ਮਹਿਲਾ ਦੀ ਮੌਕੇ ’ਤੇ ਹੀ ਹੋਈ ਮੌਤ, ਸ਼ਰਾਬੀ ਚਾਲਤ ’ਚ ਥਾਰ ਚਾਲਕ ਨੂੰ ਪੁਲਿਸ ਨੇ ਕੀਤਾ ਕਾਬੂ
ਪਟਿਆਲਾ : ਪਟਿਆਲਾ-ਭਾਦਸੋਂ ਰੋਡ ’ਤੇ ਇਕ ਭਿਆਨਕ ਹਾਦਸਾ ਵਾਪਰਿਆ, ਜਿਸ ਦੌਰਾਨ ਇਕ ਸ਼ਰਾਬ ਥਾਰ ਚਾਲਕ ਨੇ ਕੰਮ ’ਤੇ ਜਾ ਰਹੀ ਸਕੂਟੀ ਸਵਾਰ ਮਹਿਲਾ ਨੂੰ ਕੁਚਲ ਦਿੱਤਾ ਅਤੇ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਹਿਰਦਾਪੁਰ ਦੀ ਰਹਿਣ ਵਾਲੀ ਮਹਿਲਾ ਪਟਿਆਲਾ ਦੇ ਥਾਪਰ ਕਾਲਜ ਵਿਖੇ ਸ਼ਾਮ ਨੂੰ ਆਪਣੀ ਡਿਊਟੀ ’ਤੇ ਜਾ ਰਹੀ ਸੀ। ਇਸੇ ਦੌਰਾਨ ਇਕ ਸ਼ਰਾਬੀ ਥਾਰ ਚਾਲਕ ਨੇ ਸਕੂਟੀ ਸਵਾਰ ਮਹਿਲਾ ਨੂੰ ਟੱਕਰ ਮਾਰ ਦਿੱਤੀਅ ਅਤੇ ਮਹਿਲਾ ਸਕੂਟੀ ਸਮੇਤ ਥਾਰ ਗੱਡੀ ਦੇ ਹੇਠ ਹੀ ਫਸ ਗਈ ਅਤੇ ਮਹਿਲਾ ਦੀ ਮੌਕੇ ’ਤੇ ਹੀ ਮੌਤ ਹੋ ਗਈ। ਸਕੂਟੀ ਹੇਠ ਫਸਣ ਕਾਰਨ ਥਾਰ ਚਾਲਕ ਮੌਕੇ ਤੋਂ ਭੱਜ ਨਹੀਂ ਸਕਿਆ ਅਤੇ ਪੁਲਿਸ ਨੇ ਉਸ ਨੂੰ ਕਾਬੂ ਕਰ ਲਿਆ।
ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਇਹ ਥਾਰ ਚਾਲਕ ਪਹਿਲਾਂ ਵੀ ਦੋ ਵਿਅਕਤੀਆਂ ਨੂੰ ਰਸਤੇ ਵਿਚ ਹਿੱਟ ਕਰਕੇ ਆਇਆ ਸੀ ਅਤੇ ਸ਼ਰਾਬੀ ਥਾਰ ਚਾਲਕ ਵੱਲੋਂ ਕੀਤੀ ਗਈ ਇਹ ਤੀਜੀ ਘਟਨਾ ਸੀ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
