
ਪੂਰੇ ਦੇਸ਼ 'ਚ ਕੋਰੋਨਾ ਵਾਇਰਸ ਤੇਜ਼ੀ ਨਾਲ ਫੈਲ ਰਿਹਾ ਹੈ। ਸਰਕਾਰ ਨੇ ਵੀ ਟੀਕਾਕਰਨ ਦੀ ਰਫ਼ਤਾਰ ਵਧਾ ਦਿੱਤੀ ਹੈ।
ਚੰਡੀਗੜ੍ਹ, (ਸਪੋਕਸਮੈਨ ਸਮਾਚਾਰ ਸੇਵਾ) : ਪੂਰੇ ਦੇਸ਼ 'ਚ ਕੋਰੋਨਾ ਵਾਇਰਸ ਤੇਜ਼ੀ ਨਾਲ ਫੈਲ ਰਿਹਾ ਹੈ। ਸਰਕਾਰ ਨੇ ਵੀ ਟੀਕਾਕਰਨ ਦੀ ਰਫ਼ਤਾਰ ਵਧਾ ਦਿੱਤੀ ਹੈ। ਇਸ ਸਮੇਂ ਕੋਰੋਨਾ ਤੋਂ ਬਚਾਅ ਦਾ ਇਕੋ-ਇਕ ਤਰੀਕਾ ਵੈਕਸੀਨ ਹੀ ਹੈ। ਹਾਲੇ ਵੀ ਬਹੁਤ ਸਾਰੇ ਲੋਕ ਇਸ ਵੈਕਸੀਨ ਨੂੰ ਲਗਵਾਉਣ ਤੋਂ ਬੱਚ ਰਹੇ ਹਨ। ਉਨ੍ਹਾਂ ਨੂੰ ਡਰ ਹੈ ਕਿ ਇਸ ਟੀਕੇ ਦਾ ਕੋਈ ਗਲਤ ਅਸਰ ਨਾ ਹੋਵੇ, ਪਰ ਅਜਿਹੇ ਲੋਕਾਂ ਲਈ ਚੰਡੀਗੜ੍ਹ ਦੀ 97 ਸਾਲਾ ਬਜ਼ੁਰਗ ਔਰਤ ਨੇ ਮਿਸਾਲ ਪੇਸ਼ ਕੀਤੀ ਹੈ।
Doctor
ਸੈਕਟਰ-40 ਚੰਡੀਗੜ੍ਹ ਵਾਸੀ 97 ਸਾਲਾ ਬਜ਼ੁਰਗ ਔਰਤ ਨੇ ਰਜਨੀਸ਼ ਕਲੀਨਿਕ ਵਿਖੇ ਕੋਵਿਡ ਟੀਕਾ ਲਗਾਇਆ। ਇਸ ਮੌਕੇ ਕਲੀਨਿਕ ਦੇ ਡਾਕਟਰ ਸੰਚਿਤ ਕੁਮਾਰ ਵਧਵਾ ਨੇ ਦੱਸਿਆ ਕਿ ਇਹ ਟੀਕਾ ਪੂਰੀ ਤਰ੍ਹਾਂ ਸੁਰੱਖਿਅਤ ਹੈ ਅਤੇ ਆਉਣ ਵਾਲੇ ਸਮੇਂ 'ਚ ਇਸ ਦੀ ਅਹਿਮੀਅਤ ਬਾਰੇ ਪਤਾ ਲੱਗੇਗਾ। ਜਿਹੜੇ ਲੋਕ ਟੀਕਾ ਲਗਵਾਉਣ ਤੋਂ ਭੱਜ ਰਹੇ ਹਨ, ਉਨ੍ਹਾਂ ਨੂੰ ਇਸ ਬਜ਼ੁਰਗ ਤੋਂ ਸਬਕ ਲੈਂਦਿਆਂ ਅੱਗੇ ਆਉਣਾ ਚਾਹੀਦਾ ਹੈ।
Old lady
ਡਾਕਟਰ ਸੰਚਿਤ ਕੁਮਾਰ ਨੇ ਕਿਹਾ ਕਿ ਉਹ ਆਪਣੇ ਕਲੀਨਿਕ 'ਚ ਟੀਕਾ ਲਗਵਾਉਣ ਲਈ ਆਉਣ ਵਾਲਿਆਂ ਦੀ ਪਹਿਲਾਂ ਪੂਰੀ ਮੈਡੀਕਲ ਹਿਸਟਰੀ ਵੇਖਦੇ ਹਨ ਅਤੇ ਉਸ ਮਗਰੋਂ ਹੀ ਉਸ ਨੂੰ ਟੀਕਾ ਲਗਵਾਉਣ ਦਾ ਸੁਝਾਅ ਦਿੰਦੇ ਹਾਂ। ਸਰਕਾਰ ਵੱਲੋਂ ਤੈਅ ਨਿਯਮਾਂ ਤਹਿਤ ਵੈਕਸੀਨੇਸ਼ਨ ਦਾ ਕੰਮ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਪੂਰੇ ਦੇਸ਼ 'ਚ 1 ਅਪ੍ਰੈਲ ਨੂੰ ਟੀਕਾਕਰਨ ਸ਼ੁਰੂ ਹੋਇਆ ਸੀ। ਇਸ ਸਮੇਂ 45 ਸਾਲ ਤੋਂ ਵੱਧ ਉਮਰ ਦੇ ਲੋਕ ਕੋਵਿਡ ਟੀਕਾ ਲਗਵਾ ਸਕਦੇ ਹਨ।