Ludhiana News : ਹਲਕਾ ਦੱਖਣੀ ਨੂੰ ਮਨੁੱਖੀ ਅਧਿਕਾਰ ਕਮਿਸ਼ਨ ਦੀ ਕੋਰਟ ਨੇ ਦਿੱਤਾ ਵੱਡਾ ਝਟਕਾ

By : BALJINDERK

Published : Jan 21, 2025, 8:27 pm IST
Updated : Jan 21, 2025, 8:27 pm IST
SHARE ARTICLE
ਐਡਵੋਕੇਟ  ਡਾ: ਗੌਰਵ
ਐਡਵੋਕੇਟ ਡਾ: ਗੌਰਵ

Ludhiana News : ਵਕੀਲ ਡਾ. ਗੌਰਵ ਅਰੋੜਾ ਨੇ ਹਲਕਾ ਦੱਖਣੀ ’ਚ ਗੰਦੇ ਪਾਣੀ ਅਤੇ ਰੋਡ ਸੰਬੰਧੀ ਪਾਈ ਸੀ ਪਟਿਸ਼ਨ, ਕੋਰਟ ਨੇ ਨਗਰ ਨਿਗਮ ਕਮਿਸ਼ਨਰ ਤੋਂ ਮੰਗਿਆ ਜਵਾਬ 

Ludhiana News in Punjabi : ਲੁਧਿਆਣਾ ਨਗਰ ਨਿਗਮ ਦਾ ਮੇਅਰ ਤਾਂ ਬਣ ਗਿਆ ਹੈ, ਪਰ ਲੁਧਿਆਣਾ ਹਲਕਾ ਦੱਖਣੀ ਦੇ ਕਈ ਵਾਰਡ ਦੇ ਲੋਕ ਹਲੇ ਵੀ ਜਰੂਰੀ ਸਹੂਲਤਾਂ ਦੀ ਉਡੀਕ ਕਰ ਰਹੇ ਹਨ। ਹਲਕਾ ਦੱਖਣੀ ਦੇ ਅੰਦਰ ਪੈਂਦੇ ਕਈ ਰੋਡ ਬੁਰੀ ਤਰ੍ਹਾਂ ਟੁੱਟੇ ਪਏ ਹਨ। ਇਹਨਾਂ ਰੋਡਾਂ ਦਾ ਮੁੱਦਾ ਮੁਨੱਖੀ ਅਧਿਕਾਰ ਕਮਿਸ਼ਨ ਵਿੱਚ ਪੁਹੰਚ ਗਿਆ ਸੀ। ਸਮਾਜ ਸੇਵੀ ਅਤੇ ਸਾਬਕਾ ਪੀ ਬੀ ਆਈ ਅਫ਼ਸਰ ਐਡਵੋਕੇਟ ਡਾ. ਗੌਰਵ ਅਰੋੜਾ ਨੇ ਗੰਦੇ ਪਾਣੀ ਅਤੇ ਰੋਡ ਦੀ ਹਾਲਤ ਨੂੰ ਲੈਕੇ ਮਨੁੱਖੀ ਅਧਿਕਾਰ ਕਮਿਸ਼ਨ ਵਿਚ ਪਟੀਸ਼ਨ ਦਰਜ ਕਰਵਾਈ ਸੀ। ਜਿਸ ਤੇ ਕਮਿਸ਼ਨ ਨੇ ਸਖ਼ਤ ਰੁੱਖ ਅਪਨਾਉਂਦੇ ਹੋਏ ਨਗਰ ਨਿਗਮ ਕਮਿਸ਼ਨਰ ਤੋਂ ਜਵਾਬ ਮੰਗਿਆ ਹੈ। 

1

ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਡਾ. ਗੌਰਵ ਨੇ ਕਿਹਾ ਕਿ ਰੋਡ ਨਾ ਬਣਨ ਕਾਰਨ ਰੋਜ਼ਾਨਾ ਹਾਦਸੇ ਹੋ ਰਹੇ ਹਨ ਅਤੇ ਗੰਦੇ ਪਾਣੀ ਨੂੰ ਲੈ ਕੇ ਲੋਕ ਬਿਮਾਰ ਪੈ ਰਹੇ ਹਨ। ਉਨ੍ਹਾਂ ਕਿਹਾ ਸਾਫ਼ ਪਾਣੀ ਤੇ ਰੋਡ ਮੁਢਲੇ ਮਨੁੱਖੀ ਅਧਿਕਾਰ ਹਨ ਪਰ ਹਲਕੇ ਦੇ ਲੋਕ ਇਸ ਤੋਂ ਵੀ ਵਾਂਝੇ ਹਨ ਪਰ ਇਸ ਨੂੰ ਠੀਕ ਕਰਵਾਉਣ ਲਈ ਉਨ੍ਹਾਂ ਵਲੋਂ ਹਰ ਸੰਭਵ ਕਦਮ ਚੁੱਕੇ ਜਾਣਗੇ। 

(For more news apart from  Court of Human Rights Commission gave big blow to Halka Dakshini News in Punjabi, stay tuned to Rozana Spokesman)

Location: India, Punjab, Ludhiana

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਜੇਲ੍ਹ ਦੀ ਚੱਕੀ ਪੀਸਣਗੀਆਂ ਕਈ ਮਸ਼ਹੂਰ ਫਿਲਮੀ ਹਸਤੀਆਂ? ਦਾਊਦ ਦੀ ਡਰੱਗ ਪਾਰਟੀ ਨਾਲ ਜੁੜ ਰਹੇ ਨਾਮ

17 Nov 2025 1:59 PM

ਸਰਬਜੀਤ ਕੌਰ ਦੇ ਮਾਮਲੇ ਤੋਂ ਬਾਅਦ ਇਕੱਲੀ ਔਰਤ ਨੂੰ ਪਾਕਿਸਤਾਨ ਜਾਣ 'ਤੇ SGPC ਨੇ ਲਗਾਈ ਰੋਕ

17 Nov 2025 1:58 PM

'700 ਸਾਲ ਗੁਲਾਮ ਰਿਹਾ ਭਾਰਤ, ਸਭ ਤੋਂ ਪਹਿਲਾਂ ਬਾਬਾ ਨਾਨਕ ਨੇ ਹੁਕਮਰਾਨਾਂ ਖ਼ਿਲਾਫ਼ ਬੁਲੰਦ ਕੀਤੀ ਸੀ ਆਵਾਜ਼'

16 Nov 2025 2:57 PM

ਧੀ ਦੇ ਵਿਆਹ ਮਗਰੋਂ ਭੱਦੀ ਸ਼ਬਦਲਈ ਵਰਤਣ ਵਾਲਿਆਂ ਨੂੰ Bhai Hardeep Singh ਦਾ ਜਵਾਬ

16 Nov 2025 2:56 PM

ਸਾਡੇ ਮੋਰਚੇ ਦੇ ਆਗੂ ਨਹੀਂ ਚਾਹੁੰਦੇ ਬੰਦੀ ਸਿੰਘ ਰਿਹਾਅ ਹੋਣ | Baba Raja raj Singh

15 Nov 2025 3:17 PM
Advertisement