Punjab School Education Board : 8ਵੀਂ ਜਮਾਤ ਦੇ ਵਿਗਿਆਨ ਦੇ ਪ੍ਰਸ਼ਨ-ਪੱਤਰ 'ਚ ਘੋਰ ਲਾਪ੍ਰਵਾਹੀ
Published : Feb 21, 2026, 6:36 am IST
Updated : Feb 21, 2026, 9:44 am IST
SHARE ARTICLE
8th class science question paper  News
8th class science question paper News

    ਪੰਜਾਬੀ ਮਾਧਿਅਮ ਦੇ ਪ੍ਰਸ਼ਨ-ਪੱਤਰ ਵਿਚੋਂ 15 ਅੰਕਾਂ ਦੇ ਪ੍ਰਸ਼ਨ ਗ਼ਾਇਬ

 

  •     ਪ੍ਰੀਖਿਆ ਕੇਂਦਰਾਂ ਦੇ ਸਟਾਫ਼ ਨੂੰ ਪਈਆਂ ਭਾਜੜਾਂ, ਬੋਲ ਕੇ ਲਿਖਵਾਏ ਪ੍ਰਸ਼ਨ

ਮੋਹਾਲੀ (ਸਤਵਿੰਦਰ ਧੜਾਕ) : ਪੰਜਾਬ ਸਕੂਲ ਸਿਖਿਆ ਬੋਰਡ ਵਲੋਂ ਸ਼ੁਕਰਵਾਰ ਨੂੰ ਲਈ ਗਈ ਅੱਠਵੀਂ ਜਮਾਤ ਦੀ ਵਿਗਿਆਨ ਵਿਸ਼ੇ ਦੀ ਪ੍ਰੀਖਿਆ ਨੇ ਬੋਰਡ ਅਧਿਕਾਰੀਆਂ ਦੀ ਕਾਰਜਸ਼ੈਲੀ ’ਤੇ ਵੱਡੇ ਸਵਾਲ ਖੜੇ ਕਰ ਦਿਤੇ ਹਨ। ਪ੍ਰੀਖਿਆ ਦੌਰਾਨ ਉਸ ਵੇਲੇ ਭਾਜੜ ਮਚ ਗਈ ਜਦੋਂ ਡਿਊਟੀ ਸਟਾਫ਼ ਨੇ ਦੇਖਿਆ ਕਿ ਤਿੰਨ-ਭਾਸ਼ਾਈ ਪ੍ਰਸ਼ਨ-ਪੱਤਰ ਵਿਚ ਪੰਜਾਬੀ ਮਾਧਿਅਮ ਦੇ ਪ੍ਰਸ਼ਨ-ਪੱਤਰ ਵਿਚੋਂ ਕਈ ਅਹਿਮ ਸਵਾਲ ਗ਼ਾਇਬ ਸਨ। ਪੰਜਾਬੀ ਮਾਧਿਅਮ ਵਿਚ ਛਪੇ ਪ੍ਰਸ਼ਨ-ਪੱਤਰ ਵਿਚ ਪ੍ਰਸ਼ਨ ਨੰਬਰ 28, 29 ਅਤੇ 30 ਜੋ ਕਿ ਪੰਜ-ਪੰਜ ਅੰਕਾਂ ਵਾਲੇ ਸਨ, ਛਾਪੇ ਹੀ ਨਹੀਂ ਗਏ। ਇਨ੍ਹਾਂ ਪ੍ਰਸ਼ਨਾਂ ਵਿਚ ਅੰਦਰੂਨੀ ਛੋਟ ਸੀ ਜਿਸ ਕਾਰਨ ਨਾ ਛਪਣ ਵਾਲੇ ਕੁੱਲ 6 ਪ੍ਰਸ਼ਨ ਬਣਦੇ ਹਨ। ਐਨੇ ਪ੍ਰਸ਼ਨਾਂ ਦਾ ਇਸ ਤਰ੍ਹਾਂ ਪੰਜਾਬੀ ਮਾਧਿਅਮ ਵਾਲੇ ਪ੍ਰਸ਼ਨ ਪੱਤਰਾਂ ਵਿਚ ਨਾ ਛਪਣਾ ਪ੍ਰਸ਼ਨ-ਪੱਤਰ ਤਿਆਰ ਕਰਨ ਵਾਲੀ ਟੀਮ ਦੀ ਕਾਰਜ ਕੁਸ਼ਲਤਾ ਉਪਰ ਵੱਡਾ ਸਵਾਲ ਪੈਦਾ ਕਰਦਾ ਹੈ।

