
ਰੈਲੀ ਵਿਚ ਸ਼ਾਮਿਲ ਹੋਣ ਲਈ ਸੈਂਕੜੇ ਬੱਸਾਂ ਤੇ ਗੱਡੀਆਂ ਦੇ ਕਾਫ਼ਲੇ ਨਾਲ ਰਵਾਨਾ ਹੋਏ।
ਬਾਘਾ ਪੁਰਾਣਾ - ਖੇਤੀ ਕਾਨੂੰਨਾਂ ਕਾਰਨ ਜਿੱਥੇ ਦੇਸ਼ ਭਰ ਦੇ ਕਿਸਾਨ ਦਿੱਲੀ ਦੀਆਂ ਵੱਖ-ਵੱਖ ਹੱਦਾਂ 'ਤੇ ਬੈਠੇ ਹਨ ਉੱਥੇ ਹੀ ਇਹਨਾਂ ਕਾਨੂੰਨਾਂ ਨੇ ਪੰਜਾਬ ਦੀ ਸਿਆਸਤ 'ਚ ਵਿੱਚ ਗਰਮੀ ਲਿਆਂਦੀ ਹੋਈ ਹੈ। ਇਸ ਦੇ ਚਲਦੇ ਮੋਗਾ ਵਿਚ ਵੀ ਕਿਸਾਨ ਮਹਾਂ ਪੰਚਾਇਤ 21 ਮਾਰਚ ਨੂੰ ਆਯੋਜਿਤ ਕੀਤੀ ਜਾ ਰਹੀ ਹੈ। ਮੋਗਾ 'ਚ ਅੱਜ ਹੋਣ ਵਾਲੀ ਮਹਾਂਪੰਚਾਇਤ 'ਚ ਦਿੱਲੀ ਦੇ ਮੁੱਖ ਮੰਤਰੀ ਤੇ ਆਪ ਦੇ ਕਨਵੀਨਰ ਅਰਵਿੰਦਰ ਕੇਜਰੀਵਾਲ ਰੈਲੀ ਨੂੰ ਸੰਬੋਧਨ ਕਰਨਗੇ। ਭਗਵੰਤ ਮਾਨ ਦੀ ਮੰਨੀਏ ਤਾਂ ਇਹ ਮਹਾਂਪੰਚਾਇਤ ਪੰਜਾਬ ਦੇ ਕਿਸਾਨਾਂ ਦੇ ਜੋਸ਼-ਜਜ਼ਬੇ ਨੂੰ ਹੋਰ ਚੜ੍ਹਦੀ ਕਲਾ 'ਚ ਕਰੇਗੀ।
Kisan Maha Sammelan
ਇਸ ਦੇ ਚਲਦੇ ਆਮ ਆਦਮੀ ਪਾਰਟੀ ਹਲਕਾ ਅਮਲੋਹ ਦੇ ਮੁੱਖ ਆਗੂ ਗੁਰਿੰਦਰ ਸਿੰਘ ਗੈਰੀ ਬੜਿੰਗ ਅੱਜ ਹਲਕਾ ਅਮਲੋਹ ਤੋਂ ਆਪਣੇ ਹਜ਼ਾਰਾਂ ਸਮਰਥਕਾਂ ਨਾਲ਼ ਬਾਘਾ ਪੁਰਾਣਾ ਵਿਖੇ ਹੋ ਰਹੀ ਰੈਲੀ ਵਿਚ ਸ਼ਾਮਿਲ ਹੋਣ ਲਈ ਸੈਂਕੜੇ ਬੱਸਾਂ ਤੇ ਗੱਡੀਆਂ ਦੇ ਕਾਫ਼ਲੇ ਨਾਲ ਰਵਾਨਾ ਹੋਏ।
jatha farmer
ਇਸ ਦੇ ਨਾਲ ਹੀ ਆਮ ਆਦਮੀ ਪਾਰਟੀ ਵੱਲੋਂ ਅੱਜ ਕਿਸਾਨਾਂ ਦੇ ਹੱਕ ਵਿੱਚ ਕੀਤੇ ਜਾ ਰਹੇ ਕਿਸਾਨ ਮਹਾ ਸੰਮੇਲਨ ਵਿੱਚ ਸ਼ਾਮਲ ਹੋਣ ਲਈ ਹਲਕਾ ਪੱਟੀ ਤੋਂ ਆਮ ਆਦਮੀ ਪਾਰਟੀ ਦਾ ਵੱਡਾ ਜਥਾ ਸੀਨੀਅਰ ਆਗੂ ਰਣਜੀਤ ਸਿੰਘ ਚੀਮਾ ਦੀ ਅਗਵਾਈ ਹੇਠ ਹਰੀਕੇ ਪੱਤਣ ਤੋਂ ਬਾਘਾਪੁਰਾਣਾ ਲਈ ਰਵਾਨਾ ਹੋਇਆ।