Faridkot News : ਫ਼ਰੀਦਕੋਟ ’ਚ ਸ਼ਰਧਾਲੂਆਂ ਨਾਲ ਭਰੀ ਟਰਾਲੀ ਨੂੰ ਕੈਂਟਰ ਨੇ ਪਿੱਛੋਂ ਮਾਰੀ ਟੱਕਰ

By : BALJINDERK

Published : Mar 21, 2025, 1:04 pm IST
Updated : Mar 21, 2025, 1:04 pm IST
SHARE ARTICLE
ਹਾਦਸੇ ’ਚ ਨੁਕਸਾਨੇ ਗਏ ਵਾਹਨ
ਹਾਦਸੇ ’ਚ ਨੁਕਸਾਨੇ ਗਏ ਵਾਹਨ

Faridkot News : ਹਾਦਸੇ ’ਚ 15 ਸਾਲ ਦੇ ਬੱਚੇ ਦੀ ਮੌਤ, 5 ਗੰਭੀਰ ਜ਼ਖ਼ਮੀ, ਪੁਲਿਸ ਨੇ ਕੈਂਟਰ ਚਾਲਕ ਨੂੰ ਕੀਤਾ ਕਾਬੂ

Faridkot News in Punjabi : ਬੀਤੀ ਰਾਤ ਸਮੇਂ ਨਿਗਾਹੇ ਪੀਰ ਦੇ ਮੱਥਾ ਟੇਕ ਕੇ ਵਾਪਸ ਆ ਰਹੇ ਸ਼ਰਧਾਲੂਆਂ ਦੀ ਭਰੀ ਟਰਾਲੀ ਨੂੰ ਇੱਕ ਤੇਜ਼ ਰਫ਼ਤਾਰ ਕੈਂਟਰ ਨੇ ਪਿੱਛੋਂ ਟੱਕਰ ਮਾਰੀ। ਜਿਸ ਕਾਰਨ ਟਰੈਕਟਰ ਟਰਾਲੀ ’ਚ ਸਵਾਰ ਇੱਕ 15 ਸਾਲ ਦੇ ਲੜਕੇ ਦੀ ਹੇਠਾਂ ਡਿੱਗਣ ਨਾਲ ਮੌਤ ਹੋ ਗਈ। ਜਦਕਿ ਕਰੀਬ 5 ਸ਼ਰਧਾਲੂਆਂ ਨੂੰ ਗੰਭੀਰ ਸੱਟਾਂ ਵੱਜੀਆਂ, ਜਿਨ੍ਹਾਂ ਨੂੰ ਇਲਾਜ ਲਈ ਮੈਡੀਕਲ ਹਸਪਤਾਲ ਦਾਖ਼ਲ ਕਰਵਾਇਆ ਗਿਆ।

1

ਇਸ ਸਬੰਧੀ ਹਰਦੇਵ ਸਿੰਘ ਜਾਂਚ ਅਧਿਕਾਰੀ ਨੇ ਦੱਸਿਆ ਕਿ ਫ਼ਰੀਦਕੋਟ ਦੇ ਪਿੰਡ ਵੀਰੇ ਵਾਲਾ ਖ਼ੁਰਦ ਦੀ ਸੰਗਤ ਜੋ ਬਾਘਾਪੁਰਾਣਾ ਕੋਲ ਪੈਂਦੇ ਪਿੰਡ ਲੰਗਿਆਣਾ ਵਿਖੇ ਪੀਰ ਨਿਗਾਹੇ ਦੇ ਮੱਥਾ ਟੇਕ ਕੇ ਵਾਪਸ ਆ ਰਹੇ ਸਨ ਤਾਂ ਕਰੀਬ ਇੱਕ ਵਜੇ ਰਾਤ ਨੂੰ ਜਦ ਪਿੰਡ ਚੰਦਬਾਜਾ ਕੋਲ ਪੁੱਜੇ ਤਾਂ ਪਿੱਛੋਂ ਆ ਰਹੇ ਇੱਕ ਤੇਜ਼ ਰਫ਼ਤਾਰ ਕੈਂਟਰ ਨੇ ਟਰਾਲੀ ਨੂੰ ਪਿੱਛੋਂ ਟੱਕਰ ਮਾਰੀ ਜੋ ਕਰੀਬ ਅੱਧਾ ਕਿਲੋਮੀਟਰ ਟਰੈਕਟਰ ਟਰਾਲੀ ਨੂੰ ਧੂਹ ਕੇ ਲੈ ਗਿਆ।

