26 ਮਾਰਚ ਤੱਕ ਲਾਗੂ ਰਹਿਣਗੇ ਹੁਕਮ
ਤਰਨਤਾਰਨ: ਤਰਨਤਾਰਨ ਵਿੱਚ ਅਮਨ ਤੇ ਕਾਨੂੰਨ ਦੀ ਵਿਵਸਥਾ ਨੂੰ ਬਰਕਰਾਰ ਰੱਖਣ ਲਈ ਜ਼ਿਲ੍ਹਾ ਮੈਜਿਸਟਰੇਟ ਨੇ ਤਰਨਤਾਰਨ ਵਿੱਚ ਧਾਰਾ 144 ਦੇ ਹੁਕਮ ਜਾਰੀ ਕੀਤੇ ਹਨ। ਤਰਨਤਾਰਨ ਵਿਖੇ ਪੰਜ ਜਾਂ ਪੰਜ ਤੋਂ ਵੱਧ ਵਿਅਕਤੀਆਂ ਦਾ ਇਕੱਠ ਕਰਨਾ, ਮੀਟਿੰਗਾਂ ਕਰਨ ਜਾਂ ਨਾਅਰੇ ਲਗਾਉਣ ਆਦਿ ਤੇ ਸਖਤ ਮਨਾਹੀ ਹੈ। ਦੱਸ ਦੇਈਏ ਕਿ ਤਰਨਤਾਰਨ ਮੈਜਿਸਟ੍ਰੇਟ ਰਿਸ਼ੀਪਾਲ ਨੇ ਇਹ ਨਿਰਦੇਸ਼ ਜਾਰੀ ਕੀਤੇ ਹਨ। ਇਹ ਹਦਾਇਤ 21 ਮਾਰਚ ਤੋਂ 26 ਮਾਰਚ ਤੱਕ ਲਾਗੂ ਰਹੇਗੀ।