ਚੰਡੀਗੜ੍ਹ ਬੁੜੈਲ ‘ਚ ਸਪੇਅਰ ਪਾਰਟਸ ਦੀ ਦੁਕਾਨ ‘ਚ ਲੱਗੀ ਭਿਆਨਕ ਅੱਗ
Published : Apr 21, 2019, 6:01 pm IST
Updated : Apr 21, 2019, 6:01 pm IST
SHARE ARTICLE
Shop
Shop

ਬੁੜੈਲ ਦੀ ਦੁਕਾਨ ਵਿਚ ਬੀਤੀ ਰਾਤ ਅੱਗ ਲੱਗਣ ਕਾਰਨ ਭਾਰੀ ਮਾਤਰਾ ਵਿਚ ਸਾਜ਼ੋ-ਸਾਮਾਨ ਸੜ ਗਿਆ...

ਚੰਡੀਗੜ੍ਹ : ਬੁੜੈਲ ਦੀ ਦੁਕਾਨ ਵਿਚ ਬੀਤੀ ਰਾਤ ਅੱਗ ਲੱਗਣ ਕਾਰਨ ਭਾਰੀ ਮਾਤਰਾ ਵਿਚ ਸਾਜ਼ੋ-ਸਾਮਾਨ ਸੜ ਗਿਆ। ਫਾਇਰ ਵਿਭਾਗ ਅਨੁਸਾਰ ਲੰਘੀ ਰਾਤ 11 ਵਜੇ ਸੂਚਨਾ ਮਿਲੀ ਕਿ ਬੁੜੈਲ ਦੀ ਮੋਟਰ ਮਾਰਕੀਟ ਵਿਚਲੀ ਪ੍ਰਿੰਸ ਮੋਟਰ ਸ਼ਾਪ ਵਿਚ ਅੱਗ ਲੱਗ ਗਈ ਹੈ। ਅੱਗ ਨੂੰ ਬੁਝਾਉਣ ਲਈ ਫਾਇਰ ਬ੍ਰਿਗੇਡ ਦੀਆਂ ਪੰਜ ਗੱਡੀਆਂ ਸੈਕਟਰ-17, 38, 32 ਅਤੇ ਰਾਮ ਦਰਬਾਰ ਫਾਇਰ ਸਟੇਸ਼ਨਾਂ ਤੋਂ ਮੌਕੇ ’ਤੇ ਪੁੱਜੀਆਂ ਅਤੇ ਅੱਗ ਉਪਰ ਕਾਬੂ ਪਾਉਣ ਲਈ ਕਾਰਵਾਈ ਸ਼ੁਰੂ ਕੀਤੀ। ਦੁਕਾਨ ਦੇ ਮਾਲਕ ਪ੍ਰਿੰਸ ਗਰਗ ਨੇ ਦੱਸਿਆ ਕਿ ਦੁਕਾਨ ਵਿਚ ਕਾਰਾਂ ਦਾ ਇਲੈਕਟ੍ਰੋਨਿਕਸ ਸਾਮਾਨ ਪਿਆ ਸੀ ਜੋ ਵੱਡੀ ਮਾਤਰਾ ਵਿਚ ਸੜ ਗਿਆ।

Fire in fartoryFire 

ਫਾਇਰ ਵਿਭਾਗ ਦੇ ਸੂਤਰਾਂ ਅਨੁਸਾਰ ਫਿਲਹਾਲ ਅੱਗ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ। ਦੱਸਣਯੋਗ ਹੈ ਕਿ ਬੁੜੈਲ ਵਿਚ ਵੱਡੇ ਪੱਧਰ ’ਤੇ ਬੇਰਤੀਬੇ ਢੰਗ ਨਾਲ ਰਿਹਾਇਸ਼ੀ ਅਤੇ ਵਪਾਰਕ ਇਮਾਰਤਾਂ ਉਸਾਰੀਆਂ ਗਈਆਂ ਹਨ ਅਤੇ ਸੜਕਾਂ ਅਤੇ ਗਲੀਆਂ ਤੰਗ ਹੋਣ ਕਾਰਨ ਭੀੜ-ਭੜੱਕਾ ਰਹਿੰਦਾ ਹੈ। ਇਸ ਕਾਰਨ ਫਾਇਰ ਵਿਭਾਗ ਨੂੰ ਅੱਗ ਬੁਝਾਉਣ ’ਚ ਦਿੱਕਤਾਂ ਪੇਸ਼ ਆਈਆਂ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM

PM ਮੋਦੀ ਦੀ ਪੰਜਾਬ ਫੇਰੀ 'ਤੇ ਬਝੀਆਂ ਆਸਾਂ, ਸਪੀਕਰ ਸੰਧਵਾਂ ਨੇ PM ਮੋਦੀ ਨੂੰ ਲਿਖੀ ਚਿੱਠੀ

01 Feb 2026 3:19 PM
Advertisement