
-27ਤੋ 31 ਮਾਰਚ ਤੱਕ ਅਡਾਨੀ ਦੀ ਖੁਸ਼ਕ ਬੰਦਰਗਾਹ ਦੇ ਘਿਰਾਓ ਦਾ ਐਲਾਨ
ਸੁਨਾਮ/ ਸੰਗਰੂਰ -- ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਤੇ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਸੱਦੇ 'ਤੇ ਅੱਜ ਸ਼ਹੀਦ ਊਧਮ ਦੀ ਜਨਮ ਭੂੰਮੀ ਸੁਨਾਮ ਵਿਖੇ ਦਹਿ ਹਜ਼ਾਰਾਂ ਕੁੜੀਆਂ ਸਮੇਤ ਨੌਜਵਾਨਾਂ ਦੇ ਆਏ ਜਨ ਸੈਲਾਬ ਵੱਲੋਂ 23 ਮਾਰਚ ਦੇ ਸ਼ਹੀਦਾਂ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਖੇਤੀ ਕਾਨੂੰਨਾਂ ਤੇ ਸਾਮਰਾਜੀ ਹੱਲੇ ਖਿਲਾਫ ਮੂਹਰਲੀਆ ਕਤਾਰਾਂ 'ਚ ਹੋ ਕੇ ਜੂਝਣ ਦਾ ਐਲਾਨ ਕੀਤਾ ਗਿਆ। ਸਮਾਗਮ ਦੀ ਸ਼ੁਰੂਆਤ ਸਮੂਹ ਨੌਜਵਾਨਾਂ ਵੱਲੋਂ ਖੜ੍ਹੇ ਹੋ ਕੇ ਸ਼ਹੀਦਾਂ ਦੇ ਸਨਮੁੱਖ ਹੁੰਦਿਆਂ ਸਮੂਹਿਕ ਰੂਪ 'ਚ ਪੜੇ ਗੲੇ ਅਹਿਦਨਾਮੇ ਦੇ ਨਾਲ ਕੀਤੀ ਗਈ।
farmer protestਨੌਜਵਾਨ ਆਗੂ ਗੁਰਪ੍ਰੀਤ ਕੌਰ ਬਰਾਸ ਵੱਲੋ ਸਟੇਜ ਤੋਂ ਪੜੇ ਗਏ ਇਸ ਅਹਿਦਨਾਮੇ ਨਾਲ ਆਪਣੀ ਅਵਾਜ਼ ਮਿਲਾਉਂਦਿਆਂ ਸਮੂਹ ਨੌਜਵਾਨਾਂ ਨੇ ਇੱਕ ਅਵਾਜ਼ 'ਚ ਕਿਹਾ ਕਿ ,"ਅਸੀਂ ਐਲਾਨ ਕਰਦੇ ਹਾਂ ਕਿ ਨੌਜਵਾਨਾਂ ਦੇ ਬਸੰਤੀ ਕਾਫਲੇ ਸਾਮਰਾਜੀ ਕਾਰਪੋਰੇਟਸ਼ਾਹੀ ਅਤੇ ਇਸਦੇ ਜੋਟੀਦਾਰਾਂ ਦੇ ਹੱਲੇ ਖਿਲਾਫ ਆਪਣੇ ਕਿਸਾਨਾਂ ਅਤੇ ਲੋਕਾਂ ਦੇ ਹੱਕੀ ਸੰਘਰਸ਼ ਦੀਆਂ ਕਤਾਰਾਂ 'ਚ ਤਨਦੇਹੀ ਨਾਲ ਡਟੇ ਰਹਿਣਗੇ। ਆਪਣੇ ਸ਼ਹੀਦਾਂ ਦੀਆਂ ਸਾਮਰਾਜਵਾਦ ਅਤੇ ਫਿਰਕਾਪ੍ਰਸਤੀ ਵਿਰੋਧੀ ਰਵਾਇਤਾਂ ਨੂੰ ਬੁਲੰਦ ਰੱਖਾਂਗੇ ਅਤੇ ਸ਼ਹੀਦਾਂ ਤੋਂ ਪ੍ਰੇਰਨਾ ਲੈਕੇ ਹਰ ਭਟਕਣ ਖਿਲਾਫ ਕੰਧ ਬਣਕੇ ਖੜਾਂਗੇ।"
