
Bathinda News : ਕਿਸਾਨੀ ਸੰਘਰਸ਼ ਖਨੌਰੀ ਬਾਰਡਰ ’ਤੇ ਪਿਛਲੇ ਸਾਲ ਹੋ ਗਿਆ ਸੀ ਸ਼ਹੀਦ
Bathinda News in Punjabi : ਪਿਛਲੇ ਸਾਲ ਕਿਸਾਨੀ ਮੰਗਾਂ ਨੂੰ ਲੈ ਕੇ ਜ਼ਿਲ੍ਹਾ ਬਠਿੰਡਾ ਦੇ ਪਿੰਡ ਬੱਲੋਂ ਦੇ ਕਿਸਾਨ ਸ਼ੁਭਕਰਨ ਸਿੰਘ ਦੀ ਅੱਜ ਪਹਿਲੀ ਬਰਸੀ ਉਨ੍ਹਾਂ ਦੇ ਜੱਦੀ ਪਿੰਡ ਬੱਲੋਂ ਵਿਖੇ ਮਨਾਈ ਗਈ। ਜਿੱਥੇ ਹਜ਼ਾਰਾਂ ਦੀ ਗਿਣਤੀ ਵਿੱਚ ਕਿਸਾਨਾਂ ਮਜ਼ਦੂਰਾਂ ਤੋਂ ਇਲਾਵਾ ਪਿੰਡ ਵਾਸੀਆਂ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਜਥੇਬੰਦੀ ਦੇ ਆਗੂਆਂ ਤੋਂ ਇਲਾਵਾ ਵੱਖੋ ਵੱਖਰੀਆਂ ਜਥੇਬੰਦੀਆਂ ਦੇ ਆਗੂਆਂ ਨੇ ਵੀ ਸ਼ੁਭਕਰਨ ਸਿੰਘ ਨੂੰ ਸ਼ਰਧਾਂਜਲੀ ਭੇਟ ਕੀਤੀ।
ਸ਼ੁਭਕਰਨ ਸਿੰਘ ਦੀ ਪਹਿਲੀ ਬਰਸੀ ਸਮਾਗਮ ਵਿੱਚ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ। ਜਿਸ ਤੋਂ ਬਾਅਦ ਪਰਿਵਾਰ ਅਤੇ ਜਥੇਬੰਦੀਆਂ ਸਮੇਤ ਕਿਸਾਨਾਂ ਦੇ ਵੱਡੇ ਇਕੱਠ ਨੇ 24 ਲੱਖ ਦੀ ਲਾਗਤ ਨਾਲ ਤਿਆਰ ਕੀਤੇ ਗਏ ਸ਼ੁਭਕਰਨ ਸਿੰਘ ਦੇ ਬੁੱਤ ਤੋਂ ਪੜਦਾ ਚੁੱਕਣ ਦੀ ਰਸਮ ਦੀ ਅਦਾ ਕੀਤੀ ਗਈ। ਇਸ ਮੌਕੇ ਭਾਵੁਕ ਤਸਵੀਰਾਂ ਵਿੱਚ ਪਰਿਵਾਰ ਅਤੇ ਕਿਸਾਨ ਜਥੇਬੰਦੀਆਂ ਦੀ ਆਗੂਆਂ ਤੋਂ ਇਲਾਵਾ ਵੱਡੇ ਇਕੱਠ ਨੇ ਸ਼ੁਭਕਰਨ ਸਿੰਘ ਦੇ ਬੁੱਤ ਤੇ ਗਲਾਂ ’ਚ ਹਾਰ ਪਾ ਕੇ ਉਸ ਨੂੰ ਯਾਦ ਕਰਦਿਆਂ ਸ਼ਰਧਾਂਜਲੀ ਦਿੱਤੀ।
ਜੇਕਰ ਸ਼ੁਭਕਰਨ ਸਿੰਘ ਦੇ ਪਰਿਵਾਰ ਦੀ ਗੱਲ ਕੀਤੀ ਜਾਵੇ ਤਾਂ ਸੋ ਕਰਮ ਸਿੰਘ 22 ਸਾਲ ਦੀ ਉਮਰ ਵਿੱਚ ਹੀ ਗੋਲੀ ਦਾ ਸ਼ਿਕਾਰ ਹੋਇਆ ਜਿਸ ਦੀ ਮੌਤ ਤੋਂ ਬਾਅਦ ਉਸ ਨੂੰ ਕਿਸਾਨੀ ਸੰਘਰਸ਼ ਦਾ ਕਿਸਾਨ ਸ਼ਹੀਦ ਅਲਾਣਿਆ ਗਿਆ। ਸ਼ੁਭਕਰਨ ਸਿੰਘ ਘਰ ਦਾ ਇਕਲੌਤਾ ਪੁੱਤਰ ਸੀ ਜੋਂ ਛੋਟੇ ਕਿਸਾਨ ਪਰਿਵਾਰ ਨਾਲ ਸਬੰਧ ਰੱਖਦੇ ਹਨ। ਸ਼ੁਭਕਰਨ ਸਿੰਘ ਦੀਆਂ ਦੋ ਭੈਣਾਂ ਅਤੇ ਪਿਤਾ ਸਮੇਤ ਬਜ਼ੁਰਗ ਦਾਦੀ ਘਰ ਵਿੱਚ ਰਹਿੰਦੇ ਸਨ। ਬਚਪਨ ਵਿੱਚ ਹੀ ਉਸ ਦੀ ਮਾਤਾ ਉਸ ਨੂੰ ਛੱਡ ਕੇ ਚਲੀ ਗਈ ਸੀ।
