ਸਿੱਧੂ ਵੱਲੋਂ ਪੁਲਿਸ 'ਤੇ ਦਿੱਤੇ ਵਿਵਾਦਿਤ ਬਿਆਨ 'ਤੇ ਸੁਣਵਾਈ 12 ਅਪ੍ਰੈਲ ਤੱਕ ਟਲੀ 
Published : Feb 21, 2022, 5:20 pm IST
Updated : Feb 21, 2022, 5:20 pm IST
SHARE ARTICLE
Navjot Sidhu
Navjot Sidhu

ਸ਼ੁਰੂਆਤੀ ਸਬੂਤਾਂ ਨਾਲ ਜੇਕਰ ਅਦਾਲਤ ਸਹਿਮਤ ਹੋਈ ਤਾਂ ਨਵਜੋਤ ਸਿੱਧੂ ਨੂੰ ਨੋਟਿਸ ਜਾਰੀ ਕਰ ਮੰਗਿਆ ਜਾਵੇਗਾ ਜਵਾਬ

 

ਚੰਡੀਗੜ੍ਹ - ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਵਲੋਂ ਪੁਲਿਸ ਖਿਲਾਫ਼ ਦਿੱਤੇ ਵਿਵਾਦਿਤ ਬਿਆਨ ਨੂੰ ਲੈ ਕੇ ਦਾਇਰ ਪਟੀਸ਼ਨ ਉੱਤੇ ਅੱਜ ਜ਼ਿਲ੍ਹਾ ਅਦਾਲਤ ਵਿਚ ਸੁਣਵਾਈ ਹੋਈ। ਅਦਾਲਤ ਨੇ ਮਾਮਲੇ ਦੀ ਸੁਣਵਾਈ ਦੇ ਸਮਾਂ ਲੰਚ ਤੋਂ ਬਾਅਦ ਲਈ ਰੱਖਿਆ ਸੀ। ਹਾਲਾਂਕਿ ਮਾਮਲੇ ਵਿਚ ਪਟੀਸ਼ਨਕਰਤਾ ਦਿਲਸ਼ੇਰ ਸਿੰਘ ਚੰਦੇਲ ਆਪਣੀ ਡਿਊਟੀ ਦੇ ਚੱਲਦੇ ਨਹੀਂ ਆ ਸਕੇ। ਅਜਿਹੇ ਵਿਚ ਹੁਣ ਮਾਮਲੇ ਦੀ ਸੁਣਵਾਈ 12 ਅਪ੍ਰੈਲ ਨੂੰ ਹੋਵੇਗੀ।

Navjot Sidhu Navjot Sidhu

ਪਟੀਸ਼ਨਕਰਤਾ ਦੇ ਪੱਖ ਵਲੋਂ ਡਾ. ਸੂਰਜ ਪ੍ਰਕਾਸ਼ ਨੇ ਦੱਸਿਆ ਕਿ ਮਾਮਲੇ ਸਬੰਧੀ ਸ਼ੁਰੂਆਤੀ ਸਬੂਤਾਂ ਨਾਲ ਜੇਕਰ ਅਦਾਲਤ ਸਹਿਮਤ ਹੁੰਦੀ ਹੈ ਤਾਂ ਨਵਜੋਤ ਸਿੰਘ ਸਿੱਧੂ ਨੂੰ ਨੋਟਿਸ ਜਾਰੀ ਕਰਕੇ ਜਵਾਬ ਮੰਗਿਆ ਜਾ ਸਕਦਾ ਹੈ। ਯੂਟੀ ਪੁਲਿਸ ਦੇ ਡੀਐੱਸਪੀ ਦਿਲਸ਼ੇਰ ਸਿੰਘ ਚੰਦੇਲ ਨੇ ਇਹ ਕੇਸ ਦਾਇਰ ਕੀਤਾ ਹੈ। ਉਨ੍ਹਾਂ ਨੇ ਸਿੱਧੂ ਦੇ ਖਿਲਾਫ਼ ਅਪਰਾਧਿਕ ਕਾਰਵਾਈ ਦੀ ਮੰਗ ਕੀਤੀ ਹੈ। ਉਹਨਾਂ ਕਿਹਾ ਕਿ ਸਿੱਧੂ ਨੇ ਆਈਪੀਸੀ ਦੀ ਧਾਰਾ 500 ਦੇ ਤਹਿਤ ਅਪਰਾਧ ਕੀਤਾ ਹੈ। ਇਸ ਦੇ ਤਹਿਤ ਹੀ ਉਸ ਨੂੰ ਸਜ਼ਾ ਮਿਲਣੀ ਚਾਹੀਦੀ ਹੈ।

