ਨੌਜਵਾਨਾਂ ਦੇ ਹੱਥ ਹੋਵੇਗਾ ਉਮੀਦਵਾਰਾਂ ਦੀ ਜਿੱਤ ਅਤੇ ਹਾਰ ਦਾ ਫੈਸਲਾ?
Published : Apr 21, 2019, 12:47 pm IST
Updated : Apr 21, 2019, 3:41 pm IST
SHARE ARTICLE
The decision of the youth to lose the victory of candidates of Gurdaspur
The decision of the youth to lose the victory of candidates of Gurdaspur

ਲੋਕ ਸਭਾ ਹਲਕਿਆਂ ਦੇ ਕੁੱਲ ਲਗਭਗ 15 ਲੱਖ ਵੋਟਰਾਂ ਵਿਚੋਂ 1 ਲੱਖ 30 ਹਜ਼ਾਰ ਨੌਜਵਾਨ ਹਨ।

ਗੁਰਦਾਸਪੁਰ: ਲੋਕ ਸਭਾ ਹਲਕੇ ਵਿਚ ਪੈਂਦੇ ਨੌਂ ਵਿਧਾਨ ਸਭਾ ਹਲਕਿਆਂ ਵਿਚ ਸਭ ਤੋਂ ਵਧ ਨੌਜਵਾਨ ਵੋਟਰਾਂ ਦੀ ਗਿਣਤੀ ਹੋਣ ਤੋਂ ਲਗ ਰਿਹਾ ਹੈ ਕਿ ਇਸ ਵਾਰ ਉਮੀਦਵਾਰਾਂ ਦੇ ਭਵਿੱਖ ਦਾ ਫੈਸਲਾ ਨੌਜਵਾਨਾਂ ਦੇ ਹੱਥ ਵਿਚ ਨਜ਼ਰ ਆ ਰਿਹਾ ਹੈ। ਲੋਕ ਸਭਾ ਹਲਕਿਆਂ ਦੇ ਕੁੱਲ ਲਗਭਗ 15 ਲੱਖ ਵੋਟਰਾਂ ਵਿਚੋਂ 1 ਲੱਖ 30 ਹਜ਼ਾਰ ਨੌਜਵਾਨ ਹਨ। ਜੇਕਰ ਇਹਨਾਂ ਨੌਜਵਾਨਾਂ ਦੀ ਸੋਚ ਇੱਕ ਦੂਜੇ ਨਾਲ ਮਿਲਦੀ ਹੋਈ ਤਾਂ ਨਿਸ਼ਚਿਤ ਰੂਪ ਤੋਂ ਇਹ ਉਮੀਦਵਾਰ ਦੀ ਜਿੱਤ ਅਤੇ ਹਾਰ ਦਾ ਫੈਸਲਾ ਕਰਨਗੇ।

YouthYouth

ਜ਼ਿਕਰਯੋਗ ਹੈ ਕਿ ਲੋਕ ਸਭਾ ਹਲਕਾ ਗੁਰਦਾਸਪੁਰ ਵਿਚ ਕੁਲ ਨੌਂ ਵਿਧਾਨ ਸਭਾ ਹਲਕੇ ਗੁਰਦਾਸਪੁਰ, ਦੀਨਾਨਗਰ, ਕਾਦੀਆਂ, ਬਟਾਲਾ, ਫ਼ਤਿਹਗੜ ਚੂੜੀਆਂ, ਡੇਰਾ ਬਾਬਾ ਨਾਨਕ, ਭੋਆ, ਸੁਜਾਨਪੁਰ ਅਤੇ ਪਠਾਨਕੋਟ ਪੈਂਦੇ ਹਨ। ਸਾਰੇ ਹਲਕਿਆਂ ਦੇ ਕੁੱਲ ਵੋਟਰਾਂ ਦੀ ਗਿਣਤੀ ਤਕਰੀਬਨ 15 ਲੱਖ ਬਣਦੀ ਹੈ। ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਨਵੇਂ ਵੋਟਰਾਂ ਦੀਆਂ ਵੋਟਾਂ ਬਣਾਉਣ ਦੀ ਚਲਾਈ ਗਈ ਮੁਹਿੰਮ ਤਹਿਤ ਪੰਜਾਬ ਦੇ ਸਭ ਤੋਂ ਜ਼ਿਆਦਾ 30 ਹਜ਼ਾਰ ਨੌਜਵਾਨਾਂ ਨੇ ਨਵੀਆਂ ਵੋਟਾਂ ਬਣਵਾਈਆਂ ਸਨ।