1

ਜਿਸ ਦੌਰਾਨ ਟਰੈਕਟਰ ਦੇ ਮਡਗਾਰਡ ’ਤੇ ਬੈਠਾ 15 ਸਾਲ ਦਾ ਲੜਕਾ ਹੇਠਾਂ ਡਿੱਗ ਪਿਆ। ਜਿਸ ਦੀ ਟਰਾਲੀ ਨਾਲ ਕੁਚਲੇ ਜਾਣ ਕਾਰਨ ਮੌਕੇ ’ਤੇ ਮੌਤ ਹੋ ਗਈ। ਜਦਕਿ ਟਰਾਲੀ ਅੰਦਰ ਬੈਠੇ ਕਰੀਬ 5 ਸ਼ਰਧਾਲੂਆਂ ਨੂੰ ਗੰਭੀਰ ਸੱਟਾਂ ਵੱਜੀਆਂ।

1

ਪ੍ਰਤੱਖ ਦਰਸ਼ੀਆ ਮੁਤਾਬਿਕ ਕੈਂਟਰ ਚਾਲਕ ਨਸ਼ੇ ’ਚ ਸੀ ਜਿਸ ਕਾਰਨ ਉਸਨੂੰ ਨੀਂਦ ਆ ਗਈ ਅਤੇ ਇਹ ਹਾਦਸਾ ਵਾਪਰ ਗਿਆ। ਫ਼ਿਲਹਾਲ ਪੁਲਿਸ ਵੱਲੋਂ ਕੈਂਟਰ ਚਾਲਕ ਜੋ ਜਲਾਲਾਬਾਦ ਦਾ ਰਹਿਣ ਵਾਲਾ ਹੈ ਅਤੇ ਜਲੰਧਰ ਤੋਂ ਮਾਲ ਲੈ ਕੇ ਆ ਰਿਹਾ ਸੀ ਉਸਨੂੰ ਪੁਲਿਸ ਨੇ ਹਿਰਾਸਤ ’ਚ ਲੈ ਲਿਆ ਹੈ ਅਤੇ ਮਾਮਲਾ ਦਰਜ ਕਰ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਉਧਰ ਪਿੰਡ ਦੇ ਸਰਪੰਚ ਵੱਲੋਂ ਪੀੜਤ ਪਰਿਵਾਰ ਨੂੰ ਮੁਆਵਜ਼ਾ ਦੇਣ ਦੀ ਗੱਲ ਕਹੀ ਨਾਲ ਹੀ ਕੈਂਟਰ ਚਾਲਕ ਅਤੇ ਕੈਂਟਰ ਦੇ ਮਾਲਕ ਖਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ।

(For more news apart from  A canter hit a trolley full of devotees from behind in Faridkot News in Punjabi, stay tuned to Rozana Spokesman)

Location: India, Punjab, Faridkot

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਬੈਠੋ ਇੱਥੇ, ਬਿਠਾਓ ਇਨ੍ਹਾਂ ਨੂੰ ਗੱਡੀ 'ਚ ਬਿਠਾਓ, ਸ਼ਰੇਆਮ ਪੈੱਗ ਲਾਉਂਦਿਆਂ ਦੀ ਪੁਲਿਸ ਨੇ ਬਣਾਈ ਰੇਲ | Kharar Police

28 Dec 2025 2:12 PM

ਪੰਜ ਸਿੰਘ ਸਾਹਿਬਾਨਾਂ ਦੀ ਇਕੱਤਰਤਾ ਤੋਂ ਬਾਅਦ ਜਥੇਦਾਰ ਕੁਲਦੀਪ ਗੜਗੱਜ ਨੇ ਸੁਣੋ ਕੀ ਲਏ ਵੱਡੇ ਫੈਸਲੇ? ਸੁਣੋ LIVE

28 Dec 2025 2:10 PM

Bibi Daler Kaur Khalsa : Bibi Daler Kaur ਦੇ ਮਾਮਲੇ 'ਚ Nihang Singh Harjit Rasulpur ਨੇ ਚੁੱਕੇ ਸਵਾਲ!

27 Dec 2025 3:08 PM

Operation Sindoor's 'Youngest Civil Warrior' ਫੌਜੀਆਂ ਦੀ ਸੇਵਾ ਕਰਨ ਵਾਲਾ ਬੱਚਾ

27 Dec 2025 3:07 PM

Amritsar Gym Fight: ਜਿੰਮ 'ਚ ਹੀ ਖਿਡਾਰੀ ਨੇ ਕੁੱਟੀ ਆਪਣੀ ਮੰਗੇਤਰ, ਇੱਕ ਦੂਜੇ ਦੇ ਖਿੱਚੇ ਵਾਲ ,ਹੋਈ ਥੱਪੜੋ-ਥਪੜੀ

25 Dec 2025 3:11 PM
Advertisement