
ਪਾਕਿ : ਚੀਨ ਦਾ ਕੋਰੋਨਾ ਟੀਕਾ ਲੈਣ ਤੋਂ ਬਾਅਦ ਇਮਰਾਨ ਖ਼ਾਨ ਦੀ ਕੋਰੋਨਾ ਰੀਪੋਰਟ ਆਈ ਪਾਜ਼ੇਟਿਵ
ਇਸਲਾਮਾਬਾਦ, 20 ਮਾਰਚ : ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੀ ਕੋਰੋਨਾ ਵਾਇਰਸ ਰੀਪੋਰਟ ਪਾਜ਼ੇਟਿਵ ਆਈ ਹੈ। ਰੀਪੋਰਟ ਪਾਜ਼ੇਟਿਵ ਆਉਣ ਤੋਂ ਬਾਅਦ ਪਾਕਿ ਪੀਐਮ ਘਰ ਵਿਚ ਹੀ ਇਕਾਂਤਵਾਸ ਹੋਏ ਹਨ। ਸਿਹਤ ਮਾਮਲਿਆਂ ਬਾਰੇ ਪਾਕਿਸਤਾਨੀ ਪ੍ਰਧਾਨ ਮੰਤਰੀ ਦੇ ਵਿਸ਼ੇਸ਼ ਸਹਾਇਕ ਫੈਸਲ ਸੁਲਤਾਨ ਨੇ ਇਹ ਜਾਣਕਾਰੀ ਸਾਂਝੀ ਕੀਤੀ ਹੈ। ਇਮਰਾਨ ਖ਼ਾਨ ਨੇ 18 ਮਾਰਚ ਨੂੰ ਚੀਨ ਦੇ ਕੋਰੋਨਾ ਟੀਕੇ ਸਿਨੋਫਾਰਮ ਦੀ ਪਹਿਲੀ ਖੁਰਾਕ ਲਈ ਸੀ। ਇਹ ਇਕਲੌਤਾ ਟੀਕਾ ਹੀ ਪਾਕਿਸਤਾਨ ਵਿਚ ਉਪਲਬਧ ਹੈ, ਜਿਸ ਦੀਆਂ 5 ਲੱਖ ਖੁਰਾਕਾਂ ਚੀਨ ਵਲੋਂ ਦਾਨ ਕੀਤੀਆਂ ਗਈਆਂ ਹਨ। (ਪੀਟੀਆਈ)