ਗੁਰਦਾਸਪੁਰ ਦੇ ਪਿੰਡ 'ਚੋਂ ਮਿਲੇ ਧਮਕੀ ਭਰੇ ਪੱਤਰ
Published : Apr 21, 2020, 7:22 am IST
Updated : Apr 21, 2020, 7:22 am IST
SHARE ARTICLE
File Photo
File Photo

ਜ਼ਿਲ੍ਹੇ ਦੇ ਬੇਟ ਇਲਾਕੇ 'ਚ ਕੋਰੋਨਾ ਵਾਇਰਸ ਕਾਰਣ ਇਕ ਵਿਅਕਤੀ ਦੀ ਹੋਈ ਮੌਤ ਕਾਰਨ ਲੋਕਾਂ 'ਚ ਫੈਲਿਆ ਡਰ ਅਜੇ ਖ਼ਤਮ ਨਹੀਂ ਹੋਇਆ ਸੀ ਕਿ ਬੀਤੀ ਰਾਤ ਕੁੱਝ

ਗੁਰਦਾਸਪੁਰ, 20 ਅਪ੍ਰੈਲ (ਪਪ) : ਜ਼ਿਲ੍ਹੇ ਦੇ ਬੇਟ ਇਲਾਕੇ 'ਚ ਕੋਰੋਨਾ ਵਾਇਰਸ ਕਾਰਣ ਇਕ ਵਿਅਕਤੀ ਦੀ ਹੋਈ ਮੌਤ ਕਾਰਨ ਲੋਕਾਂ 'ਚ ਫੈਲਿਆ ਡਰ ਅਜੇ ਖ਼ਤਮ ਨਹੀਂ ਹੋਇਆ ਸੀ ਕਿ ਬੀਤੀ ਰਾਤ ਕੁੱਝ ਸ਼ਰਾਰਤੀ ਲੋਕਾਂ ਵਲੋਂ ਇਸੇ ਇਲਾਕੇ ਦੇ ਇਕ ਪਿੰਡ 'ਚ ਮੌਲਾਨਾ ਅਕਬਰ ਦੇ ਨਾਂ ਹੇਠ ਧਮਕੀ ਭਰੇ ਪੱਤਰ ਸੁੱਟ ਕੇ ਇਲਾਕੇ 'ਚ ਮੁੜ ਦਹਿਸ਼ਤ ਦਾ ਮਾਹੌਲ ਪੈਦਾ ਕਰ ਦਿਤਾ ਹੈ। ਇਸ ਮਾਮਲੇ ਦੀ ਸੂਚਨਾ ਮਿਲਦੇ ਹੀ ਸਿਵਲ ਅਤੇ ਪੁਲਸ ਅਧਿਕਾਰੀਆਂ ਨੇ ਪਿੰਡ 'ਚ ਪਹੁੰਚ ਕੇ ਉਕਤ ਪੱਤਰ ਕਬਜ਼ੇ ਵਿਚ ਲੈ ਕੇ ਜਾਂਚ ਸ਼ੁਰੂ ਕਰ ਦਿਤੀ ਹੈ ਅਤੇ ਨਾਲ ਹੀ ਸਾਰੇ ਪਿੰਡ ਦੇ ਘਰਾਂ ਨੂੰ ਸੈਨੇਟਾਈਜ਼ ਕਰਨਾ ਵੀ ਸ਼ੁਰੂ ਕੀਤਾ ਹੈ।  ਜਾਣਕਾਰੀ ਅਨੁਸਾਰ ਪਿੰਡ ਬਲਵੰਡੇ ਦੇ ਗੁਰਦੁਆਰੇ ਨੇੜੇ ਕਿਸੇ ਨੇ ਬੀਤੀ ਰਾਤ ਲਾਲ ਰੰਗ ਦੀ ਸਿਆਹੀ ਨਾਲ ਲਿਖੇ ਪੱਤਰ ਸੁੱਟੇ ਸਨ।

File photoFile photo

ਇਕ ਘਰ ਦੇ ਮਾਲਕ ਸ਼ਿੰਗਾਰਾ ਸਿੰਘ ਪੁੱਤਰ ਹਰਬੰਸ ਸਿੰਘ ਨੇ ਇਹ ਪੱਤਰ ਦੇਖ ਕੇ ਤੁਰਤ ਪਿੰਡ ਦੇ ਸਰਪੰਚ ਅਤੇ ਭੈਣੀ ਮੀਆਂ ਖ਼ਾਂ ਦੇ ਥਾਣਾ ਮੁਖੀ ਸੁਦੇਸ਼ ਕੁਮਾਰ ਨੂੰ ਜਾਣਕਾਰੀ ਦਿਤੀ। ਇਸ ਪੱਤਰ 'ਚ ਮਿਲੀ ਧਮਕੀ ਦੀ ਜਾਣਕਾਰੀ ਮਿਲਦੇ ਹੀ ਪਿੰਡ ਅਤੇ ਇਲਾਕੇ ਦੇ ਲੋਕਾਂ 'ਚ ਸਹਿਮ ਦਾ ਮਾਹੌਲ ਬਣ ਗਿਆ। ਉਕਤ ਪੱਤਰ ਪੰਜਾਬੀ ਭਾਸ਼ਾ 'ਚ ਸਨ, ਜਿਨ੍ਹਾਂ ਵਿਚ ਇਹ ਲਿਖਿਆ ਗਿਆ ਸੀ ਕਿ ਮੌਲਾਨਾ ਅਕਬਰ ਦੇ 5 ਬੰਦੇ ਜ਼ਿਲ੍ਹੇ 'ਚ ਆਏ ਹਨ, ਲੋਕ ਜਿੰਨੀ ਮਰਜ਼ੀ ਪਹਿਰੇਦਾਰੀ ਕਰ ਲੈਣ, ਉਨ੍ਹਾਂ ਨੇ ਸਾਰੇ ਗੇਟਾਂ ਨੂੰ ਕੋਰੋਨਾ ਲਾ ਦਿਤਾ ਹੈ ਅਤੇ ਉਨ੍ਹਾਂ ਨੇ ਇਥੇ ਕਿਸੇ ਨੂੰ ਜ਼ਿੰਦਾ ਨਹੀਂ ਦੇਖਣਾ।

