬਸਾਂਝਾ ਤੇ ਮਨੁੱਖੀ ਸਮਾਨਤਾ ਵਾਲਾ ਪ੍ਰਤੱਖ ਸਰੂਪ ਹੈ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨ-ਕਲਾ, ਜਿਸ ਦੇ ਬਾਣੀਕਾਰਾਂ ’ਚ ਛੇ ਗੁਰੂ ਸਾਹਿਬਾਨ ਤੋਂ ਇਲਾਵਾ ਇਸਲਾਮੀ ਪਿਛੋਕੜ ਦੇ ਭਗਤ ਬਾਬਾ ਫ਼ਰੀਦ ਤੇ ਸਧਨਾ ਜੀ ਅਤੇ ਬ੍ਰਾਹਮਣੀ ਪਿਛੋਕੜ ਦੇ ਭਗਤ ਰਾਮਾਨੰਦ ਤੇ ਤਿ੍ਰਲੋਚਨ ਜੀ ਸਮੇਤ ਬਿਪਰਵਾਦ ਦੇ ਪਛਾੜੇ ਤੇ ਲਿਤਾੜੇ ਵਰਗਾਂ ’ਚੋਂ ਭਗਤ ਕਬੀਰ, ਭਗਤ ਰਵੀਦਾਸ, ਭਗਤ ਨਾਮਦੇਵ ਜੀ ਤੇ ਭਗਤ ਧੰਨਾ ਜੀ ਵਰਗੇ ਕੁਲ 15 ਭਗਤਾਂ, 11 ਭੱਟਾਂ ਅਤੇ ਸੇਵਕ ਸਿੱਖ ਬਾਬਾ ਸੁੰਦਰ ਜੀ ਸਣੇ ਭਾਈ ਮਰਦਾਨਾ ਵੰਸ਼ੀ ਭਾਈ ਸੱਤਾ ਤੇ ਬਲਵੰਡ ਜੀ ਵੀ ਸ਼ਾਮਲ ਹਨ। ਸਦਾ ਯਾਦ ਰੱਖੋ, ਸਰਬ ਵਿਆਪਕ ਰੱਬੀ-ਜੋਤ ਦੀ ਇਕਾਈ ’ਚ ਵਿਸ਼ਵਾਸ਼ ਰਖਣ ਤੇ ਸਰਬੱਤ ਦਾ ਭਲਾ ਮੰਗਣ ਵਾਲੀ ਸਿੱਖੀ, ਰੱਬੀ ਨਾਂ ਦੇ ਸਹਾਰੇ ਸਮੁੱਚੀ ਮਨੁੱਖਤਾ ਦੀ ਚੜ੍ਹਦੀਕਲਾ ਚਾਹੁੰਦੀ ਹੈ, ਨਾ ਕਿ ਕੇਵਲ ਪੰਜਾਬ ਦੀ। ਇਹੀ ਹੈ ਇਸ ਵਿਚਾਰਧਾਰਾ ਦਾ ਵਿਸ਼ੇਸ਼ ਨਿਰਾਲਾਪਨ, ਜਿਹੜਾ ਕਿਰਤ ਕਰੋ-ਨਾਮ ਜਪੋ ਤੇ ਵੰਡ ਕੇ ਛਕੋ ਦਾ ਸੁਨੇਹਾ ਦਿੰਦਾ ਪੰਜਾਬੀਆਂ ਨੂੰ ਨਵਾਂ, ਨਿਵੇਕਲਾ ਤੇ ਸੁਨਹਿਰਾ ਰੂਪ ਬਖ਼ਸ਼ਦਾ ਹੈ।
ਫੋਟੋ :- ਕੇ.ਕੇ.ਪੀ.-ਗੁਰਿੰਦਰ-20-2ਬੀ

SHARE ARTICLE

ਏਜੰਸੀ

Advertisement

ਕੈਪਟਨ ਜਾਣਾ ਚਾਹੁੰਦੇ ਨੇ ਅਕਾਲੀ ਦਲ ਨਾਲ਼, ਕਿਹਾ ਜੇ ਇਕੱਠੇ ਚੋਣਾਂ ਲੜਾਂਗੇ ਤਾਂ ਹੀ ਜਿੱਤਾਂਗੇ,

03 Dec 2025 1:50 PM

ਨਸ਼ਾ ਛਡਾਊ ਕੇਂਦਰ ਦੀ ਆੜ 'ਚ Kaka ਨੇ ਬਣਾਏ ਲੱਖਾਂ ਰੁਪਏ, ਨੌਜਵਾਨਾਂ ਨੂੰ ਬੰਧਕ ਬਣਾ ਪਸ਼ੂਆਂ ਦਾ ਕੰਮ ਕਰਵਾਉਂਦਾ ਰਿਹਾ

03 Dec 2025 1:48 PM

Amit Arora Interview : ਆਪਣੇ 'ਤੇ ਹੋਏ ਹਮਲਿਆਂ ਨੂੰ ਲੈ ਕੇ ਖੁੱਲ੍ਹ ਕੇ ਬੋਲੇ Arora, ਮੈਨੂੰ ਰੋਜ਼ ਆਉਂਦੀਆਂ ਧਮਕੀ

03 Dec 2025 1:47 PM

ਕੁੜੀਆਂ ਨੂੰ ਛੇੜਨ ਵਾਲੇ ਜ਼ਰੂਰ ਵੇਖ ਲੈਣ ਇਹ ਵੀਡੀਓ ਪੁਲਿਸ ਨੇ ਗੰਜੇ, ਮੂੰਹ ਕਾਲਾ ਕਰ ਕੇ ਸਾਰੇ ਬਜ਼ਾਰ 'ਚ ਘੁਮਾਇਆ

29 Nov 2025 1:13 PM

'ਰਾਜਵੀਰ ਜਵੰਦਾ ਦਾ 'ਮਾਂ' ਗਾਣਾ ਸੁਣ ਕੇ ਇੰਝ ਲੱਗਦਾ ਜਿਵੇਂ ਉਸ ਨੂੰ ਅਣਹੋਣੀ ਦਾ ਪਤਾ ਸੀ'

28 Nov 2025 3:02 PM
Advertisement