ਪੰਜਾਬ ਵਿਚ ਸਾਰੀਆਂ 117 ਸੀਟਾਂ ’ਤੇ ਇਕੱਲੇ ਚੋਣ ਲੜਾਂਗੇ : ਮਿੱਤਲ
Published : Mar 21, 2021, 12:39 am IST
Updated : Mar 21, 2021, 12:39 am IST
SHARE ARTICLE
image
image

ਪੰਜਾਬ ਵਿਚ ਸਾਰੀਆਂ 117 ਸੀਟਾਂ ’ਤੇ ਇਕੱਲੇ ਚੋਣ ਲੜਾਂਗੇ : ਮਿੱਤਲ

ਚੰਡੀਗੜ੍ਹ, 20 ਮਾਰਚ (ਜੀ.ਸੀ. ਭਾਰਦਵਾਜ) : ਪੰਜਾਬ ਵਿਚ ਪਾਰਟੀ ਮਾਮਲਿਆਂ ਦੇ ਇੰਚਾਰਜ ਬੀਜੇਪੀ ਦੇ ਸੀਨੀਅਰ ਨੇਤਾ ਦੁਸ਼ਿਅੰਤ ਗੌਤਮ ਦੀ ਪ੍ਰਧਾਨਗੀ ਵਿਚ ਅੱਜ ਪਾਰਟੀ ਦੇ ਮੁੱਖ ਦਫ਼ਤਰ ਸੈਕਟਰ 37 ਵਿਚ 2 ਘੰਟੇ ਚਲੀ ਕੋਰ ਗਰੁਪ ਦੀ ਬੈਠਕ ’ਚ ਅਹਿਮ ਫ਼ੈਸਲੇ ਲਏ ਗਏ ਜਿਨ੍ਹਾਂ ਵਿਚ ਪਾਰਟੀ ਦੀਆਂ ਸਿਆਸੀ ਗਤੀਵਿਧੀਆਂ ਨੂੰ ਤੇਜ਼ ਕਰਨਾ ਵਿਧਾਨ ਸਭਾ ਦੀਆਂ ਸਾਰੀਆਂ 117 ਸੀਟਾਂ ਲਈ ਇਕੱਲਿਆਂ ਲੜਨਾ, ਉਮੀਦਵਾਰਾਂ ਦੀ ਨਿਸ਼ਾਨਦੇਹੀ ਕਰਨਾ ਅਤੇ ਪਾਰਟੀ ਦੇ ਅਹੁਦੇਦਾਰਾਂ ਤੇ ਸੰਭਾਵੀ ਉਮੀਦਵਾਰਾਂ ਵਿਚ ਅੰਤਰ ਰੱਖਣ ਲਈ ਅਨੁਸ਼ਾਸਨੀ ਢੰਗ ਨਾਲ ਨਿਯਮ ਤਿਆਰ ਕਰਨਾ ਸ਼ਾਮਲ ਹੈ ਕਿਉਂਕਿ ਬੀਜੇਪੀ ਪੰਜਾਬ ਦੇ 70 ਸਾਲਾ ਸਿਆਸੀ ਇਤਿਹਾਸ ਵਿਚ ਪਹਿਲੀ ਵਾਰ ਇਕੱਲਿਆਂ ਵਿਧਾਨ ਸਭਾ 2022 ਚੋਣਾਂ ਲੜ ਰਹੀ ਹੈ, ਇਸ ਕਰ ਕੇ ਵਰਕਰਾਂ ਵਿਚ ਜੋਸ਼ ਪੈਦਾ ਕਰਨ ਦੇ ਨਿਵੇਕਲੇ ਢੰਗਾਂ ਬਾਰੇ ਵੀ ਕੋਰ ਕਮੇਟੀ ਨੇ ਅੱਜ ਸੁਝਾਅ ਦਿਤੇ। 
ਮੀਟਿੰਗ ਤੋਂ ਬਾਅਦ ਸੀਨੀਅਰ ਬੀਜੇਪੀ ਨੇਤਾ ਅਤੇ 3 ਵਾਰ ਵਿਧਾਇਕ ਤੇ ਦੋ ਵਾਰ ਅਕਾਲੀ-ਬੀਜੇਪੀ ਸਰਕਾਰ ਵਿਚ ਮੰਤਰੀ ਰਹੇ ਮਦਨ ਮੋਹਨ ਮਿੱਤਲ ਨੇ ਦਸਿਆ ਕਿ ਅੱਜ ਦੀ ਬੈਠਕ ਵਿਚ ਚਰਚਾ ਕੀਤੇ ਮੁੱਦਿਆਂ ਤੇ ਨੁਕਤਿਆਂ ਨੂੰ ਭਲਕੇ 200 ਮੈਂਬਰੀ ਵਰਕਿੰਗ ਕਮੇਟੀ ਬੈਠਕ ਵਿਚ ਪ੍ਰੈਕਟੀਕਲ ਸ਼ਕਲ ਦਿਤੀ ਜਾਵੇਗੀ। ਵਰਕਿੰਗ ਕਮੇਟੀ ਬੈਠਕ ਸਵੇਰੇ 10 ਵਜੇ ਸ਼ੁਰੂ ਹੋ ਕੇ ਪੂਰਾ ਦਿਨ ਚੱਲੇਗੀ।
81 ਸਾਲਾ ਸੀਨੀਅਰ ਨੇਤਾ ਨੇ ਇਹ ਵੀ ਕਿਹਾ ਕਿ ਕਾਂਗਰਸ ਤੇ ਹੋਰ ਵਿਰੋਧੀ 
ਪਾਰਟੀਆਂ ਵਲੋਂ ਗਲਤ ਢੰਗਾਂ ਨਾਲ ਉਤਸ਼ਾਹਤ ਕੀਤੇ ਕਿਸਾਨੀ ਅੰਦੋਲਨ ਨੇ ਬੀਜੇਪੀ ਵਿਰੁਧ ਕੂੜ ਪ੍ਰਚਾਰ ਬਹੁਤ ਕੀਤਾ ਹੈ ਜਿਸ ਦਾ ਮੁਕਾਬਲਾ ਅਗਲੇ ਮਹੀਨੇ ਤੋਂ ਸ਼ਾਂਤਮਈ ਤੇ ਜੋਸ਼ ਭਰੇ ਅੰਦਾਜ਼ ਵਿਚ ਪੰਜਾਬ ਦੇ ਸ਼ਹਿਰੀ ਤੇ ਪੇਂਡੂ ਇਲਾਕਿਆਂ ਵਿਚ ਦੇਣਾ ਸ਼ੁਰੂ ਕੀਤਾ ਜਾਵੇਗਾ। ਅੱਜ ਦੀ ਅਹਿਮ ਬੈਠਕ ਵਿਚ ਇੰਚਾਰਜ ਦੁਸ਼ਿਅੰਤ ਗੌਤਮ ਤੋਂ ਇਲਾਵਾ ਪ੍ਰਧਾਨ ਅਸ਼ਵਨੀ ਸ਼ਰਮਾ, ਅਵਿਨਾਸ਼ ਖੰਨਾ, ਮਦਨ ਮੋਹਨ ਮਿੱਤਲ, ਕੇਂਦਰੀ ਮੰਤਰੀ ਸੋਮ ਪ੍ਰਕਾਸ਼, ਮਨੋਰੰਜਨ ਕਾਲੀਆ, ਤੀਕਸ਼ਣ ਸੂਦ, ਇਕਬਾਲ ਸਿੰਘ ਲਾਲਪੁਰਾ, ਨਰਿੰਦਰ ਸਿੰਘ, ਰਾਜੇਸ਼ ਬਾਘਾ, ਸੁਭਾਸ਼ ਸ਼ਰਮਾ, ਤਰੁਣ ਚੁੱਘ ਤੇ ਹੋਰ ਉੱਘੇ ਮੈਂਬਰ ਸ਼ਾਮਲ ਸਨ।
 

