
ਹਾਈਕੋਰਟ ਨੇ 3 ਮਹੀਨੇ ਪਹਿਲਾਂ ਲਗਾਈ ਸੀ ਪਾਬੰਦੀ, ਡੀਜੀਪੀ ਨੂੰ ਵਕੀਲ ਦਾ ਨੋਟਿਸ
Jaggu Bhagwanpuria: ਕਪੂਰਥਲਾ - ਪੰਜਾਬ ਦੀ ਕਪੂਰਥਲਾ ਜੇਲ੍ਹ 'ਚ ਬੰਦ ਗੈਂਗਸਟਰ ਜੱਗੂ ਭਗਵਾਨਪੁਰੀਆ ਨੂੰ ਇਕ ਵਾਰ ਫਿਰ ਗੈਂਗਸਟਰ ਲਾਰੈਂਸ ਬਿਸ਼ਨੋਈ ਅਤੇ ਉਸ ਦੇ ਗੈਂਗ ਤੋਂ ਆਪਣੀ ਜਾਨ ਦਾ ਖਤਰਾ ਹੈ। ਦਰਅਸਲ, ਪੰਜਾਬ ਸਰਕਾਰ ਵੱਲੋਂ ਜੱਗੂ ਭਗਵਾਨਪੁਰੀਆ ਨੂੰ ਕਪੂਰਥਲਾ ਤੋਂ ਬਠਿੰਡਾ ਜੇਲ੍ਹ ਵਿਚ ਤਬਦੀਲ ਕਰ ਦਿੱਤਾ ਗਿਆ ਹੈ। ਇਸ ਤੋਂ ਬਾਅਦ ਜੱਗੂ ਦੇ ਵਕੀਲ ਵੱਲੋਂ ਪੰਜਾਬ ਦੇ ਡੀਜੀਪੀ ਅਤੇ ਜੇਲ੍ਹ ਪ੍ਰਸ਼ਾਸਨ ਨੂੰ ਕਾਨੂੰਨੀ ਨੋਟਿਸ ਵੀ ਭੇਜਿਆ ਗਿਆ ਹੈ।
ਜੱਗੂ ਤੋਂ ਇਲਾਵਾ ਲਾਰੈਂਸ ਅਤੇ ਉਸ ਦੇ ਕਈ ਸਾਥੀ ਇਸ ਜੇਲ੍ਹ ਵਿਚ ਬੰਦ ਹਨ। 5 ਮਹੀਨੇ ਪਹਿਲਾਂ ਵੀ ਜੱਗੂ ਨੂੰ ਬਠਿੰਡਾ ਹਾਈਟੈਕ ਜੇਲ੍ਹ ਵਿੱਚ ਤਬਦੀਲ ਕਰਨ ਨੂੰ ਲੈ ਕੇ ਵਿਵਾਦ ਖੜ੍ਹਾ ਹੋ ਗਿਆ ਸੀ। ਉਦੋਂ ਵੀ ਜੱਗੂ ਵੱਲੋਂ ਪੰਜਾਬ ਹਰਿਆਣਾ ਹਾਈਕੋਰਟ ਵਿਚ ਅਰਜ਼ੀ ਦਾਇਰ ਕੀਤੀ ਗਈ ਸੀ। ਜਿਸ ਵਿਚ ਜੱਗੂ ਨੇ ਆਪਣੀ ਜਾਨ ਨੂੰ ਖ਼ਤਰਾ ਦੱਸਿਆ ਸੀ। ਦੋਸ਼ ਸਨ ਕਿ ਜੇਕਰ ਉਸ ਨੂੰ ਬਠਿੰਡਾ ਜੇਲ੍ਹ ਭੇਜ ਦਿੱਤਾ ਗਿਆ ਤਾਂ ਲਾਰੈਂਸ ਜਾਂ ਉਸ ਦੇ ਸਾਥੀ ਉਸ ਦੀ ਹੱਤਿਆ ਕਰ ਸਕਦੇ ਹਨ। ਇੰਨਾ ਹੀ ਨਹੀਂ ਜੇਲ੍ਹ 'ਚ ਸ਼ਿਫਟ ਹੋਣ ਸਮੇਂ ਉਸ 'ਤੇ ਹਮਲਾ ਵੀ ਹੋ ਸਕਦਾ ਹੈ।
ਕਰੀਬ 5 ਮਹੀਨੇ ਪਹਿਲਾਂ ਜੱਗੂ ਵੱਲੋਂ ਹਾਈਕੋਰਟ ਵਿਚ ਇੱਕ ਅਰਜ਼ੀ ਦਾਇਰ ਕੀਤੀ ਗਈ ਸੀ, ਜਿਸ ਵਿਚ ਉਸ ਨੂੰ ਬਠਿੰਡਾ ਜੇਲ੍ਹ ਵਿਚ ਤਬਦੀਲ ਨਾ ਕਰਨ ਦੀ ਮੰਗ ਕੀਤੀ ਗਈ ਸੀ। ਇਸ ਮਗਰੋਂ ਅਦਾਲਤ ਨੇ ਸੁਣਵਾਈ ਕਰਦਿਆਂ ਅਕਤੂਬਰ ਮਹੀਨੇ ਵਿਚ ਅਰਜ਼ੀ ਦਾ ਨਿਪਟਾਰਾ ਕਰਦਿਆਂ ਹੁਕਮ ਦਿੱਤਾ ਕਿ ਉਸ ਨੂੰ ਬਠਿੰਡਾ ਦੀ ਥਾਂ ਕਿਸੇ ਹੋਰ ਕੇਂਦਰੀ ਜੇਲ੍ਹ ਵਿਚ ਤਬਦੀਲ ਕੀਤਾ ਜਾ ਸਕਦਾ ਹੈ। ਜੱਗੂ ਨੂੰ ਮੁੜ ਬਠਿੰਡਾ ਜੇਲ੍ਹ ਵਿਚ ਤਬਦੀਲ ਕਰਨ ਦੇ ਹੁਕਮਾਂ ਤੋਂ ਬਾਅਦ ਉਸ ਦੇ ਵਕੀਲ ਵੱਲੋਂ ਡੀਜੀਪੀ ਪੰਜਾਬ ਨੂੰ ਨੋਟਿਸ ਭੇਜਿਆ ਗਿਆ ਹੈ।
(For more news apart from Jaggu Bhagwanpuria, stay tuned to Rozana Spokesman)