ਛੋਟੇ ਕਿਸਾਨੀ ਕਾਰਨ ਸਿਰ ’ਤੇ ਲੱਖਾਂ ਰੁਪਏ ਦਾ ਕਰਜ ਚੜਨ ਕਾਰਨ ਉਹ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਜਥੇਬੰਦੀ ਨਾਲ ਜੁੜ ਕੇ ਕਿਸਾਨੀ ਸੰਘਰਸ਼ ਖਨੌਰੀ ਬਾਰਡਰ ’ਤੇ ਪਿਛਲੇ ਸਾਲ ਗਿਆ ਸੀ ਜੋ ਕਿਸਾਨੀ ਸੰਘਰਸ਼ ’ਚ ਸ਼ਹੀਦ ਹੋ ਗਿਆ। ਪਰਿਵਾਰ ਵੱਲੋਂ ਸ਼ਹੀਦ ਸ਼ੁਭਕਰਨ ਸਿੰਘ ਦੀ ਹੋਈ ਮੌਤ ਨੂੰ ਲੈ ਕੇ ਅੱਜ ਵੀ ਇਨਸਾਫ ਦੀ ਗੁਹਾਰ ਲਈ ਜਾ ਰਹੀ ਹੈ।
ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਜਥੇਬੰਦੀ ਦੇ ਸੀਨੀਅਰ ਆਗੂ ਕਾਕਾ ਸਿੰਘ ਕੋਟੜਾ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਕਿਸਾਨੀ ਸੰਘਰਸ਼ ’ਚ ਸ਼ੁਭਕਰਨ ਸਿੰਘ ਨੇ ਵੱਡੀ ਸ਼ਹੀਦੀ ਦੇ ਕੇ ਕਿਸਾਨੀ ਸੰਘਰਸ਼ ’ਚ ਵੱਡਾ ਰੋਲ ਅਦਾ ਕੀਤਾ ਹੈ। ਕਿਸਾਨ ਜਥੇਬੰਦੀਆਂ ਵੱਲੋਂ ਹਮੇਸ਼ਾ ਹੀ ਕਿਸਾਨੀ ਮੰਗਾਂ ਲਈ ਸੈਂਟਰ ਸਰਕਾਰ ਤੋਂ ਮੰਗ ਕੀਤੀ ਜਾ ਰਹੀ ਹੈ। ਪਰ ਅਜੇ ਤੱਕ ਕਿਸਾਨਾਂ ਦੀਆਂ ਮੰਗਾਂ ਪੂਰੀਆਂ ਨਹੀਂ ਕੀਤੀਆਂ ਗਈਆਂ। ਇਸ ਤੋਂ ਇਲਾਵਾ ਕਿਸਾਨ ਆਗੂ ਅਭਿਮਨੀਓ ਕੁਹਾੜ ਤੋਂ ਇਲਾਵਾ ਵੱਖੋਂ ਵੱਖਰੇ ਕਿਸਾਨ ਜਥੇਬੰਦੀ ਆਗੂਆਂ ਨੇ ਸ਼ੁਭਕਰਨ ਸਿੰਘ ਨੂੰ ਸ਼ਰਧਾਂਜਲੀ ਦਿੱਤੀ ਅਤੇ ਕਿਸਾਨੀ ਸੰਘਰਸ਼ ’ਚ ਵੱਡਾ ਰੋਲ ਅਦਾ ਕਰਨ ਵਾਲੇ ਪਰਿਵਾਰ ਨਾਲ ਹਮਦਰਦੀ ਵੀ ਪੇਸ਼ ਕੀਤੀ।
(For more news apart from Farmer Shubhkaran Singh's first anniversary was celebrated today at village Ballon News in Punjabi, stay tuned to Rozana Spokesman)