ਪੰਜਾਬੀ ਲੋਕ ਲਿਖਾਰੀ ਮੰਚ ਬਟਾਲਾ ਦਾ ਅਨੋਖਾ ਉਪਰਾਲਾ
ਗੁਰਦਾਸਪੁਰ (ਅਵਤਾਰ ਸਿੰਘ) : ਅੰਤਰਾਸ਼ਟਰੀ ਮਾਂ ਬੋਲੀ ਦਿਵਸ ਦੇ ਵਿਸ਼ੇਸ਼ ਮੌਕੇ ਪੰਜਾਬੀ ਲੋਕ ਲਿਖਾਰੀ ਮੰਚ ਬਟਾਲਾ ਵੱਲੋਂ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਸਹਿਯੋਗ ਨਾਲ ਸਮਾਧ ਰੋਡ ਬਟਾਲਾ ਦੇ ਨਜ਼ਦੀਕ ਪੁਸਤਕਾਂ ਦਾ ਲੰਗਰ ਲਗਾਇਆ ਗਿਆ। ਇਸ ਅਨੋਖੇ ਪੁਸਤਕ ਲੰਗਰ ਦਾ ਮਕਸਦ ਆਮ ਜਨਤਾ ਸਮੇਤ ਨਵੀਂ ਪੀੜੀ ਨੂੰ ਪੁਸਤਕਾਂ ਅਤੇ ਮਾਂ ਬੋਲੀ ਪੰਜਾਬੀ ਦੇ ਨਾਲ ਜੋੜਨਾ ਹੈ।
ਇਹ ਵੀ ਪੜ੍ਹੋ : ਭਾਰਤੀ-ਕੈਨੇਡੀਅਨ ਵਿਅਕਤੀ ਨੇ ਅਮਰੀਕਾ ਵਿੱਚ ਪ੍ਰਵਾਸੀਆਂ ਦੀ ਤਸਕਰੀ ਕਰਨ ਦਾ ਦੋਸ਼ ਕਬੂਲਿਆ
ਇਸ ਮੌਕੇ ਪੰਜਾਬੀ ਲੋਕ ਲਿਖਾਰੀ ਮੰਚ ਬਟਾਲਾ ਦੇ ਆਗੂ ਡਾ. ਅਨੂਪ ਸਿੰਘ ਨੇ ਸਮੇਂ ਦੀਆਂ ਸਰਕਾਰਾਂ ਨੂੰ ਮਾਂ ਬੋਲੀ ਬਾਰੇ ਸੁਹਿਰਦ ਹੋਣ ਦਾ ਸੁਨੇਹਾ ਦਿੱਤਾ। ਮਾਂ ਬੋਲੀ ਨਾਲ ਬੇਰੁਖੀ ਮਾਂ ਨਾਲ ਬੇਰੁਖੀ ਦਸਿਆ ਉਨ੍ਹਾਂ ਕਿਹਾ ਕਿ ਅਨੇਕ ਬੋਲੀਆਂ ਪੜ੍ਹੋ ਪਰ ਮਾਂ-ਬੋਲੀ ਨਾ ਛੱਡੋ।
ਉਹਨਾਂ ਕਿਹਾ ਜੋ ਬੱਚੇ ਪੜ੍ਹ ਰਹੇ ਹਨ ਉਨ੍ਹਾਂ ਲਈ 2 ਕਿਤਾਬਾਂ ਅਤੇ ਜੋ ਰਾਹਗੀਰ ਹਨ ਉਨ੍ਹਾਂ ਲਈ ਇੱਕ ਕਿਤਾਬ ਜੋ ਆਪਣੀ ਮਰਜ਼ੀ ਨਾਲ ਬਿਲਕੁਲ ਮੁਫ਼ਤ ਲੈ ਕੇ ਜਾ ਸਕਦੇ ਹਨ। ਇਸ ਲੰਗਰ ਦਾ ਮਕਸਦ ਕੇਵਲ ਇਕ ਹੈ ਆਮ ਜਨਤਾ ਸਮੇਤ ਨਵੀਂ ਪੀੜੀ ਨੂੰ ਪੁਸਤਕਾਂ ਅਤੇ ਮਾਂ ਬੋਲੀ ਪੰਜਾਬੀ ਦੇ ਨਾਲ ਜੋੜਨਾ ਹੈ।
ਇਹ ਵੀ ਪੜ੍ਹੋ : 5 ਦਿਨ ਪਹਿਲਾਂ ਵਿਆਹ ਬੰਧਨ 'ਚ ਬੱਝੇ ਪਤੀ-ਪਤਨੀ ਦੀ ਸੜਕ ਹਾਦਸੇ 'ਚ ਮੌਤ
ਓਥੇ ਹੀ ਇਸ ਪੁਸਤਕ ਲੰਗਰ ਵਿੱਚ ਕਿਤਾਬਾਂ ਲੈਣ ਪਹੁੰਚੇ ਆਮ ਲੋਕਾਂ ਅਤੇ ਨੌਜਵਾਨ ਪੀੜ੍ਹੀ ਦਾ ਕਹਿਣਾ ਸੀ ਕਿ ਇਹ ਇਕ ਵਧੀਆ ਉਪਰਾਲਾ ਹੈ। ਅਜਿਹੇ ਉਪਰਾਲੇ ਨਾਲ ਅਸੀਂ ਕਿਤਾਬਾਂ ਨਾਲ ਜੁੜਦੇ ਹਾਂ ਅਤੇ ਕਿਤਾਬਾਂ ਵਿਚੋਂ ਅਣਮੁੱਲਾ ਗਿਆਨ ਪ੍ਰਾਪਤ ਕਰ ਕੇ ਆਪਣੇ ਗਿਆਨ ਵਿੱਚ ਵਾਧਾ ਕਰ ਸਕਦੇ ਹਾਂ। ਉਨ੍ਹਾਂ ਦਾ ਕਹਿਣਾ ਹੈ ਕਿ ਕਿਤਾਬਾਂ ਦੀ ਮਦਦ ਨਾਲ ਹੀ ਅਸੀਂ ਆਪਣੇ ਭਵਿੱਖ ਨੂੰ ਸਵਾਰ ਸਕਦੇ ਹਾਂ ਅਤੇ ਆਪਣੀ ਮਾਂ ਬੋਲੀ ਪੰਜਾਬੀ ਨਾਲ ਜੁੜੇ ਰਹਿਣ ਦਾ ਅਹਿਸਾਸ ਪੈਦਾ ਕਰ ਸਕਦੇ ਹਾਂ।