Ludhiana ’ਚ ਕੰਮ ਤੋਂ ਵਾਪਸ ਆ ਰਹੇ ਵਿਅਕਤੀ ’ਤੇ ਬਦਮਾਸ਼ਾਂ ਨੇ ਕੀਤਾ ਹਥਿਆਰਾਂ ਨਾਲ ਹਮਲਾ

By : PARKASH

Published : Mar 21, 2025, 12:14 pm IST
Updated : Mar 21, 2025, 12:14 pm IST
SHARE ARTICLE
Miscreants attack man returning from work in Ludhiana
Miscreants attack man returning from work in Ludhiana

Ludhiana News : ਮੋਬਾਈਲ ਦੇਣ ਤੋਂ ਮਨਾ ਕਰਨ ’ਤੇ ਤਲਵਾਰ ਨਾਲ ਗੁੱਟ ਵੱਢਿਆ, ਭੱਜ ਕੇ ਬਚਾਈ ਜਾਨ

 

Ludhiana News: ਲੁਧਿਆਣਾ ਵਿੱਚ ਬੀਤੀ ਰਾਤ ਕਰੀਬ 10:30 ਵਜੇ ਗਿੱਲ ਰੋਡ ’ਤੇ ਕੰਮ ਤੋਂ ਘਰ ਪਰਤ ਰਹੇ ਇੱਕ ਡਰਾਈਵਰ ਨੂੰ ਤਿੰਨ ਬਾਈਕ ਸਵਾਰ ਲੁਟੇਰਿਆਂ ਨੇ ਘੇਰ ਲਿਆ। ਉਨ੍ਹਾਂ ਨੇ ਉਸ ਨਾਲ ਬਦਸਲੂਕੀ ਕੀਤੀ ਅਤੇ ਉਸਦਾ ਮੋਬਾਈਲ ਫ਼ੋਨ ਖੋਹਣ ਦੀ ਕੋਸ਼ਿਸ਼ ਕੀਤੀ। ਵਿਅਕਤੀ ਨੇ ਬਦਮਾਸ਼ਾਂ ਨਾਲ ਝਗੜਾ ਕੀਤਾ ਅਤੇ ਮੋਬਾਈਲ ਦੇਣ ਤੋਂ ਇਨਕਾਰ ਕਰ ਦਿੱਤਾ। ਜਿਸ ਤੋਂ ਬਾਅਦ ਲੁਟੇਰਿਆਂ ਨੇ ਉਸ ’ਤੇ ਤਲਵਾਰ ਨਾਲ ਹਮਲਾ ਕਰ ਦਿੱਤਾ। ਤਲਵਾਰ ਉਸਦੇ ਖੱਬੇ ਗੁੱਟ ’ਤੇ ਇੰਨੀ ਡੂੰਘੀ ਲੱਗੀ ਕਿ ਉਸਦੇ ਹੱਥ ਦੀ ਹੱਡੀ ਕੱਟ ਗਈ। ਜ਼ਖ਼ਮੀ ਵਿਅਕਤੀ ਦਾ ਨਾਮ ਵਿਨੋਦ ਹੈ। 

ਖ਼ੂਨ ਨਾਲ ਲੱਥਪੱਥ ਹਾਲਤ ਵਿੱਚ ਨੌਜਵਾਨ ਨੇ ਉੱਥੋਂ ਭੱਜ ਕੇ ਆਪਣੀ ਜਾਨ ਬਚਾਈ ਅਤੇ ਆਪਣੇ ਮਾਲਕ ਨੂੰ ਸੂਚਿਤ ਕੀਤਾ। ਜਿਸ ਤੋਂ ਬਾਅਦ ਮਾਲਕ ਉਸਨੂੰ ਤੁਰਤ ਸਿਵਲ ਹਸਪਤਾਲ ਲੈ ਗਿਆ। ਜਿੱਥੋਂ ਉਸਦੀ ਨਾਜ਼ੁਕ ਹਾਲਤ ਨੂੰ ਵੇਖਦਿਆਂ ਉਸਨੂੰ ਪੀਜੀਆਈ ਹਸਪਤਾਲ, ਚੰਡੀਗੜ੍ਹ ਰੈਫ਼ਰ ਕਰ ਦਿੱਤਾ ਗਿਆ।

