
ਮੌਸਮ ਵਿਭਾਗ ਮੁਤਾਬਕ ਸਾਲ 1995 ਦੌਰਾਨ ਵੀ ਫਰਵਰੀ ਮਹੀਨੇ ਪਈ ਸੀ ਅਜਿਹੀ ਠੰਢ
ਚੰਡੀਗੜ੍ਹ : ਪੰਜਾਬ ਅੰਦਰ ਇਸ ਸਮੇਂ ਪੈ ਰਹੀ ਧੁੰਦ ਤੋਂ ਹਰ ਕੋਈ ਪ੍ਰੇਸ਼ਾਨ ਹੈ। ਆਮ ਤੌਰ 'ਤੇ ਫਰਵਰੀ ਮਹੀਨੇ ਦੇ ਇਸ ਅਰਸੇ ਦੌਰਾਨ ਮੌਸਮ ਸਾਫ ਹੋ ਜਾਂਦਾ ਹੈ। ਪਰ ਇਸ ਵਾਰ ਇਸ ਦੇ ਉਲਟ ਹੋ ਰਿਹਾ ਹੈ। ਰਾਤ ਸਮੇਂ ਹੀ ਧੁੰਦ ਪੈਣੀ ਸ਼ੁਰੂ ਹੋ ਜਾਂਦੀ ਹੈ ਅਤੇ ਕਈ ਇਲਾਕਿਆਂ ਵਿਚ ਸਵੇਰ ਵੇਲੇ ਸੰਘਣੀ ਧੁੰਦ ਛਾ ਜਾਂਦੀ ਹੈ ਜੋ ਦਸੰਬਰ-ਜਨਵਰੀ ਮਹੀਨਾ ਹੋਣ ਦਾ ਭੁਲੇਖਾ ਪਾਉਂਦੀ ਹੈ।
FOG
ਇਸ ਵਾਰ ਫਰਵਰੀ ਮਹੀਨੇ ਦੌਰਾਨ ਠੰਡ ਵੀ ਵਧੇਰੇ ਵੇਖਣ ਨੂੰ ਮਿਲ ਰਹੀ ਹੈ। ਭਾਵੇਂ ਦਿਨ ਵੇਲੇ ਧੁੱਪਾਂ ਖਿੜਣ ਲੱਗੀਆਂ ਹਨ, ਪਰ ਪੇਂਡੂ ਇਲਾਕਿਆਂ ਵਿਚ ਅਜੇ ਵੀ ਸਵੇਰ ਵੇਲੇ ਸੰਘਣੀ ਧੁੰਦ ਵੇਖਣ ਨੂੰ ਮਿਲ ਰਹੀ ਹੈ। ਪੰਜਾਬ ਵਿਚ ਫਰਵਰੀ ਮਹੀਨੇ ਦੌਰਾਨ ਵੇਖਣ ਨੂੰ ਮਿਲ ਰਹੀ ਇਹ ਮੌਸਮੀ ਤਦਬੀਲੀ 26 ਸਾਲ ਬਾਅਦ ਦੁਬਾਰਾ ਵਾਪਰ ਰਹੀ ਹੈ। ਮੌਸਮ ਵਿਭਾਗ ਮੁਤਾਬਿਕ ਇਸ ਵਾਰ ਪੰਜਾਬ ਦੀ ਸਰਦੀ ਨੇ 1995 ਦਾ ਰਿਕਾਰਡ ਤੋੜ ਦਿੱਤਾ ਹੈ।
FOG
ਮੌਸਮ ਵਿਭਾਗ ਮੁਤਾਬਿਕ ਫਰਵਰੀ ਦੇ ਮਹੀਨੇ ਦੌਰਾਨ ਧੁੰਦ ਦਾ ਇਹ ਦੌਰ 28 ਫਰਵਰੀ ਤਕ ਚਲ ਸਕਦਾ ਹੈ। ਆਮ ਤੌਰ 'ਤੇ ਮੰਨਿਆ ਜਾਂਦਾ ਹੈ ਕਿ ਬਸੰਤ ਦੇ ਆਉਣ ਤੋਂ ਬਾਅਦ ਰਾਤ ਦਾ ਤਾਪਮਾਨ ਵਧਦਾ ਹੈ ਅਤੇ ਧੁੰਦ ਛੱਟ ਜਾਂਦੀ ਹੈ ਪਰ ਇਸ ਵਾਰ ਅਜਿਹਾ ਨਹੀਂ ਹੈ, ਧੁੰਦ ਲਗਾਤਾਰ ਵਧ ਰਹੀ ਹੈ, ਰਾਤ ਦਾ ਤਾਪਮਾਨ ਘੱਟ ਰਿਹਾ ਹੈ।
Fog and cold wave
ਪਿਛਲੇ ਸਾਲਾਂ ਦੌਰਾਨ ਰਾਤ ਦਾ ਤਾਪਮਾਨ 20 ਡਿਗਰੀ ਤਕ ਪਹੁੰਚ ਜਾਂਦਾ ਸੀ ਪਰ ਇਸ ਵਾਰ ਇਹ 10 ਡਿਗਰੀ ਦੇ ਆਲੇ ਦੁਆਲੇ ਹੀ ਘੁੰਮ ਰਿਹਾ ਹੈ। ਆਮ ਤੌਰ 'ਤੇ ਧੁੰਦ ਉਸ ਵੇਲੇ ਜ਼ਿਆਦਾ ਹੁੰਦੀ ਹੈ ਜਦੋਂ ਤਾਪਮਾਨ 5 ਡਿਗਰੀ ਹੁੰਦਾ ਹੈ, ਪਰ ਹਵਾਵਾਂ ਵਿਚ ਵਧ ਨਮੀ ਹੋਣ ਦੀ ਵਜ੍ਹਾਂ ਕਰਕੇ ਧੁੰਦ ਦਾ ਅਸਰ ਜ਼ਿਆਦਾ ਵੇਖਣ ਨੂੰ ਮਿਲ ਰਿਹਾ ਹੈ।
Fog
ਮੌਸਮ ਵਿਭਾਗ ਮੁਤਾਬਕ ਜੰਮੂ-ਕਸ਼ਮੀਰ, ਹਿਮਾਚਲ ਵਿਚ ਤਾਜ਼ਾ ਬਰਫ਼ਬਾਰੀ ਦੇ ਆਸਾਰ ਹਨ। ਜਲੰਧਰ ਵਿਚ ਰਾਤ ਹੋਰ ਠੰਡ ਵਧੇਗੀ, ਧੁੰਦ ਦੀ ਵਜ੍ਹਾਂ ਕਰਕੇ ਪੰਜਾਬ ਵਿਚ ਕਈ ਥਾਵਾਂ 'ਤੇ ਵਿਜ਼ੀਬਿਲਟੀ 100 ਮੀਟਰ ਤਕ ਪਹੁੰਚ ਗਈ ਹੈ। ਮੌਸਮ ਵਿਭਾਗ ਮੁਤਾਬਕ ਰਾਤ ਦਾ ਤਾਪਮਾਨ 10 ਡਿਗਰੀ ਅਤੇ ਦਿਨ ਵਿਚ ਇਹ 26 ਡਿਗਰੀ ਦੇ ਆਸਪਾਸ ਰਹਿਣ ਦੀ ਉਮੀਦ ਹੈ।