ਪੰਜਾਬ 'ਚ NIA ਦਾ ਛਾਪਾ, ਹਥਿਆਰਾਂ ਦੀ ਤਸਕਰੀ ਖਿਲਾਫ਼ ਗੈਂਗਸਟਰਾਂ ਦੇ ਟਿਕਾਣਿਆਂ 'ਤੇ ਛਾਪੇਮਾਰੀ
Published : Feb 21, 2023, 10:25 am IST
Updated : Feb 21, 2023, 10:25 am IST
SHARE ARTICLE
NIA raid in Punjab
NIA raid in Punjab

ਫਿਲਹਾਲ NIA ਅਧਿਕਾਰੀ ਇਸ ਬਾਰੇ ਵਿਸਥਾਰਪੂਰਵਕ ਜਾਣਕਾਰੀ ਸਾਂਝੀ ਨਹੀਂ ਕਰ ਰਹੇ ਹਨ।

ਮੁਹਾਲੀ - ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (ਐਨ.ਆਈ.ਏ.) ਨੇ ਪੰਜਾਬ ਸਮੇਤ ਉੱਤਰੀ ਅਤੇ ਮੱਧ ਭਾਰਤ ਵਿਚ ਗੈਂਗਸਟਰਾਂ ਖ਼ਿਲਾਫ਼ ਦਰਜ ਕੇਸਾਂ ਤਹਿਤ ਛਾਪੇਮਾਰੀ ਕੀਤੀ ਹੈ। NIA ਵੱਲੋਂ ਗੈਰ-ਕਾਨੂੰਨੀ ਹਥਿਆਰਾਂ ਦੀ ਤਸਕਰੀ ਵਿਰੁੱਧ ਕੁੱਲ 8 ਰਾਜਾਂ ਵਿਚ ਇਹ ਕਾਰਵਾਈ ਕੀਤੀ ਜਾ ਰਹੀ ਹੈ, ਜਿਸ ਵਿਚ 72 ਥਾਵਾਂ 'ਤੇ ਇੱਕੋ ਸਮੇਂ ਛਾਪੇਮਾਰੀ ਕੀਤੀ ਗਈ ਹੈ। ਫਿਲਹਾਲ NIA ਅਧਿਕਾਰੀ ਇਸ ਬਾਰੇ ਵਿਸਥਾਰਪੂਰਵਕ ਜਾਣਕਾਰੀ ਸਾਂਝੀ ਨਹੀਂ ਕਰ ਰਹੇ ਹਨ।

ਇਸ ਛਾਪੇਮਾਰੀ ਤੋਂ ਪਹਿਲਾਂ ਵੀ ਐਨਆਈਏ ਦੋ ਵਾਰ ਗੈਂਗਸਟਰ ਸਿੰਡੀਕੇਟ ਖ਼ਿਲਾਫ਼ ਕਾਰਵਾਈ ਕਰ ਚੁੱਕੀ ਹੈ। ਇਹ ਛਾਪੇਮਾਰੀ ਦੇਸ਼ 'ਚ ਗੈਰ-ਕਾਨੂੰਨੀ ਹਥਿਆਰਾਂ ਦੀ ਆਵਾਜਾਈ ਦੇ ਖਿਲਾਫ਼ ਹੈ। ਇਹੀ ਕਾਰਨ ਹੈ ਕਿ ਪੰਜਾਬ, ਹਰਿਆਣਾ ਅਤੇ ਰਾਜਸਥਾਨ ਤੋਂ ਇਲਾਵਾ ਐਨਆਈਏ ਇਸ ਵਾਰ ਯੂਪੀ ਅਤੇ ਮੱਧ ਪ੍ਰਦੇਸ਼ ਤੱਕ ਵੀ ਪਹੁੰਚ ਗਈ ਹੈ। ਜਿੱਥੋਂ ਹਥਿਆਰ ਅੱਗੇ ਗੈਂਗਸਟਰਾਂ ਤੱਕ ਪਹੁੰਚਦੇ ਹਨ।

 ਇਹ ਵੀ ਪੜ੍ਹੋ - ਮੇਘਾਲਿਆ ਚੋਣ ਪ੍ਰਚਾਰ ਦੌਰਾਨ ਸਾਬਕਾ ਗ੍ਰਹਿ ਮੰਤਰੀ ਦਾ ਦੇਹਾਂਤ, ਯੂਡੀਪੀ ਤੋਂ ਲੜ ਰਹੇ ਸਨ ਚੋਣ 

NIA ਨੇ ਕੈਨੇਡਾ 'ਚ ਦਹਿਸ਼ਤ ਫੈਲਾਉਣ ਵਾਲੇ ਲਖਬੀਰ ਲੰਡਾ ਤੋਂ ਇਲਾਵਾ ਪੰਜਾਬ 'ਚ ਗੈਂਗਸਟਰ ਲਾਰੈਂਸ ਅਤੇ ਗੋਲਡੀ ਬਰਾੜ ਦੇ ਟਿਕਾਣਿਆਂ 'ਤੇ ਛਾਪੇਮਾਰੀ ਕੀਤੀ ਹੈ। ਕੁਝ ਦਿਨ ਪਹਿਲਾਂ ਲਖਬੀਰ ਲੰਡਾ ਨੂੰ NIA ਵੱਲੋਂ ਅੱਤਵਾਦੀ ਐਲਾਨਿਆ ਜਾ ਚੁੱਕਾ ਹੈ ਅਤੇ ਉਸ ਦੇ ਕਰੀਬੀਆਂ 'ਤੇ ਲਗਾਤਾਰ ਨਜ਼ਰ ਰੱਖੀ ਜਾ ਰਹੀ ਸੀ। ਜਿਸ ਤੋਂ ਬਾਅਦ NIA ਨੇ ਤਰਨਤਾਰਨ, ਫਿਰੋਜ਼ਪੁਰ ਅਤੇ ਮਾਲਵੇ ਦੇ ਕੁਝ ਸ਼ਹਿਰਾਂ 'ਚ ਛਾਪੇਮਾਰੀ ਕੀਤੀ ਹੈ।

