
Khanna News : ਮ੍ਰਿਤਕ ਦਾ ਇਕ ਸੁਸਾਈਡ ਨੋਟ ਵੀ ਹੋਇਆ ਬਰਾਮਦ, ਜਿਸ ’ਚ ਆਪਣੇ ਇਸ ਕਦਮ ਲਈ ਮਾਤਾ ਅਤੇ ਪਿਤਾ ਤੋਂ ਮੁਆਫ਼ੀ ਮੰਗੀ ਹੈ
Khanna News in Punjabi : ਖੰਨਾ 'ਚ ਐਂਗਲੋ ਸੰਸਕ੍ਰਿਤ ਕਾਲਜ ਵਿੱਚ ਇਕ ਵਿਦਿਆਰਥੀ ਵਲੋਂ ਫ਼ਾਹਾ ਲਾ ਆਪਣੀ ਜੀਵਨ ਲੀਲਾ ਖ਼ਤਮ ਕਰ ਲਈ ਹੈ।ਕਾਲਜ ਪ੍ਰਬੰਧਕ ਨੇ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ ਹੈ। ਪੁਲਿਸ ਵਲੋਂ ਲਾਸ਼ ਨੂੰ ਕਬਜੇ ’ਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ। ਪੁਲਿਸ ਨੇ ਮ੍ਰਿਤਕ ਦਾ ਇਕ ਸੁਸਾਈਡ ਨੋਟ ਵੀ ਬਰਾਮਦ ਕੀਤਾ ਹੈ, ਜਿਸ ਵਿੱਚ ਆਪਣੇ ਇਸ ਕਦਮ ਲਈ ਮਾਤਾ ਅਤੇ ਪਿਤਾ ਤੋਂ ਮੁਆਫ਼ੀ ਮੰਗੀ ਹੈ।
ਬਲਵੰਤ ਸਿੰਘ ਕਾਲਜ ਪ੍ਰਿੰਸੀਪਲ ਨੇ ਦੱਸਿਆ ਕਿ ਅੱਜ ਦੇ ਯੁਗ ਵਿੱਚ ਪੜ੍ਹਾਈ ਦੌਰਾਨ ਵਿਦਿਆਰਥੀਆਂ ਦੇ ਦਿਮਾਗ ਤੇ ਕਈ ਤਰ੍ਹਾਂ ਦੇ ਬੋਝ ਪੈ ਰਿਹਾ ਹੈ, ਜੋ ਕਿ ਵਿਖਾਈ ਨਹੀਂ ਦਿੰਦਾ। ਕੁਝ ਵਿਦਿਆਰਥੀਆਂ ਵਲੋਂ ਇਸ ਬਾਰੇ ਆਪਣੇ ਅਧਿਆਪਕਾ ਨਾਲ ਜਾਂ ਫੇਰ ਮਾਪਿਆਂ ਨਾਲ ਗੱਲਬਾਤ ਕਰ ਚੰਗੀ ਰਾਏ ਨਾਲ ਇਸ ਬੋਝ ਤੋਂ ਛੁਟਕਾਰਾ ਮਿਲ ਜਾਂਦਾ ਹੈ, ਪਰ ਕੁਝ ਵਿਦਿਆਰਥੀ ਇਸ ਬੋਝ ਤੋਂ ਹਾਰ ਮੰਨ ਬੈਠਦੇ ਹਨ। ਅਜਿਹਾ ਹੀ ਉਤਰ ਭਾਰਤ ਦੇ ਪੁਰਾਣੇ ਐਂਗਲੋ ਸੰਸਕ੍ਰਿਤ ਕਾਲਜ 'ਚ ਪੜ੍ਹਨ ਵਾਲੇ ਵਿਦਿਆਰਥੀ ਰਾਜਵਿੰਦਰ ਸ਼ਰਮਾ ਨਾਲ ਹੋਇਆ। ਜਿਸ ਨੇ ਆਪਣੇ ਹੋਸਟਲ ਦੇ ਕਮਰੇ ’ਚ ਫ਼ਾਹਾ ਲਗਾ ਕੇ ਆਤਮਹੱਤਿਆ ਕਰ ਲਈ ਹੈ।
ਡੀ.ਐਸ.ਪੀ. ਅੰਮ੍ਰਿਤਪਾਲ ਸਿੰਘ ਭਾਟੀ ਖੰਨਾ ਨੇ ਦੱਸਿਆ ਕਿ ਮ੍ਰਿਤਕ ਕੋਲੋਂ ਇਕ ਸੁਸਾਈਡ ਨੋਟ ਵੀ ਮਿਲਿਆ ਹੈ ਜਿਸ ਵਿੱਚ ਉਸ ਨੇ ਕਿਸੀ ਨੂੰ ਆਪਣੀ ਮੌਤ ਲਈ ਵੀ ਜ਼ਿੰਮੇਵਾਰ ਨਹੀਂ ਠਹਿਰਾਇਆ ਅਤੇ ਆਪਣੇ ਮਾਂ ਪਿਓ ਤੋਂ ਆਪਣੀ ਇਸ ਗਲਤੀ ਦੀ ਮੁਆਫ਼ੀ ਵੀ ਮੰਗੀ ਹੈ।
(For more news apart from student finished the Faha La Jeevan Lila In Khanna News in Punjabi, stay tuned to Rozana Spokesman)