
ਪੁਲਸ ਨੇ ਮੁਲਜ਼ਮ ਖ਼ਿਲਾਫ਼ ਕੇਸ ਦਰਜ ਕਰ ਕੇ ਕੀਤਾ ਕਾਬੂ
ਮੁਹਾਲੀ: ਪੰਜਾਬ ਦੇ ਹਾਲਾਤ ਦਿਨੋ-ਦਿਨ ਵਿਗੜ ਰਹੇ ਹਨ। ਹਰ ਰੋਜ਼ ਅਣਸੁਖਾਵੀਆਂ ਘਟਨਾਵਾਂ ਵਾਪਰ ਰਹੀਆਂ ਹਨ। ਬਲਾਤਕਾਰ,ਚੋਰੀ,ਕਤਲ ਇਹ ਸਭ ਆਮ ਹੋ ਗਏ ਹਨ।
rape case
ਕਾਨੂੰਨ ਦਾ ਖੌਫ ਨਹੀਂ ਰਿਹਾ। ਚਾਰੇ ਪਾਸੇ ਕਾਨੂੰਨ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਹਨ। ਅਜਿਹਾ ਹੀ ਮਾਮਲਾ ਲੁਧਿਆਣਾ ਤੋਂ ਸਾਹਮਣੇ ਆਇਆ ਹੈ ਜਿਥੇ 10 ਸਾਲ ਦੀ ਬੱਚੀ ਨਾਲ ਗੁਆਂਢ ਵਿਚ ਰਹਿੰਦੇ ਵਿਅਕਤੀ ਵੱਲਂ ਜਬਰ ਜਨਾਹ ਕੀਤਾ ਗਿਆ।
Rape Case
ਜਾਣਕਾਰੀ ਮੁਤਾਬਕ ਬੱਚੀ ਘਰ ਵਿਚ ਇਕੱਲੀ ਸੀ ਤੇ ਜਦੋਂ ਉਸਦੇ ਮਾਪੇ ਘਰ ਆਏ ਤਾਂ ਬੱਚੀ ਰੋ ਰਹੀ ਸੀ ਬੱਚੀ ਨੂੰ ਰੋਂਦਾ ਵੇਖ ਕੇ ਮਾਪਿਆਂ ਨੇ ਉਸ ਤੋਂ ਪੁੱਛ-ਗਿੱਛ ਕੀਤੀ ਤੇ ਘਟਨਾ ਦਾ ਪਤਾ ਲਗਾਇਆ।
rape case
ਸੂਚਨਾ ਮਿਲਣ ’ਤੇ ਥਾਣਾ ਫੋਕਲ ਪੁਆਇੰਟ ਦੀ ਪੁਲਸ ਮੌਕੇ ’ਤੇ ਪੁੱਜੀ। ਪੁਲਸ ਨੇ ਮੁਲਜ਼ਮ ਸੰਦੀਪ ਖ਼ਿਲਾਫ਼ ਕੇਸ ਦਰਜ ਕਰ ਕੇ ਉਸ ਨੂੰ ਕਾਬੂ ਕਰ ਲਿਆ ਹੈ।
ਪੀੜਤਾ ਦੀ ਮਾਂ ਨੇ ਪੁਲਸ ਨੂੰ ਦੱਸਿਆ ਕਿ ਆਪਣੇ ਪਤੀ ਨਾਲ ਸਬਜ਼ੀ ਲੈਣ ਲਈ ਮਾਰਕੀਟ ਗਈ ਸੀ। ਇਸੇ ਦੌਰਾਨ ਉਸ ਦੀ 10 ਸਾਲ ਦੀ ਬੱਚੀ ਘਰ ਵਿਚ ਇਕੱਲੀ ਸੀ। ਮੁਲਜ਼ਮ ਨੇ ਬੱਚੀ ਦੇ ਇਕੱਲੇ ਹੋਣ ਦਾ ਫਾਇਦਾ ਉਠਾਇਆ ਤੇ ਉਸ ਨਾਲ ਜਬਰ ਜਨਾਹ ਕੀਤਾ।