Bhikkhiwind News : ਪੁਲਿਸ ਤੇ BSF ਨੇ ਸਾਂਝੇ ਸਰਚ ਅਭਿਆਨ ਦੌਰਾਨ ਪਿੰਡ ਡਲੀਰੀ ਦੇ ਖੇਤਾਂ 'ਚੋਂ ਡੀਜੇਆਈ ਏਅਰ 3 ਐਸ ਡਰੋਨ ਕੀਤਾ ਬਰਾਮਦ 

By : BALJINDERK

Published : Jan 21, 2025, 5:33 pm IST
Updated : Jan 21, 2025, 5:33 pm IST
SHARE ARTICLE
ਪੁਲਿਸ ਤੇ BSF ਬਰਾਮਦ ਕੀਤਾ ਗਿਆ ਡੀਜੇਆਈ ਏਅਰ 3 ਐਸ ਡਰੋਨ
ਪੁਲਿਸ ਤੇ BSF ਬਰਾਮਦ ਕੀਤਾ ਗਿਆ ਡੀਜੇਆਈ ਏਅਰ 3 ਐਸ ਡਰੋਨ

Bhikkhiwind News : ਸਰਹੱਦੀ ਪਿੰਡ ਡਲੀਰੀ ਦੇ ਖੇਤਾਂ 'ਚੋਂ ਚਲਾਇਆ ਸੀ ਸਾਂਝਾ ਸਰਚ ਅਭਿਆਨ 

Bhikkhiwind News in Punjabi : ਭਿੱਖੀਵਿੰਡ ਖਾਲੜਾ ਪੁਲਿਸ ਤੇ ਬੀਐੱਸਐੱਫ਼ ਨੇ ਸਾਂਝੇ ਸਰਚ ਅਭਿਆਨ ਦੌਰਾਨ ਸਰਹੱਦੀ ਪਿੰਡ ਡਲੀਰੀ ਦੇ ਖੇਤਾਂ ’ਚੋਂ ਡੀਜੇਆਈ ਏਅਰ 3 ਐਸ ਡਰੋਨ ਬਰਾਮਦ ਕੀਤੇ ਜਾਣ ਦੀ ਖ਼ਬਰ ਪ੍ਰਾਪਤ ਹੋਈ ਹੈ। ਕਥਿਤ ਤੌਰ 'ਤੇ ਡਰੋਨ ਪਾਕਿਸਤਾਨੋਂ ਭਾਰਤੀ ਸਰਹੱਦ ਅੰਦਰ ਭੇਜਿਆ ਗਿਆ ਹੈ। ਇਸ ਸੰਬੰਧੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਡੀਐੱਸਪੀ ਭਿੱਖੀਵਿੰਡ ਪ੍ਰੀਤ ਇੰਦਰ ਸਿੰਘ ਨੇ ਦੱਸਿਆ ਕਿ ਖਾਲੜਾ ਪੁਲਿਸ ਨੂੰ ਪਿੰਡ ਡਲੀਰੀ ਦੇ ਗੁਰਬੀਰ ਸਿੰਘ ਪੁੱਤਰ ਕਾਰਜ ਸਿੰਘ ਦੇ ਖੇਤਾਂ ’ਚ ਡਰੋਨ ਦੀ ਮੌਜੂਦਗੀ ਸੰਬੰਧੀ ਗੁਪਤ ਸੂਚਨਾ ਪ੍ਰਾਪਤ ਹੋਈ ਸੀ। ਜਦੋਂ ਖਾਲੜਾ ਪੁਲਿਸ ਨੇ ਬੀਐੱਸਐੱਫ਼ ਦੀ ਮਦਦ ਨਾਲ ਸ਼ੱਕੀ ਜਗ੍ਹਾ 'ਤੇ ਸਰਚ ਅਭਿਆਨ ਚਲਾਇਆ ਤਾਂ ਉਨ੍ਹਾਂ ਨੂੰ ਉੱਥੋਂ ਡੀਜੇਆਈ ਏਅਰ 3 ਐਸ ਡਰੋਨ ਬਰਾਮਦ ਹੋਇਆ।

ਡੀਐੱਸਪੀ ਨੇ ਦੱਸਿਆ ਕਿ ਡਰੋਨ ਨੂੰ ਕਬਜ਼ੇ ਵਿੱਚ ਲੈ ਕੇ ਐੱਫਆਈਆਰ ਏਅਰ ਕਰਾਫਟ ਐਕਟ ਤਹਿਤ ਥਾਣਾ ਖਾਲੜਾ 'ਚ ਮੁਕੱਦਮਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਡਰੋਨ ਮੰਗਵਾਉਣ ਵਾਲੇ ਦੋਸ਼ੀਆਂ ਨੂੰ ਜਲਦੀ ਗ੍ਰਿਫ਼ਤਾਰ ਕਰਕੇ ਸਲਾਖਾਂ ਪਿੱਛੇ ਡੱਕਿਆ ਜਾਵੇਗਾ।

(For more news apart from  Police and BSF recoveredDJI Air 3S drone from fields village Dliri during joint search operation. News in Punjabi, stay tuned to Rozana Spokesman)

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM

ਚੰਡੀਗੜ੍ਹ 'ਚ ਲੱਗੇ ਗੁਲਾਬ ਮੇਲੇ 'ਚ ਲੱਗੀਆਂ ਰੌਣਕਾਂ, ਹਿਮਾਚਲ ਦੇ ਸੱਭਿਆਚਾਰਕ ਨਾਚ ਦਾ ਲੋਕਾਂ ਨੇ ਲਿਆ ਲੁਤਫ਼,

22 Feb 2026 1:37 PM

ਕੰਜ਼ਿਊਮਰ ਕੋਰਟਾਂ 'ਚ ਬੇਹੱਦ ਜ਼ਿਆਦਾ ਖ਼ਾਲੀ ਅਸਾਮੀਆਂ ! ਸਟਾਫ਼ ਦੀ ਕਮੀ ਤੇ ਲੋੜੀਂਦਾ ਸਹੂਲਤਾਂ ਦੀ ਘਾਟ ਨੂੰ ਲੈ ਕੇ ਵਕ.

21 Feb 2026 3:02 PM
Advertisement