ਜਾਣਕਾਰੀ ਦਿੰਦੇ ਹੋਏ ਜਮਾਲੂਦੀਨ ਨੇ ਕਿਹਾ ਕਿ ਵਿਨੋਦ ਸ਼ਰਮਾ ਉਨ੍ਹਾਂ ਲਈ ਕਾਰ ਚਲਾਉਂਦਾ ਹੈ। ਵੀਰਵਾਰ ਰਾਤ ਨੂੰ ਕਰੀਬ 10:30 ਵਜੇ ਵਿਨੋਦ ਨੇ ਆਪਣੀ ਕਾਰ ਫ਼ੈਕਟਰੀ ਵਿੱਚ ਖੜ੍ਹੀ ਕੀਤੀ ਅਤੇ ਆਪਣੇ ਕਮਰੇ ਵੱਲ ਜਾ ਰਿਹਾ ਸੀ। ਜਿੱਥੇ ਫ਼ੈਕਟਰੀ ਤੋਂ ਥੋੜ੍ਹੀ ਦੂਰੀ ’ਤੇ ਇੱਕ ਬਾਈਕ ’ਤੇ ਸਵਾਰ ਤਿੰਨ ਨੌਜਵਾਨਾਂ ਨੇ ਉਸਨੂੰ ਘੇਰ ਲਿਆ ਅਤੇ ਉਸਦਾ ਮੋਬਾਈਲ ਫ਼ੋਨ ਖੋਹਣ ਦੀ ਕੋਸ਼ਿਸ਼ ਕੀਤੀ। ਜਦੋਂ ਉਸਨੇ ਵਿਰੋਧ ਕੀਤਾ ਤਾਂ ਉਕਤ ਨੌਜਵਾਨਾਂ ਨੇ ਵਿਨੋਦ ਸ਼ਰਮਾ ’ਤੇ ਤਲਵਾਰ ਨਾਲ ਹਮਲਾ ਕਰ ਦਿੱਤਾ। ਜਿਸ ਕਾਰਨ ਉਸਦਾ ਖੱਬਾ ਗੁੱਟ ਬੁਰੀ ਤਰ੍ਹਾਂ ਕੱਟਿਆ ਗਿਆ ਸੀ। ਵਿਨੋਦ ਨੂੰ ਜ਼ਖ਼ਮੀ ਹਾਲਤ ਵਿੱਚ ਸਿਵਲ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ। ਜਿੱਥੋਂ ਉਸਦੀ ਹਾਲਤ ਗੰਭੀਰ ਦੇਖਦਿਆਂ ਉਸਨੂੰ ਪੀਜੀਆਈ ਹਸਪਤਾਲ, ਚੰਡੀਗੜ੍ਹ ਰੈਫ਼ਰ ਕਰ ਦਿੱਤਾ ਗਿਆ। ਮਾਮਲੇ ਦੀ ਸੂਚਨਾ ਥਾਣਾ ਡਿਵੀਜ਼ਨ ਨੰਬਰ 6 ਦੀ ਪੁਲਿਸ ਨੂੰ ਦਿੱਤੀ ਗਈ।

(For more news apart from Ludhiana Latest News, stay tuned to Rozana Spokesman)

SHARE ARTICLE

ਏਜੰਸੀ

Advertisement

Patiala Kutmaar Viral Video : ਨੌਜਵਾਨਾਂ ਦੀ ਦੇਖੋ ਸੜਕ ਵਿਚਕਾਰ ਸ਼ਰੇਆਮ ਗੁੰਡਾਗਰਦੀ

13 Dec 2025 4:37 PM

CM Mann Vs CM Saini: ਖੇਡ ਮੈਦਾਨ ਬਣੇ ਮੌ.ਤ ਦੀ ਮੰਜ਼ਿਲ, ਖੇਡ ਮੈਦਾਨ ‘ਚੋਂ ਖਿਡਾਰੀਆਂ ਦੀ ਲਾ.ਸ਼ਾਂ ਆਉਣਗੀਆਂ

13 Dec 2025 4:36 PM

ਆਖ਼ਰ ਕਦੋਂ ਮਿਲੇਗੀ MP Amritpal Singh ਨੂੰ Parole ?

13 Dec 2025 7:33 AM

'ਮੈਂ ਕੀ ਬੋਲਣਾ ਕੀ ਨਹੀਂ, ਇਹ ਮੈਂ ਤੈਅ ਕਰਾਗਾਂ...' ਸੰਸਦ 'ਚ ਰਾਹੁਲ ਗਾਂਧੀ ਤੇ ਅਮਿਤ ਸ਼ਾਹ ਵਿਚਾਲੇ ਤਿੱਖੀ ਬਹਿਸ

11 Dec 2025 2:35 PM

ਸੰਸਦ 'ਚ ਗੈਂਗਸਟਰਾਂ 'ਤੇ ਖੁੱਲ੍ਹ ਕੇ ਬੋਲੇ MP ਰਾਜਾ ਵੜਿੰਗ

11 Dec 2025 2:21 PM
Advertisement