ਭਾਵੇਂ ਅਜਿਹਾ ਕਰ ਕੇ ਸਿਖਿਆ ਬੋਰਡ ਨੇ ਅਪਣਾ ਬੁੱਤਾ ਸਾਰ ਲਿਆ ਪਰ ਇਸ ਨਾਲ ਕਈ ਪ੍ਰਸ਼ਨ ਖੜ੍ਹੇ ਹੁੰਦੇ ਹਨ। ਕਾਨੂੰਨ ਅਨੁਸਾਰ ਪ੍ਰੀਖਿਆ ਵਿਚ ਨਿਗਰਾਨ ਅਮਲੇ ਦਾ ਬੱਚਿਆਂ ਨਾਲ ਕਿਸੇ ਵੀ ਕਿਸਮ ਦੀ ਗੱਲ ਕਰਨਾ ਅਤੇ ਸੋਸ਼ਲ ਮੀਡੀਆਂ ‘ਤੇ ਪ੍ਰਸ਼ਨ-ਪੱਤਰ ਸਾਂਝਾ ਕਰਨਾ ਵਰਜਿਤ ਹੁੰਦਾ ਹੈ। ਪ੍ਰੀਖਿਆ ਕੇਂਦਰਾਂ ਵਿਚ ਇਸ ਤਰ੍ਹਾਂ ਇਕੱਲੇ-ਇਕੱਲੇ ਕਮਰੇ ਵਿਚ ਬੋਲ ਕੇ ਕੁਝ ਲਿਖਵਾਉਣਾ ਵੀ ਵਰਜਿਤ ਹੁੰਦਾ ਹੈ। ਪੰਜਾਬ ਸਕੂਲ ਸਿਖਿਆ ਬੋਰਡ ਦੇ ਚੇਅਰਮੈਨ ਡਾ. ਅਮਰਪਾਲ ਸਿੰਘ ਨੇ ਕਿਹਾ ਕਿ ਇਸ ਬਾਬਤ ਬੋਰਡ ਨੇ ਪਹਿਲਾਂ ਹੀ ਪ੍ਰਬੰਧ ਕਰ ਲਏ ਸਨ ਜੇਕਰ ਉੱਤਰ ਪਤਰੀਆਂ ਵਿਚ ਵਿਦਿਆਰਥੀਆਂ ਨੂੰ ਕੋਈ ਸਮੱਸਿਆ ਦਾ ਸਾਹਮਣਾ ਕਰਨਾ ਪਿਆ ਤਾਂ ਇਸ ਬਾਰੇ ਨਿਯਮਾਂ ਅਨੁਸਾਰ ਫ਼ੈਸਲੇ ਲੈ ਲਏ ਜਾਣਗੇ।

ਸੋਸ਼ਲ ਮੀਡੀਆ ਰਾਹੀਂ ਭੇਜੇ ਗਏ ਸਵਾਲ
ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਪੰਜਾਬ ਸਕੂਲ ਸਿਖਿਆ ਬੋਰਡ ਦੇ ਉੱਚ ਅਧਿਕਾਰੀਆਂ ਨੇ ਕਾਹਲੀ ਵਿਚ ਪ੍ਰੀਖਿਆ ਕੇਂਦਰਾਂ ਦੇ ਸੁਪਰਡੈਂਟਾਂ ਨੂੰ ਛਪਣੋ ਰਹਿ ਗਏ ਪ੍ਰਸ਼ਨ ਵਟਸਐਪ ਉਤੇ ਭੇਜੇ। ਕਈ ਕੇਂਦਰਾਂ ਵਿਚ ਅਧਿਆਪਕਾਂ ਨੇ ਬਲੈਕਬੋਰਡ ’ਤੇ ਸਵਾਲ ਲਿਖੇ, ਜਿਸ ਕਾਰਨ ਵਿਦਿਆਰਥੀਆਂ ਦਾ 20 ਤੋਂ 30 ਮਿੰਟ ਦਾ ਕੀਮਤੀ ਸਮਾਂ ਬਰਬਾਦ ਹੋਇਆ। ਦੂਰ-ਦਰਾਡੇ ਦੇ ਪੇਂਡੂ ਖੇਤਰਾਂ ਵਿਚ ਇੰਟਰਨੈੱਟ ਦੀ ਸਮੱਸਿਆ ਕਾਰਨ ਕਈ ਬੱਚਿਆਂ ਤਕ ਇਹ ਸਵਾਲ ਪਹੁੰਚ ਹੀ ਨਹੀਂ ਸਕੇ। ਭਾਵੇਂ ਅਜਿਹਾ ਕਰ ਕੇ ਸਿੱਖਿਆ ਬੋਰਡ ਨੇ ਅਪਣਾ ਬੁੱਤਾ ਸਾਰ ਲਿਆ ਪਰ ਇਸ ਨਾਲ ਕਈ ਪ੍ਰਸ਼ਨ ਖੜੇ ਹੁੰਦੇ ਹਨ। 

