
9 ਲੱਖ ਗਿਣਨ ਲੱਗਿਆਂ ਪੁਲਿਸ ਵੀ ਥੱਕੀ
ਫਾਜ਼ਿਲਕਾ - ਸੂਬੇ ਭਰ 'ਚ ਅੱਜ ਆਪ੍ਰੇਸ਼ਨ ਈਗਲ-2 ਚਲਾਇਆ ਗਿਆ ਜਿਸ ਦੌਰਾਨ ਸੀਨੀਅਰ ਅਧਿਕਾਰੀਆਂ ਦੀ ਅਗਵਾਈ 'ਚ ਵਿਸ਼ੇਸ਼ ਤੌਰ 'ਤੇ ਨਾਕਾਬੰਦੀ ਕੀਤੀ ਗਈ ਅਤੇ ਆਉਣ ਜਾਣ ਵਾਲੀਆਂ ਗੱਡੀਆਂ ਦੀ ਚੈਕਿੰਗ ਕੀਤੀ ਗਈ। ਇਸੇ ਆਪਰੇਸ਼ਨ ਤਹਿਤ ਹੀ ਅੱਜ ਜਲਾਲਾਬਾਦ ਦੇ ਬੱਸ ਸਟੈਂਡ 'ਤੇ ਜਦੋਂ ਚੈਕਿੰਗ ਕੀਤੀ ਗਈ ਤਾਂ ਮੋਮੋਜ਼ ਦੀ ਰੇਹੜੀ ਲਗਾਉਣ ਵਾਲੇ ਸ਼ਖਸ ਵੱਲੋਂ ਯੂਪੀ ਜਾਣ ਵੇਲੇ ਸਾਢੇ ਨੌਂ ਲੱਖ ਰੁਪਏ ਦੇ ਕਰੀਬ ਨਕਦੀ ਪੀਲੇ ਰੰਗ ਦੀ ਬੋਰੀ 'ਚ ਪਾਈ ਹੋਈ ਸੀ
ਜੋ ਪੁਲਿਸ ਨੇ ਬਰਾਮਦ ਕਰ ਲਈ ਹੈ। ਇਸ ਨਕਦੀ ਨੂੰ ਪੰਜਾਬ ਪੁਲਿਸ ਦੇ ਇਕ ਜਵਾਨ ਨੇ ਤਲਾਸ਼ੀ ਦੌਰਾਨ ਦੇਖਿਆ ਤਾਂ ਉੱਚ ਅਧਿਕਾਰੀਆਂ ਨੂੰ ਇਸ ਦੀ ਸੂਚਨਾ ਦਿੱਤੀ। ਫਿਲਹਾਲ ਪੁਲਿਸ ਦੇ ਮੁਤਾਬਕ ਇਸ ਮਾਮਲੇ ਦੀ ਤਫਤੀਸ਼ ਕੀਤੀ ਜਾ ਰਹੀ ਹੈ ਇਸ ਤੋਂ ਬਾਅਦ ਹੀ ਅਗਲੇਰੀ ਕਾਰਵਾਈ ਕੀਤੀ ਜਾਵੇਗੀ।