
ਪੰਜਾਬ ਲਾਰਜ ਇੰਡਸਟਰੀਅਲ ਡਿਵੈਲਪਮੈਂਟ ਬੋਰਡ ਦੇ ਚੇਅਰਮੈਨ ਪਵਨ ਦੀਵਾਨ ਨੇ ਵਿਦੇਸ਼ ਮੰਤਰੀ ਐਸ. ਜੈਸ਼ੰਕਰ ਨੂੰ ਚਿੱਠੀ ਲਿੱਖ ਕੇ ਦੁਨੀਆਂ ਦੇ ਵੱਖ-ਵੱਖ
ਚੰਡੀਗੜ੍ਹ, 20 ਅਪ੍ਰੈਲ (ਗੁਰਉਪਦੇਸ਼ ਭੁੱਲਰ): ਪੰਜਾਬ ਲਾਰਜ ਇੰਡਸਟਰੀਅਲ ਡਿਵੈਲਪਮੈਂਟ ਬੋਰਡ ਦੇ ਚੇਅਰਮੈਨ ਪਵਨ ਦੀਵਾਨ ਨੇ ਵਿਦੇਸ਼ ਮੰਤਰੀ ਐਸ. ਜੈਸ਼ੰਕਰ ਨੂੰ ਚਿੱਠੀ ਲਿੱਖ ਕੇ ਦੁਨੀਆਂ ਦੇ ਵੱਖ-ਵੱਖ ਦੇਸ਼ਾਂ ਵਿਚ ਫਸੇ ਭਾਰਤੀ ਸੈਲਾਨੀਆਂ ਨੂੰ ਦੇਸ਼ ਵਾਪਸ ਲਿਆਏ ਜਾਣ ਦੀ ਮੰਗ ਕੀਤੀ ਹੈ, ਜਿਹੜੇ ਕੋਰੋਨਾ ਵਾਇਰਸ ਦੇ ਮੱਦੇਨਜ਼ਰ ਲੋਕਡਾਊਨ ਕਾਰਨ ਅੰਤਰਰਾਸ਼ਟਰੀ ਉਡਾਣਾਂ ਬੰਦ ਹੋਣ ਤੋਂ ਬਾਅਦ ਵਿਦੇਸ਼ਾਂ ਵਿਚ ਫਸ ਗਏ ਹਨ ਅਤੇ ਹੁਣ ਉਨ੍ਹਾਂ ਕੋਲ ਸਾਧਨ ਵੀ ਸੀਮਤ ਰਹਿ ਗਏ ਹਨ।
ਇਸ ਲੜੀ ਹੇਠ, ਵਿਦੇਸ਼ ਮੰਤਰੀ ਨੂੰ ਲਿਖੀ ਚਿੱਠੀ ਵਿਚ ਦੀਵਾਨ ਨੇ ਕਿਹਾ ਹੈ ਕਿ ਅਸੀਂ ਸਮਝ ਸਕਦੇ ਹਾਂ ਕਿ ਕੋਰੋਨਾ ਵਾਇਰਸ ਨਾਲ ਲੜਨ ਵਾਸਤੇ ਕੇਂਦਰ ਸਰਕਾਰ ਵੱਲੋਂ ਦੇਸ਼ ਭਰ ਵਿਚ ਲੋਕਡਾਊਨ ਕਰਨ ਸਮੇਤ ਅੰਤਰਰਾਸ਼ਟਰੀ ਉਡਾਣਾਂ ਤੇ ਰੋਕ ਲਗਾਉਣ ਤੋਂ ਇਲਾਵਾ ਹਰ ਉਸ ਕਦਮ ਨੂੰ ਚੁੱਕਿਆ ਗਿਆ ਹੈ,ਜਿਸ ਨਾਲ ਭਾਰਤ ਦੇ ਲੋਕਾਂ ਨੂੰ ਇਸ ਭਿਆਨਕ ਮਹਾਂਮਾਰੀ ਤੋਂ ਬਚਾਇਆ ਜਾ ਸਕੇ। ਇਸ ਲਈ ਦੇਸ਼ ਦਾ ਹਰ ਨਾਗਰਿਕ ਤੁਹਾਡੇ ਨਾਲ ਹੈ ਅਤੇ ਸਾਰੇ ਸਿਆਸੀ ਦਲਾਂ ਵਲੋਂ ਸਰਕਾਰ ਦਾ ਸਮਰਥਨ ਕੀਤਾ ਗਿਆ ਹੈ।
File photo
ਲੇਕਿਨ ਇਸ ਦੌਰਾਨ ਕੁਝ ਅਜਿਹੇ ਨਾਗਰਿਕ ਵੀ ਹਨ, ਜਿਹੜੇ ਲੋਕਡਾਉਨ ਤੋਂ ਪਹਿਲਾਂ ਵਿਦੇਸ਼ਾਂ ਦੀ ਯਾਤਰਾ ਤੇ ਗਏ ਸਨ ਅਤੇ ਹੁਣ ਉੱਥੇ ਫਸ ਗਏ ਹਨ। ਉਨ੍ਹਾਂ ਕੋਲ ਸੀਮਤ ਸਾਧਨ ਹੀ ਬੱਚੇ ਹਨ ਅਤੇ ਉਹ ਵਾਰ ਵਾਰ ਸਰਕਾਰ ਤੋਂ ਭਾਰਤ ਵਾਪਸ ਲਿਆਏ ਜਾਣ ਦੀ ਪੁਕਾਰ ਲਗਾ ਰਹੇ ਹਨ।mਉਨ੍ਹਾਂ ਕਿਹਾ ਕਿ ਵਿਦੇਸ਼ ਯਾਤਰਾ ਤੇ ਗਏ ਕਈ ਨਾਗਰਿਕ, ਜਿਨ੍ਹਾਂ 20 ਮਾਰਚ ਤੋਂ ਹੁਣ ਤੱਕ ਦੇਸ਼ ਵਾਪਸ ਪਰਤਣਾ ਸੀ, ਭਾਰਤ ਆਉਣ ਵਾਲੀਆਂ ਅੰਤਰਰਾਸ਼ਟਰੀ ਉਡਾਨਾਂ ਰੱਦ ਹੋਣ ਕਾਰਨ ਵਿਦੇਸ਼ਾਂ ਚ ਫ਼ਸ ਗਏ ਹਨ।
