
ਸੂਬੇ ਦੇ ਕਈ ਜ਼ਿਲ੍ਹਿਆਂ ‘ਚ ਤੇਜ਼ ਹਨੇਰੀ ਨਾਲ ਭਾਰੀ ਨੁਕਸਾਨ ਹੋ ਗਿਆ ਹੈ।
ਅੰਮ੍ਰਿਤਸਰ : ਸੂਬੇ ਦੇ ਕਈ ਜ਼ਿਲ੍ਹਿਆਂ ‘ਚ ਤੇਜ਼ ਹਨੇਰੀ ਨਾਲ ਭਾਰੀ ਨੁਕਸਾਨ ਹੋ ਗਿਆ ਹੈ। ਸ਼ੁੱਕਰਵਾਰ ਨੂੰ ਤੜਕੇ ਕਰੀਬ 4.35 ਵਜੇ ਆਏ ਤੇਜ਼ ਹਨੇਰੀ ਕਾਰਨ ਅੰਮ੍ਰਿਤਸਰ ਸਥਿਤ ਸ਼੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਏਅਰਪੋਰਟ ‘ਤੇ ਰਨਵੇ ਦੇ ਵੱਲ ਦਾ ਇਕ ਹਿੱਸਾ ਇਸ ਤੂਫ਼ਾਨ ‘ਚ ਨੁਕਸਾਨਿਆ ਗਿਆ ਹੈ। ਇਸ ਤੂਫ਼ਾਨ ‘ਚ ਇਕ ਐਲੂਮੀਨੀਅਮ ਦੀ ਛੱਤ ਅਤੇ ਇਸ ‘ਚ ਲੱਗੇ ਗਲਾਸ ਅਤੇ ਸਕਾਈ ਲਾਇਟਸ ਟੁੱਟ ਕੇ ਡਿੱਗ ਗਈਆਂ ਹਨ। ਜਿਸ ਦੇ ਨਾਲ ਕੁਝ ਮੁਲਾਜਮਾਂ ਸਹਿਤ ਇਕ ਦਰਜਨ ਦੇ ਕਰੀਬ ਲੋਕ ਜਖ਼ਮੀ ਹੋ ਗਏ ਹਨ।
High-velocity winds damage parts of Amritsar airport buildingਇਹੀ ਨਹੀਂ ਤੇਜ਼ ਹਵਾਵਾਂ ਕਾਰਨ ਰਨਵੇ ‘ਤੇ ਲੈਂਡ ਕਰ ਚੁਕੇ ਤੁਰਕੀਸਤਾਨ ਦੇ ਜਹਾਜ਼ ਨੂੰ ਪਹੀਆਂ ਦੇ ਸਾਹਮਣੇ ਉਸ ਦੇ ਅੱਗੇ ਅਵਰੋਧਕ ਲਗਾ ਕੇ ਉਸ ਨੂੰ ਬਚਾਇਆ ਗਿਆ ਹੈ। ਜੇ ਇਹ ਤੂਫ਼ਾਨ ਕੁਝ ਮਿੰਟ ਹੋਰ ਰਹਿੰਦਾ ਤਾਂ ਜਹਾਜ਼ ਦੇ ਅੱਗੇ ਲੱਗੀ ਸਪੋਟ ਨੂੰ ਤੋੜ ਕੇ ਸਿੱਧੇ ਟਰਮੀਨਲ ਨਾਲ ਟਕਰਾ ਜਾਂਦਾ। ਇਹੀ ਨਹੀਂ ਰਨਵੇ 'ਤੇ ਪੁੱਜੇ ਏਅਰ ਇੰਡੀਆ ਐਕਸਪ੍ਰੈੱਸ ਦੀ ਫ਼ਲਾਈਟ ‘ਚ ਦੁਬਈ ਨੂੰ ਜਾਣ ਵਾਲੇ ਮੁਸਾਫ਼ਰਾਂ ਨੂੰ ਵੀ ਸੁਰੱਖਿਅਤ ਕਢ ਲਿਆ ਹੈ। ਜਿਸ ਦੇ ਕਾਰਨ ਇਕ ਭਿਆਨਕ ਹਾਦਸਾ ਹੋਣ ਤੋਂ ਬਚ ਗਿਆ ਹੈ।
High-velocity winds damage parts of Amritsar airport buildingਸ਼੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਏਅਰਪੋਰਟ ਅੰਮ੍ਰਿਤਸਰ ਦੇ ਡਾਇਰੈਕਟਰ ਮਨੋਜ ਚੌਰਸੀਆ ਨੇ ਕਿਹਾ ਕਿ ਏਅਰਪੋਰਟ ਦੀ ਅਰਾਇਵਲ ਵਾਲੀ ਸਾਇਡ ਬੁਰੀ ਤਰ੍ਹਾਂ ਨਾਲ ਨੁਕਸਾਨੀ ਗਈ ਹੈ। ਇਸ ਦੌਰਾਨ ਕਿਸੇ ਵੀ ਯਾਤਰੀ ਨੂੰ ਕੋਈ ਗੰਭੀਰ ਸੱਟ ਨਹੀਂ ਲੱਗੀ ਹੈ।