SHARE ARTICLE

ਏਜੰਸੀ

Advertisement

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM

PM ਮੋਦੀ ਦੀ ਪੰਜਾਬ ਫੇਰੀ 'ਤੇ ਬਝੀਆਂ ਆਸਾਂ, ਸਪੀਕਰ ਸੰਧਵਾਂ ਨੇ PM ਮੋਦੀ ਨੂੰ ਲਿਖੀ ਚਿੱਠੀ

01 Feb 2026 3:19 PM

ਰੋਹਿਤ ਸ਼ੇੱਟੀ ਦੇ ਘਰ ਬਾਹਰ ਚੱਲੀਆਂ ਅੰਨ੍ਹੇਵਾਹ ਗੋਲੀਆਂ, ਫੈਲੀ ਦਹਿਸ਼ਤ, ਮੌਕੇ 'ਤੇ ਪਹੁੰਚੀ ਮੁੰਬਈ ਪੁਲਿਸ ਤੇ ਫੋਰੈਂਸਿਕ ਟੀਮ

01 Feb 2026 3:16 PM

'ਜ਼ਮੀਰ ਜਾਗਣ ਮਗਰੋਂ ਨਾ ਮੈਂ ਸਹੁਰਿਆਂ ਤੋਂ ਡਰੀ ਅਤੇ ਨਾ ਹੀ ਪੇਕਿਆਂ ਤੋਂ', ਕਿੰਨਾ ਔਖਾ ਸੀ ਪੰਜਾਬੀ ਗਾਇਕਾ ਸੁੱਖੀ ਬਰਾੜ ਦੀ ਜ਼ਿੰਦਗੀ ਦਾ ਸਫ਼ਰ ?

31 Jan 2026 3:27 PM
Advertisement