ਬੇਹੱਦ ਘਟੀਆ ਸ਼ਬਦਾਵਲੀ ਅਤੇ ਗ਼ਲਤੀਆਂ ਭਰਪੂਰ ਇਸ ਪੱਤਰ ਨੂੰ ਲਿਖਣ ਵਾਲਾ ਵਿਅਕਤੀ ਜ਼ਿਆਦਾ ਪੜ੍ਹਿਆ-ਲਿਖਿਆ ਵੀ ਨਹੀਂ ਲਗਦਾ ਪਰ ਇਸ ਪੱਤਰ ਨੇ ਹਾਲ ਦੀ ਘੜੀ ਲੋਕਾਂ ਵਿਚ ਦਹਿਸ਼ਤ ਜ਼ਰੂਰ ਪੈਦਾ ਕਰ ਦਿਤੀ ਹੈ। ਦੂਜੇ ਪਾਸੇ ਪ੍ਰਸ਼ਾਸਨ ਨੂੰ ਇਹ ਜਾਣਕਾਰੀ ਮਿਲਣ 'ਤੇ ਐਸ. ਡੀ. ਐੱਮ. ਸਕੱਤਰ ਸਿੰਘ ਦੀਆਂ ਹਦਾਇਤਾਂ 'ਤੇ ਕਾਹਨੂੰਵਾਨ ਦੇ ਬੀ. ਡੀ.ਪੀ.ਓ. ਸੁਖਜਿੰਦਰ ਸਿੰਘ ਅਤੇ ਨਾਇਬ ਤਹਿਸੀਲਦਾਰ ਸਮੇਤ ਕਈ ਅਧਿਕਾਰੀ ਮੌਕੇ 'ਤੇ ਪਹੁੰਚ ਗਏ ਅਤੇ ਨਾਲ ਹੀ ਡੀ.ਐਸ. ਪੀ. ਵਿਪਨ ਕੁਮਾਰ ਤੇ ਥਾਣਾ ਮੁਖੀ ਸੁਦੇਸ਼ ਕੁਮਾਰ ਸਮੇਤ ਪੁਲਸ ਦੇ ਹੋਰ ਅਧਿਕਾਰੀਆਂ ਨੇ ਵੀ ਪਹੁੰਚ ਕੇ ਜਾਂਚ ਸ਼ੁਰੂ ਕੀਤੀ ਹੈ। ਪੁਲਿਸ ਨੇ ਇਹ ਪੱਤਰ ਅਪਣੇ ਕਬਜ਼ੇ ਵਿਚ ਲੈ ਕੇ ਗੁਰਦੁਆਰੇ 'ਚ ਲੱਗੇ ਸੀ. ਸੀ. ਟੀ. ਵੀ. ਕੈਮਰੇ ਦੀ ਫ਼ੁਟੇਜ਼ ਵੀ ਖੰਗਲਣੀ ਸ਼ੁਰੂ ਕਰ ਦਿਤੀ ਹੈ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Jaswinder Bhalla Funeral News Live: Jaswinder Bhalla ਦੇ ਚਲਾਣੇ ਉਤੇ ਹਰ ਅੱਖ ਰੋਈ, ਭੁੱਬਾਂ ਮਾਰ-ਮਾਰ ਰੋਏ ਲੋਕ

23 Aug 2025 1:28 PM

Jaswinder Bhalla Funeral News Live: ਜਸਵਿੰਦਰ ਭੱਲਾ ਦੇ ਪੁੱਤ ਦੇ ਨਹੀਂ ਰੁਕ ਰਹੇ ਹੰਝੂ | Bhalla death news

23 Aug 2025 1:25 PM

Jaswinder Bhalla Death News : ਭੱਲਾ ਦੇ ਘਰ ਦੀਆਂ ਤਸਵੀਰਾਂ ਆਈਆਂ ਸਾਹਮਣੇ Jaswinder Bhalla passes Away

22 Aug 2025 9:35 PM

Gurpreet Ghuggi Emotional On jaswinder bhalla Death : ਆਪਣੇ ਯਾਰ ਭੱਲਾ ਨੂੰ ਯਾਦ ਕਰ ਭਾਵੁਕ ਹੋਏ Ghuggi

22 Aug 2025 9:33 PM

jaswinder bhalla ਦੇ chhankata ਦੇ producer ਨੇ ਬਿਆਨ ਕੀਤੇ ਜਜ਼ਬਾਤ|Bahadur Singh Bhalla|Bhalla Death News

22 Aug 2025 3:15 PM
Advertisement