YouthYouth

ਵੋਟਾਂ ਬਣਾਉਣ ਦੇ ਆਖਰੀ ਦਿਨ ਲਗਭਗ 64 ਹਜ਼ਾਰ ਨੌਜਵਾਨਾਂ ਨੇ ਵੋਟਾਂ ਬਣਵਾਈਆਂ ਸਨ। ਜਦਕਿ ਪਹਿਲਾਂ ਤੋਂ ਹੀ 66 ਹਜ਼ਾਰ ਦੇ ਕਰੀਬ ਨੌਜਵਾਨ 25 ਸਾਲਾਂ ਤੋਂ ਘੱਟ ਉਮਰ ਦੇ ਹਨ। ਇਸ ਤੋਂ ਬਾਅਦ ਹੁਣ ਲੋਕ ਸਭਾ ਹਲਕਿਆਂ ਵਿਚ ਨੌਜਵਾਨਾਂ ਦੀ ਗਿਣਤੀ ਦਾ ਅੰਕੜਾ ਕਰੀਬ ਇੱਕ ਲੱਖ 30 ਹਜ਼ਾਰ ਹੋ ਗਿਆ ਹੈ। ਨੌਜਵਾਨਾਂ ਦੀ ਗਿਣਤੀ ਨੌਂ ਫ਼ੀਸਦੀ ਹੈ। ਆਮ ਤੌਰ ਇਹ ਦੇਖਿਆ ਜਾਂਦਾ ਹੈ ਕਿ ਨੌਜਵਾਨਾਂ ਦੀ ਸੋਚ ਇੱਕ ਦੂਜੇ ਨਾਲ ਕਾਫ਼ੀ ਮਿਲਦੀ ਹੈ।

ਜੇਕਰ ਇਸ ਵਾਰ ਵੀ ਅਜਿਹਾ ਹੋਇਆ ਤਾਂ ਲੋਕ ਸਭਾ ਚੋਣਾਂ ਲੜ ਰਹੇ ਉਮੀਦਵਾਰਾਂ ਦੇ ਭਵਿੱਖ ਦਾ ਫੈਸਲਾ ਨੌਜਵਾਨਾਂ ਦੇ ਹੱਥ ਵਿਚ ਹੋਵੇਗਾ। ਸਪਸ਼ਟ ਹੈ ਕਿ ਨੌਜਵਾਨ ਵਰਗ ਨੂੰ ਸਭ ਤੋਂ ਜ਼ਿਆਦਾ ਰੋਜ਼ਗਾਰ ਦੀ ਜ਼ਰੂਰਤ ਹੁੰਦੀ ਹੈ। ਅਜਿਹੇ ਵਿਚ ਰੋਜ਼ਗਾਰ ਮੁੱਦਾ ਉਠਾ ਕੇ ਹੀ ਨੌਜਵਾਨ ਵਰਗ ਨੂੰ ਅਪਣੇ ਹੱਕ ਵਿਚ ਵੋਟਿੰਗ ਕਰਨ ਲਈ ਪ੍ਰੇਰਿਤ ਕੀਤਾ ਜਾ ਸਕਦਾ ਹੈ। ਇਸ ਹਲਕੇ ਵਿਚ ਬੇਰੁਜ਼ਗਾਰੀ ਇੱਕ ਵੱਡੀ ਸਮੱਸਿਆ ਹੈ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement