Morinda News : ਮੋਰਿੰਡਾ ਪੁਲਿਸ ਨੇ ਕਤਲ ਮਾਮਲੇ ’ਚ ਦੋ ਨੂੰ ਕੀਤਾ ਗ੍ਰਿਫਤਾਰ, ਤੀਸਰੇ ਦੀ ਭਾਲ ਜਾਰੀ 

By : BALJINDERK

Published : Jan 21, 2025, 7:44 pm IST
Updated : Jan 21, 2025, 7:44 pm IST
SHARE ARTICLE
ਮ੍ਰਿਤਕ 29 ਸਾਲਾ ਰਾਜਨ ਵਰਮਾ ਦੀ ਫਾਈਲ ਫੋਟੋ
ਮ੍ਰਿਤਕ 29 ਸਾਲਾ ਰਾਜਨ ਵਰਮਾ ਦੀ ਫਾਈਲ ਫੋਟੋ

Morinda News : ਤਿੰਨ ਦੋਸਤਾਂ ਨੇ ਮੋਰਿੰਡਾ ਦੇ 29 ਸਾਲਾ ਰਾਜਨ ਵਰਮਾ ਦਾ ਕੀਤਾ ਸੀ ਕਤਲ

Morinda News in Punjabi : ਮੋਰਿੰਡਾ ਪੁਲਿਸ ਨੇ 29 ਸਾਲਾ ਰਾਜਨ ਵਰਮਾ ਦਾ ਕਤਲ ਕਰ ਕੇ ਲਾਸ਼ ਨੂੰ ਖੁਰਦ ਬੁਰਦ ਕਰਨ ਦੇ ਮਾਮਲੇ ’ਚ ਉਸਦੇ ਹੀ ਤਿੰਨ ਦੋਸਤਾਂ ਖਿਲਾਫ਼ ਬੀਐਨਐਸ ਦੀਆਂ ਵੱਖ-ਵੱਖ ਧਰਾਵਾਂ ਤਹਿਤ ਮਾਮਲਾ ਦਰਜ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਏਐਸਆਈ ਅੰਗਰੇਜ਼ ਸਿੰਘ ਨੇ ਦੱਸਿਆ ਕਿ ਰਾਜਨ ਵਰਮਾ ਦੇ ਛੋਟੇ ਭਰਾ ਸੰਜੀਵ ਕੁਮਾਰ ਵੱਲੋਂ ਸਿਟੀ ਪੁਲਿਸ ਕੋਲ ਦਰਜ ਕਰਵਾਏ ਬਿਆਨਾਂ ਦੇ ਅਧਾਰ ਕੀਤੀ ਗਈ ਹੈ।

ਮੋਰਿੰਡਾ ਪੁਲਿਸ ਵੱਲੋਂ ਕਮਲਪ੍ਰੀਤ ਸਿੰਘ ਉਰਫ਼ ਜੌਨੀ ਵਾਸੀ ਕਾਈਨੌਰ , ਗੁਰਪ੍ਰੀਤ ਸਿੰਘ ਉਰਫ ਜੱਸੀ ਵਾਸੀ ਚੁੰਨੀ ਰੋਡ ਮੋਰਿੰਡਾ ਅਤੇ ਬੂਟਾ ਸਿੰਘ ਪੁੱਤਰ ਗੁਰਮੇਲ ਸਿੰਘ ਵਾਸੀ ਪਿੰਡ ਮਾਨਖੇੜੀ ਦੇ ਖਿਲਾਫ਼ ਬੀਐਨਐਸ ਦੀਆਂ ਵੱਖ--ਵੱਖ ਧਰਾਵਾਂ ਤਹਿਤ ਮਾਮਲਾ ਦਰਜ ਕਰ ਕੇ ਗੁਰਪ੍ਰੀਤ ਸਿੰਘ ਉਰਫ਼ ਜੱਸੀ ਵਾਸੀ ਮੋਰਿੰਡਾ ਅਤੇ ਬੂਟਾ ਸਿੰਘ ਪੁੱਤਰ ਗੁਰਮੇਲ ਸਿੰਘ ਵਾਸੀ ਮਾਨਖੇੜੀ ਨੂੰ ਗ੍ਰਿਫ਼ਤਾਰ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ। ਜਦਕਿ ਪੁਲਿਸ ਅਨੁਸਾਰ ਕਮਲਪ੍ਰੀਤ ਸਿੰਘ ਉਰਫ ਜੌਨੀ ਪੁੱਤਰ ਗੁਰਮੀਤ ਸਿੰਘ ਵਾਸੀ ਕਾਈਨੌਰ ਦੀ ਤਲਾਸ਼ ਜਾਰੀ ਹੈ।

(For more news apart from Morinda police arrested two in murder case, the search for third continues News in Punjabi, stay tuned to Rozana Spokesman)

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਜੇਲ੍ਹ ਦੀ ਚੱਕੀ ਪੀਸਣਗੀਆਂ ਕਈ ਮਸ਼ਹੂਰ ਫਿਲਮੀ ਹਸਤੀਆਂ? ਦਾਊਦ ਦੀ ਡਰੱਗ ਪਾਰਟੀ ਨਾਲ ਜੁੜ ਰਹੇ ਨਾਮ

17 Nov 2025 1:59 PM

ਸਰਬਜੀਤ ਕੌਰ ਦੇ ਮਾਮਲੇ ਤੋਂ ਬਾਅਦ ਇਕੱਲੀ ਔਰਤ ਨੂੰ ਪਾਕਿਸਤਾਨ ਜਾਣ 'ਤੇ SGPC ਨੇ ਲਗਾਈ ਰੋਕ

17 Nov 2025 1:58 PM

'700 ਸਾਲ ਗੁਲਾਮ ਰਿਹਾ ਭਾਰਤ, ਸਭ ਤੋਂ ਪਹਿਲਾਂ ਬਾਬਾ ਨਾਨਕ ਨੇ ਹੁਕਮਰਾਨਾਂ ਖ਼ਿਲਾਫ਼ ਬੁਲੰਦ ਕੀਤੀ ਸੀ ਆਵਾਜ਼'

16 Nov 2025 2:57 PM

ਧੀ ਦੇ ਵਿਆਹ ਮਗਰੋਂ ਭੱਦੀ ਸ਼ਬਦਲਈ ਵਰਤਣ ਵਾਲਿਆਂ ਨੂੰ Bhai Hardeep Singh ਦਾ ਜਵਾਬ

16 Nov 2025 2:56 PM

ਸਾਡੇ ਮੋਰਚੇ ਦੇ ਆਗੂ ਨਹੀਂ ਚਾਹੁੰਦੇ ਬੰਦੀ ਸਿੰਘ ਰਿਹਾਅ ਹੋਣ | Baba Raja raj Singh

15 Nov 2025 3:17 PM
Advertisement