Patiala News : ਪਟਿਆਲਾ 'ਚ ਵਿਆਹੁਤਾ ਨੇ ਕੀਤੀ ਖ਼ੁਦਕੁਸ਼ੀ, 2 ਸਾਲ ਪਹਿਲਾਂ ਹੋਇਆ ਸੀ ਵਿਆਹ
Published : Mar 21, 2024, 6:56 pm IST
Updated : Mar 21, 2024, 7:11 pm IST
SHARE ARTICLE
A married woman committed suicide in Patiala News in punjabi
A married woman committed suicide in Patiala News in punjabi

Patiala News: ਪੁਲਿਸ ਨੇ ਕਬਜ਼ੇ ਵਿਚ ਲਈ ਲਾਸ਼

A married woman committed suicide in Patiala News in punjabi: ਪਟਿਆਲਾ ਦੇ ਰਣਜੀਤ ਨਗਰ ਇਲਾਕੇ ਵਿਚ ਇਕ ਵਿਆਹੁਤਾ ਨੇ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ। ਮ੍ਰਿਤਕਾ ਦੀ ਪਛਾਣ ਤਮੰਨਾ ਵਜੋਂ ਹੋਈ ਹੈ, ਜਿਸ ਨੇ ਦੇਰ ਰਾਤ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ। ਪੁਲਿਸ ਨੇ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਪਰਿਵਾਰ ਵਾਲਿਆਂ ਨੂੰ ਸੌਂਪ ਦਿਤੀ।

ਇਹ ਵੀ ਪੜ੍ਹੋ: Lok Sabha Election: ਬਾਦਲ ਪ੍ਰਵਾਰ 'ਚੋਂ ਇਕ ਹੀ ਵਿਅਕਤੀ ਲੜੇਗਾ ਲੋਕ ਸਭਾ, ਅਕਾਲੀ ਦਲ ਬਣਾਏਗਾ ਇਕ ਪਰਿਵਾਰ-ਇਕ ਟਿਕਟ ਨੀਤੀ

ਲੜਕੀ ਦੇ ਪਰਿਵਾਰ ਵਾਲਿਆਂ ਦਾ ਇਲਜ਼ਾਮ ਹੈ ਕਿ ਲੜਕੀ ਦਾ ਚਾਚਾ ਅੰਤਰਜਾਤੀ ਵਿਆਹ ਕਰਕੇ ਉਨ੍ਹਾਂ ਨੂੰ ਤੰਗ ਪ੍ਰੇਸ਼ਾਨ ਕਰ ਰਿਹਾ ਸੀ, ਪੁਲਿਸ ਵਿੱਚ ਬਿਆਨ ਦਰਜ ਕਰਵਾ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ:Arvind Kejriwal : ਦਿੱਲੀ ਹਾਈਕੋਰਟ ਤੋਂ ਅਰਵਿੰਦ ਕੇਜਰੀਵਾਲ ਨੂੰ ਝਟਕਾ, ਗ੍ਰਿਫਤਾਰੀ ਤੋਂ ਨਹੀਂ ਮਿਲੀ ਰਾਹਤ 

ਮ੍ਰਿਤਕ ਦੀ ਮਾਂ ਭਾਰਤੀ ਸ਼ਰਮਾ ਨੇ ਦੱਸਿਆ ਕਿ ਉਸ ਦੀ ਲੜਕੀ ਦਾ ਵਿਆਹ ਦੋ ਸਾਲ ਪਹਿਲਾਂ ਇਕ ਨੌਜਵਾਨ ਨਾਲ ਹੋਇਆ ਸੀ ਅਤੇ ਵਿਆਹ ਤੋਂ ਬਾਅਦ ਉਸ ਦੀ 10 ਮਹੀਨੇ ਦੀ ਬੇਟੀ ਵੀ ਹੈ। ਭਾਰਤੀ ਸ਼ਰਮਾ ਨੇ ਦੱਸਿਆ ਕਿ ਉਨ੍ਹਾਂ ਦੇ ਜੇਠ ਨੂੰ ਇਸ ਅੰਤਰਜਾਤੀ ਵਿਆਹ 'ਤੇ ਇਤਰਾਜ਼ ਸੀ ਅਤੇ ਉਹ ਉਸ ਦੀ ਲੜਕੀ ਨੂੰ ਅਕਸਰ ਧਮਕੀਆਂ ਦਿੰਦੇ ਰਹਿੰਦੇ ਸਨ। ਧੀ ਦੇ ਪਤੀ ਨਾਲ ਵੀ ਕਈ ਵਾਰ ਦੁਰਵਿਹਾਰ ਕੀਤਾ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਅਜਿਹੇ 'ਚ ਭਾਰਤੀ ਸ਼ਰਮਾ ਦੇ ਪਰਿਵਾਰ ਵਾਲੇ ਵੀ ਘਰ 'ਚ ਝਗੜਾ ਕਰਨ ਲੱਗੇ। ਭਾਰਤੀ ਨੇ ਦੱਸਿਆ ਕਿ ਜੇਠ ਨਾਲ ਲੜਾਈ ਵਿਚ ਧੀ ਖ਼ਿਲਾਫ਼ ਸ਼ਿਕਾਇਤ ਵੀ ਦਰਜ ਕਰਵਾਈ ਗਈ ਸੀ। ਇਸ ਕਾਰਨ ਉਹ ਪ੍ਰੇਸ਼ਾਨ ਰਹਿਣ ਲੱਗੀ ਅਤੇ ਬੁੱਧਵਾਰ ਰਾਤ ਉਸ ਨੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ।

(For more news apart from 'A married woman committed suicide in Patiala News in punjabi, stay tuned to Rozana Spokesman)

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM

PM ਮੋਦੀ ਦੀ ਪੰਜਾਬ ਫੇਰੀ 'ਤੇ ਬਝੀਆਂ ਆਸਾਂ, ਸਪੀਕਰ ਸੰਧਵਾਂ ਨੇ PM ਮੋਦੀ ਨੂੰ ਲਿਖੀ ਚਿੱਠੀ

01 Feb 2026 3:19 PM
Advertisement