
ਸੈਕਟਰ-27 ਦੀ ਮਾਰਕੀਟ ਵਿਚ ਸੋਮਵਾਰ ਸਵੇਰੇ ਇਕ ਖ਼ੂਨ ਨਾਲ ਲਥਪਥ ਲਾਸ਼ ਮਿਲਣ ਨਾਲ ਹੜਕੰਪ ਮਚ ਗਿਆ। ਘਟਨਾ ਸੀਸੀਟੀਵੀ ਕੈਮਰੇ ਵਿਚ ਕੈਦ ਹੋ ਗਈ ਹੈ।
ਚੰਡੀਗੜ੍ਹ, 20 ਅਪ੍ਰੈਲ (ਤਰੁਣ ਭਜਨੀ) : ਸੈਕਟਰ-27 ਦੀ ਮਾਰਕੀਟ ਵਿਚ ਸੋਮਵਾਰ ਸਵੇਰੇ ਇਕ ਖ਼ੂਨ ਨਾਲ ਲਥਪਥ ਲਾਸ਼ ਮਿਲਣ ਨਾਲ ਹੜਕੰਪ ਮਚ ਗਿਆ। ਘਟਨਾ ਸੀਸੀਟੀਵੀ ਕੈਮਰੇ ਵਿਚ ਕੈਦ ਹੋ ਗਈ ਹੈ। ਜਿਸ ਵਿਚ ਇਕ ਨੌਜਵਾਨ ਤੜਕੇ 4:30 ਵਜੇ ਲਾਸ਼ ਨੂੰ ਦੁਕਾਨ ਦੇ ਬਾਹਰ ਸੁੱਟ ਕੇ ਜਾ ਰਿਹਾ ਹੈ। ਮ੍ਰਿਤਕ ਅਰਜੁਨ ਸੈਕਟਰ-27 ਵਿਚ ਹੀ ਪਾਲ ਸਵੀਟਸ ਸ਼ਾਪ ’ਤੇ ਨੌਕਰ ਦਾ ਕੰਮ ਕਰਦਾ ਸੀ।
ਪੁਲਿਸ ਨੂੰ ਸ਼ੱਕ ਹੈ ਕਿ ਗੋਲੂ ਨੇ ਹੀ ਅਰਜੁਨ ਦੀ ਹਤਿਆ ਕੀਤੀ ਹੈ। ਪੁਲਿਸ ਨੇ ਦਸਿਆ ਕਿ ਗੋਲੂ ਦੇ ਕੋਲੋਂ ਮ੍ਰਿਤਕ ਦਾ ਮੋਬਾਈਲ ਵੀ ਬਰਾਮਦ ਹੋਇਆ ਹੈ। ਪੁਲਿਸ ਨੇ ਪਰਚਾ ਦਰਜ ਕਰਕੇ ਪੜਤਾਲ ਸ਼ੁਰੂ ਕਰ ਦਿਤੀ ਹੈ। ਫਿਲਹਾਲ ਪੁਲਿਸ ਮਾਮਲੇ ਦੇ ਕਿਸੇ ਨਤੀਜੇ ’ਤੇ ਨਹੀਂ ਪਹੁੰਚੀ।
ੂ