Navjot SidhuNavjot Sidhu

ਚੀਫ ਜੂਡੀਸ਼ੀਅਲ ਮੈਜਿਸਟ੍ਰੇਟ ਦੀ ਕੋਰਟ ਵਿਚ ਇਹ ਕੇਸ ਦਾਇਰ ਕੀਤਾ ਗਿਆ ਹੈ। ਸਿੱਧੂ ਇਸ ਸਮੇਂ ਅੰਮ੍ਰਿਤਸਰ ਈਸਟ ਤੋਂ ਵਿਧਾਇਕ ਹਨ। ਉਥੇ ਹੀ 58 ਸਾਲਾ ਦਿਲਸ਼ੇਰ ਸਿੰਘ ਚੰਦੇਲ ਚੰਡੀਗੜ੍ਹ ਪੁਲਿਸ ਵਿਚ ਡੀਐੱਸਪੀ ਹਨ। ਚੰਦੇਲ ਵਲੋਂ ਮਾਮਲੇ ਵਿਚ ਪੁਲਿਸ ਦੇ ਅਕਸ ਨੂੰ ਖ਼ਰਾਬ ਕਰਨ ਦਾ ਕੋਈ ਹਰਜਾਨਾ ਨਹੀਂ ਮੰਗਿਆ ਗਿਆ ਸੀ, ਜਿਸ ਦੇ ਪਿੱਛੇ ਕਿਹਾ ਗਿਆ ਕਿ ਪੁਲਿਸ ਦੇ ਅਕਸ ਦੀ ਭਰਪਾਈ ਪੈਸੇ ਨਾਲ ਨਹੀਂ ਕੀਤੀ ਜਾ ਸਕਦੀ। ਚੰਦੇਲ ਨੇ ਸਿੱਧੂ ਨੂੰ ਕਿਹਾ ਸੀ ਕਿ ਜੇਕਰ ਉਹ ਜਨਤਕ ਤੌਰ ਉੱਤੇ ਬਿਨਾਂ ਸ਼ਰਤ ਆਪਣੇ ਇਤਰਾਜ਼ਯੋਗ ਬਿਆਨ ਨੂੰ ਲੈ ਕੇ ਮੁਆਫੀ ਨਹੀਂ ਮੰਗਦੇ ਤਾਂ ਉਨ੍ਹਾਂ ਦੇ ਖਿਲਾਫ਼ ਅਪਰਾਧਿਕ ਕਾਰਵਾਈ ਕੀਤੀ ਜਾਵੇਗੀ। ਇਸ ਤੋਂ ਬਾਅਦ ਹੀ ਚੰਦੇਲ ਨੇ ਇਹ ਕੇਸ ਦਾਇਰ ਕੀਤਾ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Shaheed Udham singh grandson Story : 'ਮੈਨੂੰ ਚਪੜਾਸੀ ਦੀ ਹੀ ਨੌਕਰੀ ਦੇ ਦਿਓ, ਕੈਪਟਨ ਨੇ ਨੌਕਰੀ ਦੇਣ ਦਾ ਐਲਾਨ...

09 Aug 2025 12:37 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 09/08/2025

09 Aug 2025 12:34 PM

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM
Advertisement