Lok Sabha Election 2024: ਪ੍ਰਤਾਪ ਬਾਜਵਾ ਨੇ ਲੋਕ ਸਭਾ ਚੋਣਾਂ ਦੀਆਂ ਤਾਰੀਕਾਂ ਬਦਲਣ ਦੀ ਕੀਤੀ ਮੰਗ, ਦੇਖੋ ਕੀ ਦੱਸਿਆ ਕਾਰਨ
Published : Mar 21, 2024, 4:21 pm IST
Updated : Mar 21, 2024, 5:18 pm IST
SHARE ARTICLE
Partap Bajwa
Partap Bajwa

ਇਸ ਦੌਰਾਨ ਤਰੀਕ ਰੱਖ ਕੇ ਸਾਜਿਸ਼ ਰਚੀ ਗਈ ਹੈ ਤਾਂ ਜੋ ਕਿਸਾਨਾਂ ਦੇ ਵੋਟ ਘੱਟ ਪੈਣ

 

Lok Sabha Election 2024:  ਚੰਡੀਗੜ੍ਹ : ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਪੰਜਾਬ ਵਿਚ ਚੋਣਾਂ ਦੀ ਤਰੀਕ ਆਖ਼ਰੀ ਪੜਾਅ ਦੇ ਵੀ ਬਿਲਕੁਲ ਆਖ਼ਰ ਵਿਚ ਰੱਖੇ ਜਾਣ ’ਤੇ ਇਤਰਾਜ਼ ਪ੍ਰਗਟ ਕਰਦੇ ਹੋਏ ਦੋਸ਼ ਲਾਇਆ ਕਿ ਇਹ ਪੰਜਾਬ ਵਿਚ ਕਿਸਾਨਾਂ ਦੀਆਂ ਵੋਟਾਂ ਘੱਟ ਕਰਨ ਲਈ ਝੋਨੇ ਦੇ ਸੀਜ਼ਨ  ਵਿਚ ਰੱਖੀ ਗਈ ਹੈ। 

 ਪ੍ਰੈਸ ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਚੋਣ ਕਮਿਸ਼ਨ ਤੋਂ ਮੰਗ ਕੀਤੀ ਕਿ ਪੰਜਾਬ ਵਿਚ ਚੋਣ ਦੀ ਤਰੀਕ ਬਦਲੀ ਜਾਵੇ ਅਤੇ ਹਰਿਆਣਾ ਤੇ ਰਾਜਸਥਾਨ ਨਾਲ ਹੀ ਚੋਣ ਹੋਵੇ। ਬਾਜਵਾ ਨੇ ਪੰਜਾਬ ਦੀ ਚੋਣ ਅਖ਼ੀਰ ਵਿਚ ਹੋਣ ਕਾਰਨ ਇਥੇ ਗਾਫਬਦੀ ਦਾ ਮਾਹੌਲ ਬਣਾ ਕੇ ਪੈਰਾ ਮਿਲਟਰੀ ਫ਼ੋਰਸ ਦੀ ਦੇਖ ਰੇਖ ਵਿਚ ਹੀ ਚੋਣਾਂ ਕਰਵਾਉਣ ਦਾ ਖਦਸ਼ਾ ਪ੍ਰਗਟ ਕੀਤਾ ਹੈ ਤਾਂ ਜੋ ਭਾਜਪਾ ਨੂੰ ਲਾਭ ਮਿਲ ਸਕੇ।

ਉਨ੍ਹਾਂ ਆਰ ਐਸ ਐਸ ਡੀਏ ਉਸ ਬਿਆਨ ਦਾ ਹਵਾਲਾ ਦਿਤਾ ਜਿਸ ਵਿਚ ਕਿਸਾਨਾਂ ਦੇ ਚਲ ਰਹੇ ਅੰਦੋਲਨ ਨੂੰ ਬਦਅਮਨੀ ਫੈਲਾਉਣ ਵਾਲਾ ਦਸਿਆ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਵੀ ਸ਼ੱਕ ਪੈਦਾ ਹੁੰਦਾ ਹੈ ਕਿ ਭਾਜਪਾ ਸੰਘ ਦੀ ਘੁਸਪੈਠ ਰਾਹੀਂ  ਕਿਸਾਨ ਅੰਦੋਲਨ ਵਿਚ ਗੜਬੜੀ  ਕਰਵਾ ਕੇ ਸੂਬੇ ਦਾ ਮਹੌਲ ਖ਼ਰਾਬ ਕਰ ਸਕਦੀ ਹੈ। ਹੋਰ ਰਾਜਾਂ ਤੋਂ ਵਿਹਲੇ ਹੋ ਕੇ ਭਾਜਪਾ ਆਗੂਆਂ ਦਾ ਵੱਡਾ  ਹਜੂਮ ਪੰਜਾਬ ਵਿਚ ਆ ਸਕਦਾ ਹੈ। ਉਨ੍ਹਾਂ ਚੋਣ ਕਮਿਸ਼ਨ ਤੋਂ ਪੰਜਾਬ ਵਿਚ ਚੋਣ ਦੀ ਤਰੀਕ ਬਦਲਣ ਲਈ ਗੰਭੀਰਤਾ ਨਾਲ ਸੋਚਣ ਦੀ ਮੰਗ ਕੀਤੀ ਹੈ। 

 

SHARE ARTICLE

ਏਜੰਸੀ

Advertisement

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM

ਮੁਅੱਤਲ DIG ਹਰਚਰਨ ਭੁੱਲਰ ਮਾਮਲੇ 'ਚ ਅਦਾਲਤ ਦਾ ਵੱਡਾ ਫੈਸਲਾ! ਪੇਸ਼ੀ 'ਚ ਆਇਆ ਹੈਰਾਨੀਜਨਕ ਮੋੜ

31 Oct 2025 3:24 PM
Advertisement