NIA ਦੀਆਂ ਟੀਮਾਂ ਜਾਂਚ ਲਈ ਪੰਜਾਬ ਦੇ ਗਿੱਦੜਬਾਹਾ ਪਹੁੰਚ ਗਈਆਂ ਹਨ। ਗਿੱਦੜਬਾਹਾ ਦੇ ਕਿੰਗਰਾ ਫਾਰਮ ਦੀ ਜਾਂਚ ਚੱਲ ਰਹੀ ਹੈ। ਦੂਜੇ ਪਾਸੇ ਟੀਮ ਨੇ ਬਠਿੰਡਾ ਵਿਚ ਗੈਂਗਸਟਰ ਰੰਮੀ ਦੇ ਘਰ ਛਾਪਾ ਮਾਰਿਆ। ਫਿਲਹਾਲ ਜਾਂਚ ਜਾਰੀ ਹੈ ਅਤੇ ਅਧਿਕਾਰੀ ਇਸ ਬਾਰੇ ਹੋਰ ਕੋਈ ਜਾਣਕਾਰੀ ਨਹੀਂ ਦੇ ਰਹੇ ਹਨ। 
ਪੰਜਾਬ ਦੇ ਨਾਲ-ਨਾਲ ਐਨਆਈਏ ਵੱਲੋਂ ਹਰਿਆਣਾ, ਰਾਜਸਥਾਨ, ਦਿੱਲੀ-ਐਨਸੀਆਰ, ਚੰਡੀਗੜ੍ਹ, ਉੱਤਰ ਪ੍ਰਦੇਸ਼, ਗੁਜਰਾਤ ਅਤੇ ਮੱਧ ਪ੍ਰਦੇਸ਼ ਵਿਚ ਛਾਪੇਮਾਰੀ ਕੀਤੀ ਗਈ ਹੈ। ਦਰਅਸਲ, ਪਿਛਲੇ ਸਾਲ ਐਨਆਈਏ ਨੇ ਗੈਂਗਸਟਰਾਂ ਵੱਲੋਂ ਬਣਾਈ ਸਿੰਡੀਕੇਟ ਖ਼ਿਲਾਫ਼ ਕੇਸ ਦਰਜ ਕੀਤਾ ਸੀ। ਜਿਸ ਤੋਂ ਬਾਅਦ NIA ਉੱਤਰੀ ਭਾਰਤ ਦੇ ਰਾਜਾਂ 'ਚ ਕਰੀਬ 3 ਵਾਰ ਛਾਪੇਮਾਰੀ ਕਰ ਚੁੱਕੀ ਹੈ। 

SHARE ARTICLE

ਏਜੰਸੀ

Advertisement

'700 ਸਾਲ ਗੁਲਾਮ ਰਿਹਾ ਭਾਰਤ, ਸਭ ਤੋਂ ਪਹਿਲਾਂ ਬਾਬਾ ਨਾਨਕ ਨੇ ਹੁਕਮਰਾਨਾਂ ਖ਼ਿਲਾਫ਼ ਬੁਲੰਦ ਕੀਤੀ ਸੀ ਆਵਾਜ਼'

16 Nov 2025 2:57 PM

ਧੀ ਦੇ ਵਿਆਹ ਮਗਰੋਂ ਭੱਦੀ ਸ਼ਬਦਲਈ ਵਰਤਣ ਵਾਲਿਆਂ ਨੂੰ Bhai Hardeep Singh ਦਾ ਜਵਾਬ

16 Nov 2025 2:56 PM

ਸਾਡੇ ਮੋਰਚੇ ਦੇ ਆਗੂ ਨਹੀਂ ਚਾਹੁੰਦੇ ਬੰਦੀ ਸਿੰਘ ਰਿਹਾਅ ਹੋਣ | Baba Raja raj Singh

15 Nov 2025 3:17 PM

ਅੱਗੇ- ਅੱਗੇ ਬਦਮਾਸ਼ ਪਿੱਛੇ-ਪਿੱਛੇ ਪੁਲਿਸ,SHO ਨੇ ਫ਼ਿਲਮੀ ਸਟਾਈਲ 'ਚ ਦੇਖੋ ਕਿੰਝ ਕੀਤੇ ਕਾਬੂ

15 Nov 2025 3:17 PM

ਜਾਣੋ, ਕੌਣ ਐ ਜੈਸ਼ ਦੀ ਲੇਡੀ ਡਾਕਟਰ ਸ਼ਾਹੀਨ? ਗੱਡੀ 'ਚ ਹਰ ਸਮੇਂ ਰੱਖਦੀ ਸੀ ਏਕੇ-47

13 Nov 2025 3:30 PM
Advertisement