ਪ੍ਰਸ਼ਨ–ਪੱਤਰ ਦੇ ਕਈ ਸ਼ਬਦਾਂ ’ਚ ਹੇਰ–ਫੇਰ
ਇੰਨਾ ਹੀ ਨਹੀਂ, ਪ੍ਰਸ਼ਨ ਨੰਬਰ 28 ਵਿਚ ਅੰਗਰੇਜ਼ੀ ਵਿਚ ‘ਕੋਲਾ (ਕੋਲ)’ ਜਦ ਕਿ ਹਿੰਦੀ ਵਿਚ ਕੋਕ ਲਿਖਿਆ ਹੈ। ਵਿਗਿਆਨ ਦੇ ਅਧਿਆਪਕ ਦਸਦੇ ਹਨ ਕਿ ‘ਕੋਲ’ ਅਤੇ ‘ਕੋਕ’ ਦੋ ਅਲੱਗ-ਅਲੱਗ ਵਸਤਾਂ ਹਨ ਅਤੇ ਦੋਵੇਂ ਹੀ ਅੱਠਵੀਂ ਵਿਚ ਪੜ੍ਹਾਈਆਂ ਜਾ ਰਹੀਆਂ ਹਨ। ਪੰਜਾਬੀ ਅਨੁਵਾਦ ਕਰ ਕੇ ਲਿਖਵਾਉਂਦੇ ਸਮੇਂ ਕਿਹੜੇ ਨਿਗਰਾਨ ਸਟਾਫ਼ ਨੇ ‘ਕੋਲ’ ਲਿਖਵਾਇਆ ਹੋਵੇਗਾ ਤੇ ਕਿਹੜੇ ਨੇ ‘ਕੋਕ’ ਇਸ ਨਾਲ ਪੰਜ ਨੰਬਰ ਦਾ ਸਿੱਧਾ-ਸਿੱਧਾ ਨੁਕਸਾਨ ਵਿਦਿਆਰਥੀਆਂ ਨੂੰ ਝੱਲਣਾ ਪਵੇਗਾ।
 

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM

ਚੰਡੀਗੜ੍ਹ 'ਚ ਲੱਗੇ ਗੁਲਾਬ ਮੇਲੇ 'ਚ ਲੱਗੀਆਂ ਰੌਣਕਾਂ, ਹਿਮਾਚਲ ਦੇ ਸੱਭਿਆਚਾਰਕ ਨਾਚ ਦਾ ਲੋਕਾਂ ਨੇ ਲਿਆ ਲੁਤਫ਼,

22 Feb 2026 1:37 PM

ਕੰਜ਼ਿਊਮਰ ਕੋਰਟਾਂ 'ਚ ਬੇਹੱਦ ਜ਼ਿਆਦਾ ਖ਼ਾਲੀ ਅਸਾਮੀਆਂ ! ਸਟਾਫ਼ ਦੀ ਕਮੀ ਤੇ ਲੋੜੀਂਦਾ ਸਹੂਲਤਾਂ ਦੀ ਘਾਟ ਨੂੰ ਲੈ ਕੇ ਵਕ.

21 Feb 2026 3:02 PM

"ਬਾਦਲ ਖਾ ਗਿਆ ਗੋਲਕਾਂ ਤੇ SGPC ਦੀ ਜ਼ਮੀਨ ਦੇ ਪੈਸੇ"

21 Feb 2026 3:00 PM

'ਜਨਮ ਲੈਂਦੇ ਹੀ ਇੱਕ ਸਿੰਘ ਦਾ ਸ਼ਸਤਰਾਂ ਨਾਲ਼ ਪੈ ਜਾਂਦਾ ਹੈ ਪਿਆਰ'

20 Feb 2026 1:32 PM
Advertisement