
ਪਾਬੰਦੀ ਦੇ ਬਾਵਜੂਦ ਦੁਕਾਨਾਂ ਖੋਲ੍ਹਣ ਕਾਰਨ ਹੋਇਆ ਵਿਵਾਦ
ਫ਼ਿਰੋਜ਼ਪੁਰ, 20 ਅਪ੍ਰੈਲ (ਪਪ): ਫਿਰੋਜ਼ਪੁਰ ਵਿਚ ਸਿਰਕੀ ਬਾਜ਼ਾਰ ਵਿਚ ਪੁਲਿਸ ਅਤੇ ਦੁਕਾਨਦਾਰਾਂ ਵਿਚਾਲੇ ਝੜਪ ਹੋ ਗਈ ਹੈ। ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਕੁੱਝ ਦੁਕਾਨਦਾਰ ਅਪਣੀਆਂ ਦੁਕਾਨਾਂ ਖੋਲ੍ਹ ਕੇ ਬੈਠੇ ਹਨ ਇਸ ਲਈ ਸਿਰਕੀ ਬਾਜ਼ਾਰ ਵਿਚ ਪੁਲਿਸ ਦੁਕਾਨਾਂ ਬੰਦ ਕਰਵਾਉਣ ਗਈ ਸੀ। ਪੁਲਿਸ ਨੇ ਦੁਕਾਨਾਂ ਬੰਦ ਕਰਨ ਦੀ ਅਪੀਲ ਕੀਤੀ ਸੀ ਪਰ ਦੁਕਾਨਦਾਰਾਂ ਨੇ ਅਪੀਲ ਮੰਨਣ ਤੋਂ ਨਾ ਕਰ ਦਿਤੀ ਜਿਸ ਕਾਰਨ ਪੁਲਿਸ ਅਤੇ ਦੁਕਾਨਦਾਰਾਂ ਵਿਚਾਲੇ ਝੜਪ ਹੋ ਗਈ। ਇਸ ਮੌਕੇ ਪੁਲਿਸ ਨੇ ਜਦੋਂ ਦੁਕਾਨਾਂ ਬੰਦ ਕਰਵਾਉਣ ਦੀ ਕੋਸ਼ਿਸ਼ ਕੀਤੀ ਤਾਂ ਕੁੱਝ ਕੁ ਔਰਤਾਂ ਪੁਲਿਸ ਨਾਲ ਝਗੜਨ ਲੱਗ ਪਈਆਂ ਤੇ ਇਕ ਔਰਤ ਧਰਤੀ 'ਤੇ ਲੇਟ ਗਈ। ਇਸ ਤੋਂ ਬਾਅਦ ਦੁਕਾਨਦਾਰਾਂ ਤੇ ਪੁਲਿਸ ਵਾਲਿਆਂ ਵਿਚਕਾਰ ਝੜਪ ਹੋ ਗਈ।
File photo
ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਉਚ ਅਧਿਕਾਰੀ ਮੌਕੇ 'ਤੇ ਪਹੁੰਚ ਗਏ ਅਤੇ ਕਈ ਲੋਕਾਂ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ। ਖ਼ਬਰ ਲਿਖਣ ਵੇਲੇ ਤਕ ਇਹ ਜਾਦਕਾਰੀ ਸੀ ਕਿ ਦੁਕਾਨਦਾਰਾਂ ਨੇ ਥਾਣੇ 'ਚ ਮੁਆਫ਼ੀਨਾਮਾ ਦਿਤਾ ਹੈ ਤੇ ਭਵਿੱਖ 'ਚ ਦੁਕਾਨਾਂ ਨਾ ਖੋਲ੍ਹਣ ਦਾ ਵਿਸ਼ਵਾਸ ਦਿਵਾਇਆ ਹੈ।
ਜ਼ਿਕਰਯੋਗ ਹੈ ਕਿ ਲੋਕਾਂ ਅਤੇ ਪੁਲਿਸ ਦੇ ਵਿਚਾਲੇ ਝੜਪ ਜਾ ਲੜਾਈ ਹੋਣ ਦੇ ਹੁਣ ਤਕ ਕਈ ਮਾਮਲੇ ਸਾਹਮਣੇ ਆ ਚੁੱਕੇ ਹਨ। ਪੁਲਿਸ ਕਰਫਿਊ ਦੀ ਪਾਲਣਾ ਕਰਵਾਉਣ ਲਈ ਸਖ਼ਤੀ ਵਰਤ ਰਹੀ ਹੈ ਉਧਰ ਸਿਹਤ ਵਿਭਾਗ ਵਲੋਂ ਵੀ ਲੋਕਾਂ ਨੂੰ ਘਰਾਂ ਰਹਿਣ ਦੀ ਅਪੀਲ ਕੀਤੀ ਜਾ ਰਹੀ ਹੈ।