photoਇਸ ਮੌਕੇ ਨੌਜੁਆਨ ਕਿਸਾਨ ਆਗੂ ਜਗਤਾਰ ਸਿੰਘ ਕਾਲਾਝਾੜ ਨੇ ਆਪਣੇ ਸੰਬੋਧਨ ਦੌਰਾਨ ਆਖਿਆ ਕਿ ਦੇਸ਼ ਨੂੰ ਸਾਮਰਾਜੀ ਗ਼ੁਲਾਮੀ ਤੋਂ ਮੁਕਤ ਕਰਾਉਣ ਲਈ ਜਾਨਾਂ ਕੁਰਬਾਨ ਵਾਲੇ ਸ਼ਹੀਦ ਭਗਤ ਸਿੰਘ ਤੇ ਉਹਨਾਂ ਦੇ ਸਾਥੀਆਂ ਦੀਆਂ ਸ਼ਹਾਦਤਾਂ,ਰਾਹ ਤੇ ਪ੍ਰੋਗਰਾਮ ਅੱਜ ਵੀ ਲੁੱਟ ਜ਼ਬਰ ਤੋਂ ਮੁਕਤੀ ਲਈ ਜੂਝਦੇ ਲੋਕਾਂ ਤੇ ਨੌਜਵਾਨਾਂ ਲਈ ਪ੍ਰੇਰਨਾ ਦਾ ਸਰੋਤ ਹਨ। ਉਹਨਾਂ ਆਖਿਆ ਕਿ ਸੰਨ ਸੰਤਾਲੀ 'ਚ ਹੋਈ ਸਤਾ ਬਦਲੀ ਦੇ 74 ਵਰਿਆਂ ਬਾਅਦ ਵੀ ਦੇਸ਼ ਦੇ ਲੋਕ ਸਾਮਰਾਜੀ ਤਾਕਤਾਂ ਅਤੇ ਉਨ੍ਹਾਂ ਦੇ ਸਥਾਨਕ ਜੋਟੀਦਾਰਾਂ ਜਗੀਰਦਾਰਾਂ ਤੇ ਸਰਮਾਏਦਾਰਾਂ ਦੀ ਅੰਨ੍ਹੀ ਲੁੱਟ ਦਾ ਸੰਤਾਪ ਹੰਢਾ ਰਹੇ ਹਨ।
farmer protestਉਹਨਾਂ ਆਖਿਆ ਕਿ ਮੋਦੀ ਸਰਕਾਰ ਵਲੋਂ ਇਸ ਅੰਨੀ ਲੁੱਟ ਨੂੰ ਹੀ ਹੋਰ ਤੇਜ਼ ਕਰਨ ਲਈ ਖੇਤੀ ਕਾਨੂੰਨ ਲਿਆਂਦੇ ਗਏ ਹਨ ਜ਼ੋ ਪਹਿਲਾਂ ਹੀ ਬੇਰੁਜ਼ਗਾਰੀ ਤੇ ਬੇਵੁੱਕਤੀ ਦਾ ਸੰਤਾਪ ਹੰਢਾਉਂਦੇ ਨੌਜਵਾਨਾਂ ਨੂੰ ਹੋਰ ਵੀ ਗੰਭੀਰ ਸੰਕਟ ਮੂੰਹ ਧੱਕਣ,ਕਿਸਾਨਾਂ ਦੀਆਂ ਜ਼ਮੀਨਾਂ ਹਥਿਆਉਣ ਅਤੇ ਕਰਜ਼ੇ ਤੇ ਖੁਦਕੁਸ਼ੀਆਂ ਵਰਗੀਆਂ ਸਮੱਸਿਆਵਾਂ ਨੂੰ ਹੋਰ ਡੂੰਘਾ ਕਰਨਗੇ। ਉਹਨਾਂ ਆਖਿਆ ਕਿ ਪੰਜਾਬ ਦਾ ਨੌਜਵਾਨ ਇਹਨਾਂ ਕਾਨੂੰਨਾਂ ਰਾਹੀਂ ਬੋਲੇ ਸਾਮਰਾਜੀ ਹੱਲੇ ਨੂੰ ਸਮਝਕੇ ਇਸਦਾ ਟਾਕਰਾ ਕਰਨ ਲਈ ਸੰਘਰਸ਼ ਦੀਆਂ ਅਗਲੀਆਂ ਕਤਾਰਾਂ 'ਚ ਹੋਕੇ ਜੂਝ ਰਿਹਾ ਹੈ।
photoਉਹਨਾਂ ਆਖਿਆ ਕਿ ਖੇਤੀ ਕਾਨੂੰਨਾਂ ਖਿਲਾਫ਼ ਪੰਜਾਬ ਤੋਂ ਸ਼ੁਰੂ ਹੋਕੇ ਦੇਸ਼ ਵਿਦੇਸ਼ ਦੇ ਲੋਕਾਂ ਦੀ ਵਿਆਪਕ ਹਮਾਇਤ ਸਦਕਾ ਦਿਨੋਂ ਦਿਨ ਵਧ ਰਹੇ ਕਿਸਾਨ ਸੰਘਰਸ਼ ਨੂੰ ਮੋਦੀ ਸਰਕਾਰ ਵਲੋਂ ਬਲ ਤੇ ਛਲ ਦੀ ਨੀਤੀ 'ਤੇ ਚੱਲਦਿਆਂ 26 ਜਨਵਰੀ ਨੂੰ ਫ਼ਿਰਕੂ ਅਨਸਰਾਂ ਨਾਲ ਤਾਲਮੇਲ ਕਰਦਿਆਂ ਕਿਸਾਨ ਘੋਲ ਨੂੰ ਲੀਹੋਂ ਲਾਹੁਣ ਦੇ ਖੋਟੇ ਮਨਸੂਬਿਆਂ ਨੂੰ ਨੌਜਵਾਨਾਂ ਤੇ ਕਿਸਾਨਾਂ ਮਜ਼ਦੂਰਾਂ ਨੇ ਇੱਕ ਵਾਰ ਮਾਤ ਦਿੱਤੀ ਹੈ।