ਇਸ ਦੌਰਾਨ ਉਨ੍ਹਾਂ ਦੇ ਸਾਧਨ ਸੀਮਤ ਹੋਣ ਕਾਰਨ ਉਨ੍ਹਾਂ ਦੀ ਹਾਲਤ ਬਹੁਤ ਪਤਲੀ ਹੋ ਰਹੀ ਹੈ। ਉਹ ਵਾਰ ਵਾਰ ਵੱਖ ਵੱਖ ਦੇਸ਼ਾਂ ਚ ਸਥਿਤ ਭਾਰਤੀ ਦੂਤਾਵਾਸਾਂ ਨੂੰ ਵਾਪਸ ਭਾਰਤ ਭੇਜੇ ਜਾਣ ਦੀ ਪੁਕਾਰ ਕਰ ਰਹੇ ਹਨ। ਅਜਿਹੇ ਲੋਕਾਂ ਦੀ ਗਿਣਤੀ ਹਜ਼ਾਰ ਚ ਦੱਸੀ ਜਾ ਰਹੀ ਹੈ। ਇਹ ਵਰਕ ਵੀਜ਼ਾ ਅਤੇ ਸਟੱਡੀ ਵੀਜ਼ਾ ਤੇ ਸਾਲਾਂ ਦੀ ਯੋਜਨਾ ਬਣਾ ਕੇ ਗਏ ਭਾਰਤੀ ਨਾਗਰਿਕ ਨਹੀਂ ਹਨ, ਜਿਨ੍ਹਾਂ ਦੇ ਤੁਰੰਤ ਭਾਰਤ ਵਾਪਸ ਪਰਤਣ ਦੀ ਸੰਭਾਵਨਾ ਨਹੀਂ।
ਇਸਦੇ ਉਲਟ ਦੁਨੀਆ ਦੇ ਵੱਖ ਵੱਖ ਕੋਰੋਨਾ ਪ੍ਰਭਾਵਿਤ ਦੇਸ਼ਾਂ ਅਮਰੀਕਾ, ਕੈਨੇਡਾ, ਯੂਕੇ, ਫਰਾਂਸ, ਸਪੇਨ, ਇਟਲੀ ਆਸਟ੍ਰੇਲੀਆ ਤੇ ਨਿਊਜ਼ੀਲੈਂਡ ਦੀਆਂ ਸਰਕਾਰਾਂ ਵੱਲੋਂ ਨਿਰੰਤਰ ਭਾਰਤ ਤੋਂ ਆਪਣੇ ਨਾਗਰਿਕਾਂ ਨੂੰ ਅਪ੍ਰੈਲ ਮਹੀਨੇ ਵਿਚ ਰੈਸਕਿਉ ਕੀਤਾ ਜਾ ਰਿਹਾ ਹੈ। ਉੱਥੇ ਹੀ ਭਾਰਤ ਸਰਕਾਰ ਵੱਲੋਂ ਆਪਣੇ ਹਾਈ ਕਮਿਸ਼ਨ ਦੇ ਦਫਤਰਾਂ ਤੇ ਦੂਤਾਵਾਸਾਂ ਤੋਂ ਦੇਸ਼ ਪਰਤਣ ਦੇ ਚਾਹਵਾਨ ਨਾਗਰਿਕਾਂ ਦੀ ਸੂਚੀ ਇਕੱਠੀ ਕੀਤੀ ਜਾ ਸਕਦੀ ਹੈ। ਇਹ ਭਾਰਤੀ ਨਾਗਰਿਕ ਸਰਕਾਰ ਵੱਲੋਂ ਲਏ ਜਾਣ ਵਾਲੇ ਫੈਸਲੇ ਦੀ ਉਡੀਕ ਕਰ ਰਹੇ ਹਨ।
ਅੰਤ ਵਿਚ ਦੀਵਾਨ ਨੇ ਕਿਹਾ ਕਿ ਉਨ੍ਹਾਂ ਉਮੀਦ ਹੈ ਕਿ ਤੁਸੀਂ ਇਨ੍ਹਾਂ ਯਾਤਰੀਆਂ ਦੇ ਹਾਲਾਤਾਂ ਨੂੰ ਸਮਝੋਗੇ ਅਤੇ ਇਨ੍ਹਾਂ ਭਾਰਤ ਵਾਪਸ ਲਿਆਉਣ ਦਾ ਪ੍ਰਬੰਧ ਕਰੋਗੇ। ਇਸੇ ਤਰ੍ਹਾਂ ਜਦੋਂ ਤੱਕ ਇਨ੍ਹਾਂ ਵਾਪਸ ਨਹੀਂ ਲਿਆਇਆ ਜਾਂਦਾ, ਸਬੰਧਤ ਦੇਸ਼ਾਂ ਚ ਸਥਿਤ ਭਾਰਤੀ ਦੂਤਾਵਾਸਾਂ ਨੂੰ ਇਨ੍ਹਾਂ ਨੂੰ ਸਹਾਇਤਾ ਪ੍ਰਦਾਨ ਕਰਨ ਦੇ ਨਿਰਦੇਸ਼ ਦਿਓਗੇ।